ਫਲਾਇਡ ਦੀ ਮੌਤ ਦੇ ਮਾਮਲੇ ’ਚ ਸਾਬਕਾ ਪੁਲਸ ਅਧਿਕਾਰੀ ’ਤੇ ਚੱਲ ਰਿਹਾ ਮੁਕੱਦਮਾ ਖ਼ਤਮ ਹੋਣ ਦੀ ਕਗਾਰ ’ਤੇ

Monday, Apr 12, 2021 - 06:25 PM (IST)

ਫਲਾਇਡ ਦੀ ਮੌਤ ਦੇ ਮਾਮਲੇ ’ਚ ਸਾਬਕਾ ਪੁਲਸ ਅਧਿਕਾਰੀ ’ਤੇ ਚੱਲ ਰਿਹਾ ਮੁਕੱਦਮਾ ਖ਼ਤਮ ਹੋਣ ਦੀ ਕਗਾਰ ’ਤੇ

ਮਿਨੀਆਪੋਲਿਸ (ਭਾਸ਼ਾ) : ਜੌਰਜ ਫਲਾਇਡ ਦੀ ਮੌਤ ਦੇ ਮਾਮਲੇ ਵਿਚ ਮਿਨੀਆਪੋਲਿਸ ਦੇ ਸਾਬਕਾ ਪੁਲਸ ਅਧਿਕਾਰੀ ਖ਼ਿਲਾਫ਼ ਮੁਕੱਦਮੇ ਦਾ ਅੱਜ ਤੋਂ ਤੀਜਾ ਹਫ਼ਤਾ ਸ਼ੁਰੂ ਹੋ ਗਿਆ। ਹਾਲਾਂਕਿ ਸੂਬੇ ਵੱਲੋਂ ਸਾਰੀਆਂ ਦਲੀਲਾਂ ਰੱਖਣ ਅਤੇ ਸਬੂਤ ਪੇਸ਼ ਕੀਤੇ ਜਾਣ ਦੇ ਬਾਅਦ ਇਹ ਮੁਕੱਦਮਾ ਸਮਾਪਤੀ ਵੱਲ ਵੱਧ ਰਿਹਾ ਹੈ। ਇਸ ਮਾਮਲੇ ਵਿਚ ਕਈ ਗਵਾਹ ਪੇਸ਼ ਕੀਤੇ ਗਏ, ਫਲਾਇਡ ਦੀ ਗਰਦਨ ’ਤੇ ਦਬਾਅ ਬਣਾਏ ਜਾਣ ਨੂੰ ਅਧਿਕਾਰੀਆਂ ਨੇ ਗਲਤ ਠਹਿਰਾਇਆ ਅਤੇ ਮਾਹਰਾਂ ਦੀ ਗਵਾਹੀ ਵੀ ਸ਼ਾਮਲ ਕੀਤੀ ਗਈ, ਜਿਨ੍ਹਾਂ ਨੇ ਫਲਾਇਡ ਦੀ ਮੌਤ ਦੀ ਵਜ੍ਹਾ ਆਕਸੀਜਨ ਦੀ ਘਾਟ ਦੱਸੀ। 

ਅਧਿਕਾਰੀ ਡੇਰੇਕ ਚਾਵਿਨ ’ਤੇ ਫਲਾਇਡ ਦੀ ਹੱਤਿਆ ਦਾ ਦੋਸ਼ ਹੈ। ਜਾਅਲੀ ਨੋਟ ਦੇਣ ਦੇ ਦੋਸ਼ ਵਿਚ ਫਲਾਇਡ ਨੂੰ ਫੜਨ ਦੇ ਬਾਅਦ ਉਸ ਦੀ ਗਰਦਨ ’ਤੇ ਕਥਿਤ ਤੌਰ ’ਤੇ ਬਹੁਤ ਦੇਰ ਤੱਕ ਦਬਾਅ ਬਣਾਈ ਰੱਖਣ ਨੂੰ ਉਸ ਦੀ ਮੌਤ ਦਾ ਕਾਰਨ ਦੱਸਿਆ ਗਿਆ ਹੈ। ਘਟਨਾ ਦੀ ਵੀਡੀਓ ਵਾਇਰਲ ਹੋਣ ਦੇ ਬਾਅਦ ਪੂਰੇ ਅਮਰੀਕਾ ਵਿਚ ਇਸ ਖ਼ਿਲਾਫ਼ ਵਿਆਪਕ ਪ੍ਰਦਰਸ਼ਨ ਹੋਏ ਸਨ। ਮਿਚੇਲ ਹੈਮਲਾਈਨ ਸਕੂਲ ਆਫ ਲਾਅ ਵਿਚ ਲਾਅ ਪ੍ਰੋਫੈਸਰ ਟੇਡ ਸਾਂਪਸੇਲ ਜੋਨਸ ਨੇ ਕਿਹਾ ਹੈ ਕਿ ਜੇਕਰ ਇਸਤਗਾਸਾ ਪੱਖ ਇਹ ਸਾਬਿਤ ਕਰਨ ਵਿਚ ਸਫ਼ਲ ਹੋ ਜਾਂਦਾ ਹੈ ਕਿ ਸਿਰਫ਼ ਚਾਵਿਨ ਦੇ ਵਿਹਾਰ ਦੀ ਵਜ੍ਹਾ ਨਾਲ ਫਲਾਇਡ ਦੀ ਮੌਤ ਹੋਈ ਹੈ ਤਾਂ ਇਹ ਮਾਮਲਾ ਬਹੁਤ ਗੰਭੀਰ ਹੋ ਜਾਏਗਾ।
 


author

cherry

Content Editor

Related News