ਫੌਜ ਮੁਖੀ ਮੁਨੀਰ ਦੇ ਰਾਸ਼ਟਰਪਤੀ ਬਣਨ ਦੀਆਂ ਅਟਕਲਾਂ ਨੂੰ ਪਾਕਿ ਫੌਜ ਨੇ ਕੀਤਾ ਖਾਰਿਜ

Thursday, Aug 07, 2025 - 03:25 AM (IST)

ਫੌਜ ਮੁਖੀ ਮੁਨੀਰ ਦੇ ਰਾਸ਼ਟਰਪਤੀ ਬਣਨ ਦੀਆਂ ਅਟਕਲਾਂ ਨੂੰ ਪਾਕਿ ਫੌਜ ਨੇ ਕੀਤਾ ਖਾਰਿਜ

ਇਸਲਾਮਾਬਾਦ (ਭਾਸ਼ਾ) - ਪਾਕਿਸਤਾਨੀ ਫੌਜ ਨੇ ਉਨ੍ਹਾਂ ਅਟਕਲਾਂ ਨੂੰ ‘ਬੇਬੁਨਿਆਦ’ ਕਰਾਰ ਦਿੰਦਿਆਂ ਖਾਰਿਜ ਕਰ ਦਿੱਤਾ ਹੈ, ਜਿਨ੍ਹਾਂ  ਵਿਚ  ਕਿਹਾ ਗਿਆ ਹੈ ਕਿ ਫੌਜ ਮੁਖੀ ਅਸੀਮ ਮੁਨੀਰ ਅਗਲੇ ਰਾਸ਼ਟਰਪਤੀ ਬਣਨ ਦੀ ਯੋਜਨਾ ਬਣਾ ਰਹੇ ਹਨ।

ਫੌਜ ਦੀ ਇਹ ਪ੍ਰਤੀਕਿਰਿਆ ਅਜਿਹੇ ਸਮੇਂ ਆਈ ਹੈ, ਜਦੋਂ ਪਿਛਲੇ ਕੁਝ ਹਫ਼ਤਿਆਂ ਤੋਂ ਸੋਸ਼ਲ ਮੀਡੀਆ ’ਤੇ ਇਹ ਅਟਕਲਾਂ ਚੱਲ ਰਹੀਆਂ ਸਨ ਕਿ ਮੁਨੀਰ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਦੀ ਜਗ੍ਹਾ ਲੈਣ ਦੀ ਯੋਜਨਾ ਬਣਾ ਰਹੇ ਹਨ।

ਸਰਕਾਰੀ ‘ਪੀ. ਟੀ. ਵੀ.’ ਨੇ ਬੁੱਧਵਾਰ ਨੂੰ  ਸੋਸ਼ਲ ਮੀਡੀਆ ’ਤੇ ਫੌਜ ਦੇ ਬੁਲਾਰੇ ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ ਚੌਧਰੀ ਦੁਆਰਾ ‘ਦਿ ਇਕਨਾਮਿਸਟ’ ਮੈਗਜ਼ੀਨ ਨੂੰ ਦਿੱਤੀ ਇੰਟਰਵਿਊ ਪੋਸਟ ਕੀਤੀ। ਇਸ ਵਿਚ ਚੌਧਰੀ ਨੇ ਸਪੱਸ਼ਟ ਕੀਤਾ ਕਿ ਫੌਜ ਮੁਖੀ ਮੁਨੀਰ ਨੂੰ ਰਾਸ਼ਟਰਪਤੀ ਦੇ ਅਹੁਦੇ ’ਚ ਕੋਈ ਦਿਲਚਸਪੀ ਨਹੀਂ ਹੈ ਅਤੇ ਨਾ ਹੀ ਅਜਿਹਾ ਕੋਈ ਪ੍ਰਸਤਾਵ ਵਿਚਾਰ ਅਧੀਨ ਹੈ।


author

Inder Prajapati

Content Editor

Related News