ਜੈਨੇਵਾ 'ਚ ਮਾਮਾ ਕਾਦਿਰ ਨੇ ਪਾਕਿ 'ਤੇ ਵਿੰਨ੍ਹਿਆ ਨਿਸ਼ਾਨਾ

09/19/2018 11:44:02 AM

ਜੈਨੇਵਾ (ਬਿਊਰੋ)— ਜੈਨੇਵਾ ਵਿਚ ਬਲੋਚ ਕਾਰਕੁੰਨ ਮਾਮਾ ਕਾਦਰੀ ਨੇ ਕਿਹਾ ਕਿ ਸੀ.ਪੀ.ਈ.ਸੀ. (ਚੀਨ-ਪਾਕਿਸਤਾਨ ਆਰਥਿਕ ਕੋਰੀਡੋਰ) ਦਾ ਵਿਰੋਧ ਕਰਨ 'ਤੇ ਬਲੋਚਿਸਤਾਨ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਪਾਕਿਸਤਾਨ ਤੋਂ ਬਲੋਚਿਸਤਾਨ ਨੂੰ ਵੱਖ ਕਰਨ ਦੀ ਮੰਗ ਕਰ ਰਹੇ ਹਨ ਕਿਉਂਕਿ ਪਾਕਿਸਤਾਨ ਸਰੋਤਾਂ ਲਈ ਬਲੋਚਿਸਤਾਨ 'ਤੇ ਨਿਰਭਰ ਹੈ। 

 

ਮਾਮਾ ਕਾਦਰੀ ਨੇ ਕਿਹਾ ਕਿ ਪਾਕਿਸਤਾਨ ਬਲੋਚਿਸਤਾਨ ਦੇ ਸਰੋਤਾਂ ਦੀ ਗਲਤ ਵਰਤੋਂ ਕਰ ਰਿਹਾ ਹੈ। ਨਾਲ ਹੀ ਸਰੋਤਾਂ ਨੂੰ ਚੀਨ ਨਾਲ ਸ਼ੇਅਰ ਕਰ ਰਿਹਾ ਹੈ। ਸਾਡੀ ਸੰਯੁਕਤ ਰਾਸ਼ਟਰ ਨੂੰ ਮੰਗ ਹੈ ਕਿ ਬਲੋਚਿਸਤਾਨ ਦੇ ਲੋਕਾਂ 'ਤੇ ਹੋ ਰਹੇ ਜ਼ੁਲਮਾਂ ਨੂੰ ਰੋਕਣ ਲਈ ਪਾਕਿਸਤਾਨ 'ਤੇ ਦਬਾਅ ਬਣਾਇਆ ਜਾਵੇ। ਉੱਥੇ ਲੋਕ ਬਹੁਤ ਮੁਸ਼ਕਲ ਵਿਚ ਆਪਣੀ ਜ਼ਿੰਦਗੀ ਜੀਅ ਰਹੇ ਹਨ।


Related News