ਕੀਵ ਪਹੁੰਚੇ ਜਰਮਨੀ ਦੇ ਚਾਂਸਲਰ ‘ਮਰਜ’, ਨਵੀਂ ਸਹਾਇਤਾ ਦਾ ਐਲਾਨ ਕੀਤਾ

Monday, Oct 05, 2026 - 01:49 PM (IST)

ਕੀਵ ਪਹੁੰਚੇ ਜਰਮਨੀ ਦੇ ਚਾਂਸਲਰ ‘ਮਰਜ’, ਨਵੀਂ ਸਹਾਇਤਾ ਦਾ ਐਲਾਨ ਕੀਤਾ

ਇੰਟਰਨੈਸ਼ਨਲ ਡੈਸਕ- ਜਰਮਨੀ ਦੇ ਚਾਂਸਲਰ ਫ੍ਰੈਡਰਿਕ ਮਰਜ ਨੇ ਐਤਵਾਰ ਨੂੰ ਕੀਵ ਦੀ ਯਾਤਰਾ ਦੌਰਾਨ ਯੂਕ੍ਰੇਨ ਲਈ 1.3 ਅਰਬ ਯੂਰੋ (1.5 ਅਰਬ ਅਮਰੀਕੀ ਡਾਲਰ) ਤੋਂ ਜ਼ਿਆਦਾ ਦੇ ਨਵੇਂ ਸਹਾਇਤਾ ਪੈਕੇਜ ਦਾ ਐਲਾਨ ਕੀਤਾ। ਰੂਸ ਵੱਲੋਂ ਯੂਕ੍ਰੇਨ ਦੇ ਸ਼ਹਿਰਾਂ ’ਤੇ ਹਮਲੇ ਤੇਜ਼ ਕੀਤੇ ਜਾਣ ਦੇ ਵਿਚਾਲੇ ਇਹ ਐਲਾਨ ਕੀਤਾ ਗਿਆ। ਰੂਸ ਨੇ ਹਵਾਈ ਹਮਲੇ ਤੇਜ਼ ਕਰਦੇ ਹੋਏ ਯੂਕ੍ਰੇਨ ਦੇ ਵੱਖ-ਵੱਖ ਸ਼ਹਿਰਾਂ ਨੂੰ ਅਜਿਹੀਆਂ ਬੈਲਿਸਟਿਕ ਮਿਜ਼ਾਈਲਾਂ ਅਤੇ ਜੈੱਟ ਇੰਜਣ ਵਾਲੇ ਡਰੋਨਾਂ ਨਾਲ ਨਿਸ਼ਾਨਾ ਬਣਾਇਆ ਹੈ, ਜਿਨ੍ਹਾਂ ਨੂੰ ਰੋਕਣਾ ਮੁਸ਼ਕਲ ਹੈ।

ਉਥੇ ਹੀ, ਯੂਕ੍ਰੇਨ ਰੂਸ ਦੇ ਤੇਲ ਉਦਯੋਗ ਅਤੇ ਕਾਰਖਾਨਿਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਮਰਜ ਨੇ ਕਿਹਾ ਕਿ ਇਸ ਸਹਾਇਤਾ ’ਚ ਲੰਬੀ ਦੂਰੀ ਤੱਕ ਹਮਲਾ ਕਰਨ ਵਾਲੇ ਹਥਿਆਰ, ਲੜਾਕੂ ਡਰੋਨ ਅਤੇ ਉਪਗ੍ਰਹਿ ਤਕਨੀਕ ਸ਼ਾਮਲ ਹੈ, ਤਾਂ ਜੋ ਯੂਕ੍ਰੇਨ ਰੂਸੀ ਮਿਜ਼ਾਈਲ ਲਾਂਚ ਸੈਂਟਰਾਂ ਨੂੰ ਵੀ ਨਿਸ਼ਾਨਾ ਬਣਾ ਸਕੇ। ਜਰਮਨੀ ਸਰਦੀਆਂ ਤੋਂ ਪਹਿਲਾਂ ਯੂਕ੍ਰੇਨ ਨੂੰ ਕਰੀਬ 35 ਕਰੋੜ ਯੂਰੋ (39.5 ਕਰੋੜ ਅਮਰੀਕੀ ਡਾਲਰ) ਦੀ ਊਰਜਾ ਸਹਾਇਤਾ ਵੀ ਦੇ ਰਿਹਾ ਹੈ, ਇਸ ’ਚ ਜਨਰੇਟਰ, ਪਾਵਰ ਸਬ-ਸਟੇਸ਼ਨ ਅਤੇ ਮੁਰੰਮਤ ਕਾਰਜ ਲਈ ਸਹਾਇਤਾ ਸ਼ਾਮਲ ਹੈ।

 


author

cherry

Content Editor

Related News