ਸਮਲਿੰਗੀ ਔਰਤ ਹੋਵੇਗੀ ਸਰਬੀਆ ਦੀ ਨਵੀਂ ਪ੍ਰਧਾਨ ਮੰਤਰੀ

06/16/2017 10:43:50 AM

ਬੇਲਗ੍ਰੇਡ— ਸਰਬੀਆ ਦੇ ਰਾਸ਼ਟਰਪਤੀ ਅਲੈਕਜੈਂਡਰ ਨੇ ਇਕ ਸਮਲਿੰਗੀ ਔਰਤ ਐਨਾ ਬ੍ਰਨਬਿਚ ਨੂੰ ਦੇਸ਼ ਦੀ ਨਵੀਂ ਪ੍ਰਧਾਨ ਮੰਤਰੀ ਨਾਮਜਦ ਕੀਤਾ ਹੈ।  ਸੰਸਦੀ ਮੈਂਬਰਾਂ ਦੀ ਪ੍ਰਵਾਨਗੀ ਰਸਮੀ ਹੀ ਹੈ ਕਿਉਂਕਿ ਸੱਤਾਧਾਰੀ ਪਾਰਟੀ ਅਤੇ ਉਸ ਦੇ ਸਮਰਥਕ ਦਲਾਂ ਕੋਲ ਭਾਰੀ ਬਹੂਮਤ ਹੈ। ਰੂੜੀਵਾਦੀ ਦੇਸ਼ ਮੰਨੇ ਜਾਣ ਵਾਲੇ ਸਰਬੀਆ 'ਚ ਇਸ ਨੂੰ ਇਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ।
ਅੱਜ ਤੋਂ ਕੁਝ ਸਾਲ ਪਹਿਲਾਂ ਸਰਬੀਆ 'ਚ ਕਿਸੇ ਸਮਲਿੰਗੀ ਦਾ ਇਸ ਪਦ 'ਤੇ ਹੋਣਾ ਕਿਸੇ ਦੀ ਸੋਚ 'ਚ ਨਹੀਂ ਸੀ। ਪਰ ਯੂਰਪੀ ਸੰਘ ਦੀ ਮੈਂਬਰਸ਼ਿਪ ਪਾਉਣ ਦੀ ਉਮੀਦ 'ਚ ਲੱਗਾ ਸਰਬੀਆ ਇਸ ਨੂੰ ਸਹਿਣਸ਼ੀਲਤਾ ਦੇ ਸਬੂਤ ਦੇ ਤੌਰ 'ਤੇ ਪੇਸ਼ ਕਰ ਸਕਦਾ ਹੈ।
ਹਾਲਾਂਕਿ ਐਨਾ ਬ੍ਰਨਬਿਚ ਦੇ ਵਿਰੋਧ  'ਚ ਕੁਝ ਆਵਾਜਾਂ ਆਈਆਂ ਹਨ। ਸੱਤਾਧਾਰੀ ਗਠਬੰਧਨ 'ਚ ਇਕ ਛੋਟੀ ਪਾਰਟੀ ਯੂਨੀਫਾਈਡ ਸਰਬੀਆ ਦੇ ਨੇਤਾ ਡ੍ਰਾਗਾਨ ਮਾਰਕੋਵਿਚ ਮੁਤਾਬਕ ਉਹ ਬ੍ਰਨਬਿਚ ਨੂੰ ਆਪਣੀ ਪ੍ਰਧਾਨ ਮੰਤਰੀ ਨਹੀਂ ਮੰਨਦੇ। ਜਦਕਿ ਬ੍ਰਨਬਿਚ ਦੇ ਇਲਾਵਾ ਆਇਰਲੈਂਡ ਦੇ ਨਵੇਂ ਪ੍ਰਧਾਨ ਮੰਤਰੀ ਲਿਓ ਵਰਾਡਕਰ ਅਤੇ ਲਕਜ਼ਮਬਰਗ ਦੇ ਪ੍ਰਧਾਨ ਮੰਤਰੀ ਜ਼ੇਵਿਅਰ ਬੇਟੇਲ ਵੀ ਸਮਲਿੰਗੀ ਹਨ।


Related News