ਅਮਰੀਕਾ ਦੀ ਪ੍ਰਤੀਨਿਧੀ ਸਭਾ 'ਚ 'ਸਮਲਿੰਗੀ ਵਿਆਹ' ਬਿੱਲ ਪਾਸ
Wednesday, Jul 20, 2022 - 04:33 PM (IST)

ਵਾਸ਼ਿੰਗਟਨ (ਭਾਸ਼ਾ) ਅਮਰੀਕੀ ਪ੍ਰਤੀਨਿਧੀ ਸਭਾ ਨੇ ਸਮਲਿੰਗੀ ਅਤੇ ਅੰਤਰਜਾਤੀ ਵਿਆਹ ਦੀ ਸੁਰੱਖਿਆ ਲਈ ਇਕ ਬਿੱਲ ਨੂੰ ਆਵਾਜ਼ੀ ਵੋਟ ਰਾਹੀਂ ਪਾਸ ਕਰ ਦਿੱਤਾ। ਇਹ ਬਿੱਲ ਅਜਿਹੇ ਸਮੇਂ ਪਾਸ ਕੀਤਾ ਗਿਆ ਹੈ ਜਦੋਂ ਅਮਰੀਕੀ ਸੁਪਰੀਮ ਕੋਰਟ ਨੇ ਗਰਭਪਾਤ ਦੇ ਅਧਿਕਾਰਾਂ ਨੂੰ ਖ਼ਤਮ ਕਰ ਦਿੱਤਾ ਹੈ ਅਤੇ ਇਹ ਖਦਸ਼ਾ ਹੈ ਕਿ ਇਹ ਹੋਰ ਅਧਿਕਾਰਾਂ 'ਤੇ ਵੀ ਅਜਿਹਾ ਕਦਮ ਚੁੱਕ ਸਕਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ- ਬ੍ਰਿਟੇਨ 'ਚ 'ਪਿਘਲਿਆ ਰਨਵੇਅ', ਉਡਾਣਾਂ ਰੱਦ ਅਤੇ ਤਾਪਮਾਨ ਵਧਣ ਦਾ ਐਲਰਟ
'ਵਿਆਹ ਲਈ ਸਨਮਾਨ ਕਾਨੂੰਨ' ਬਿੱਲ ਬਾਰੇ ਚਰਚਾ ਦੌਰਾਨ ਡੈਮੋਕ੍ਰੇਟਿਕ ਸੰਸਦ ਮੈਂਬਰਾਂ ਨੇ ਸੰਘੀ ਕਾਨੂੰਨ 'ਚ ਵਿਆਹ ਦੀ ਬਰਾਬਰੀ ਦੇ ਪੱਖ 'ਚ ਜ਼ੋਰਦਾਰ ਦਲੀਲਾਂ ਦਿੱਤੀਆਂ, ਜਦਕਿ ਰਿਪਬਲਿਕਨ ਸੰਸਦ ਮੈਂਬਰਾਂ ਨੇ ਸਮਲਿੰਗੀ ਵਿਆਹ ਦਾ ਖੁੱਲ੍ਹ ਕੇ ਵਿਰੋਧ ਕੀਤਾ। ਇਨ੍ਹਾਂ ਸੰਸਦ ਮੈਂਬਰਾਂ ਨੇ ਦੇਸ਼ ਵਿੱਚ ਚੱਲ ਰਹੇ ਹੋਰ ਮੁੱਦਿਆਂ ਦੇ ਸਾਹਮਣੇ ਇਸ ਮਾਮਲੇ ਨੂੰ ਬੇਲੋੜਾ ਕਰਾਰ ਦਿੱਤਾ। ਰਿਪਬਲਿਕਨ ਪਾਰਟੀ ਦੇ 47 ਮੈਂਬਰਾਂ ਨੇ ਬਿੱਲ ਦੇ ਹੱਕ ਵਿੱਚ ਵੋਟ ਪਾਈ। ਰਿਪਬਲਿਕਨ ਮੈਂਬਰ ਐੱਮ ਜੋਨਸ ਨੇ ਕਿਹਾ ਕਿ ਇਹ ਮੇਰੇ ਲਈ ਨਿੱਜੀ ਗੱਲ ਹੈ।ਰਾਸ਼ਟਰਪਤੀ ਜੋਅ ਬਾਈਡੇਨ ਦੇ ਪ੍ਰਸ਼ਾਸਨ ਨੇ ਵਿਆਹ ਬਿੱਲ ਦੇ ਪੱਖ 'ਚ ਬਿਆਨ ਜਾਰੀ ਕੀਤਾ। ਹੁਣ ਬਿੱਲ ਸੈਨੇਟ ਨੂੰ ਭੇਜਿਆ ਜਾਵੇਗਾ।