ਸੂਰਜ ਦੀ ਗਰਮੀ ਨੂੰ ਘੱਟ ਕਰਨਾ ਚਾਹੁੰਦੇ ਹਨ ਬਿਲ ਗੇਟਸ, ਅਪਣਾਉਣਗੇ ਇਹ ਅਨੋਖਾ ਤਰੀਕਾ
Wednesday, Mar 24, 2021 - 08:38 PM (IST)
ਵਾਸ਼ਿੰਗਟਨ-ਗਲੋਬਲ ਵਾਰਮਿੰਗ ਕਾਰਣ ਧਰਤੀ ਦਾ ਤਾਪਮਾਨ ਲਗਾਤਾਰ ਵਧਦਾ ਜਾ ਰਿਹਾ ਹੈ ਜਿਸ ਕਾਰਣ ਗਰਮੀਆਂ 'ਚ ਹਾਲਾਤ ਪਹਿਲਾਂ ਤੋਂ ਵਧੇਰੇ ਖਰਾਬ ਰਹਿੰਦੇ ਹਨ। ਹੁਣ ਇਸ ਪ੍ਰੇਸ਼ਾਨੀ ਨਾਲ ਨਜਿੱਠਣ ਲਈ ਅਰਬਪਤੀ ਉਦਯੋਗਪਤੀ ਬਿਲ ਗੇਟਸ ਨੇ ਇਕ ਅਨੋਖਾ ਤਰੀਕਾ ਲੱਭਿਆ ਹੈ। ਗੇਟਸ ਹੋਰ ਨਿੱਜੀ ਡੋਨਰਸ ਨਾਲ ਮਿਲ ਕੇ ਧਰਤੀ ਦੇ ਸਟ੍ਰੈਟੋਸਫੇਅਰ 'ਚ ਲੱਖਾਂ ਟਨ ਚਾਕ ਦੇ ਧੂੜ ਦੀ ਸਪ੍ਰੇ ਕਰਵਾਉਣਗੇ। ਇਸ ਦਾ ਮਤਲਬ ਹੈ ਕਿ ਧਰਤੀ ਦੀ ਸਤ੍ਹਾ ਤੋਂ 19.36 ਕਿਲੋਮੀਟਰ ਉੱਤੇ ਚਾਕ ਦੀ ਪਰਤ ਵਛਾਈ ਜਾਵੇਗੀ ਤਾਂ ਕਿ ਸੂਰਜ ਦੀ ਰੌਸ਼ਨੀ ਧਰਤੀ 'ਤੇ ਘੱਟ ਪਵੇ।
ਇਸ ਨਾਲ ਗਲੋਬਲ ਵਾਰਮਿੰਗ 'ਚ ਕਮੀ ਆਵੇਗੀ।
ਇਹ ਵੀ ਪੜ੍ਹੋ -ਲਾਕਡਾਊਨ 'ਚ ਦੁਨੀਆ ਨੂੰ ਵਧੇਰੇ ਯਾਦ ਆਏ ਭਗਵਾਨ, ਜਾਣੋ ਗੂਗਲ 'ਤੇ ਸਭ ਤੋਂ ਵਧ ਕੀ ਹੋਇਆ ਸਰਚ
ਇਸ ਦੇ ਲਈ ਹਾਰਵਰਡ ਯੂਨੀਵਰਸਿਟੀ ਦੇ ਵਿਗਿਆਨੀ ਤਿਆਰੀ ਕਰ ਰਹੇ ਹਨ। ਇਸ 'ਚ 3 ਮਿਲੀਅਨ ਡਾਲਰ ਖਰਚ ਹੋਣ ਦਾ ਅਨੁਮਾਨ ਹੈ। ਹਾਰਵਰਡ ਦੇ ਮਾਹਰਾਂ ਦਾ ਕਹਿਣਾ ਹੈ ਕਿ ਸਵੀਡਨ ਦੇ ਕਿਰੂਨਾ ਸ਼ਹਿਰ 'ਚ 12 ਮੀਲ ਉੱਤੇ ਇਕ ਵੱਡਾ ਗੁੱਬਾਰਾ ਭੇਜ ਕੇ ਸਿਸਟਮ ਨੂੰ ਟੈਸਟ ਕੀਤਾ ਜਾਵੇਗਾ। ਇਸ ਦੇ ਲਈ ਸਟ੍ਰੈਟੋਸਫੇਅਰ 'ਤੇ ਦੋ ਕਿਲੋਗ੍ਰਾਮ ਚਾਕ ਦੀ ਧੂੜ ਪਾਈ ਜਾਵੇਗੀ। ਇਸ ਨਾਲ ਪਤਾ ਲਾਇਆ ਜਾਵੇਗਾ ਕਿ ਸੂਰਜ ਦੀ ਕਿੰਨੀ ਰੌਸ਼ਨੀ ਰਿਫਲੈਕਟ ਹੋ ਰਹੀ ਹੈ, ਕਿੰਨੀ ਰੌਸ਼ਨੀ ਧਰਤੀ ਦੀ ਸਤ੍ਹਾ ਤੱਕ ਪਹੁੰਚ ਰਹੀ ਹੈ ਅਤੇ ਇਸ ਉਪਾਅ ਨਾਲ ਧਰਤੀ ਕਿੰਨੀ ਠੰਡੀ ਹੋ ਰਹੀ ਹੈ। ਹਾਲਾਂਕਿ ਇਸ ਵਿਚਾਰ ਦਾ ਕਾਫੀ ਵਿਰੋਧ ਵੀ ਹੋ ਰਿਹਾ ਹੈ।
ਵਿਗਿਆਨੀਆਂ ਨੂੰ ਪੰਸਦ ਨਹੀਂ ਆਇਆ ਤਰੀਕਾ
ਕਈ ਵਿਗਿਆਨੀਆਂ ਦਾ ਕਹਿਣਾ ਹੈ ਕਿ ਜੇਕਰ ਅਜਿਹਾ ਹੋਇਆ ਤਾਂ ਧਰਤੀ ਦੇ ਮੌਸਮ 'ਚ ਕਾਫੀ ਵਿਨਾਸ਼ਕਾਰੀ ਪਰਿਵਰਤਨ ਦੇਖਣ ਨੂੰ ਮਿਲੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹਾ ਪਰਿਵਰਤਨ ਹੋਵੇਗਾ ਜਿਸ ਦਾ ਅਜੇ ਅੰਦਾਜ਼ਾ ਲਾਉਣਾ ਵੀ ਮੁਸ਼ਕਲ ਹੈ। ਟੈਸਟ ਮਿਸ਼ਨ ਨੂੰ ਸਵੀਡਨ ਤੋਂ ਸ਼ੁਰੂ ਕੀਤਾ ਜਾਵੇਗਾ। ਇਸ ਗਰਮੀ ਦੇ ਅੰਤ ਤੱਕ ਲਾਂਚ ਦੀ ਮਨਜ਼ੂਰੀ ਮਿਲ ਸਕਦੀ ਹੈ। ਇਕ ਵੱਡੇ ਗੁੱਬਾਰੇ ਨਾਲ 600 ਕਿਲੋਗ੍ਰਾਮ ਵਿਗਿਆਨਕ ਉਪਕਰਣ ਭੇਜਿਆ ਜਾਵੇਗਾ ਅਤੇ ਜੇਕਰ ਸਾਰਾ ਕੁਝ ਠੀਕ ਰਿਹਾ ਤਾਂ ਗੁੱਬਾਰੇ ਨਾਲ 2 ਕਿਲੋਗ੍ਰਾਮ ਚਾਕ ਫੈਲਾਈ ਜਾਵੇਗੀ। ਇਹ ਉਪਕਰਣ ਡਿੱਗਣ ਵਾਲੇ ਚਾਕ ਦੇ ਅੰਕੜੇ ਇਕੱਠੇ ਕਰਨਗੇ।
ਇਹ ਵੀ ਪੜ੍ਹੋ -ਅਮਰੀਕਾ ਨੇ ਤੁਰਕੀ ਨੂੰ ਰੂਸੀ ਐੱਸ-400 ਮਿਜ਼ਾਈਲ ਨਾ ਖਰੀਦਣ ਦੀ ਕੀਤੀ ਅਪੀਲ
ਛੋਟੇ ਪੱਧਰ 'ਤੇ ਹੋ ਰਿਹਾ ਪ੍ਰੀਖਣ
ਇਸ ਤੋਂ ਬਾਅਦ ਵਿਗਿਆਨਕ ਪਤਾ ਲਾਉਣਗੇ ਕਿ ਧੂੜ ਸੂਰਜ ਦੀ ਰੌਸ਼ਨੀ ਨੂੰ ਕਿੰਨੀ ਦੇਰ ਤੱਕ ਰੋਕ ਕੇ ਰੱਖ ਰਹੀ ਹੈ। ਇਹ ਪ੍ਰੀਖਣ ਸਫਲ ਵੀ ਸਾਬਤ ਹੋ ਸਕਦਾ ਹੈ। ਪ੍ਰੋਜੈਕਟ ਡਾਇਰੈਕਟਰ ਫਰੈਂਕ ਕਿਓਚ ਦਾ ਕਹਿਣਾ ਹੈ ਕਿ ਅਜੇ ਤਾਂ ਇਹ ਪ੍ਰੀਖਣ ਛੋਟੇ ਪੱਧਰ 'ਤੇ ਹੋ ਰਿਹਾ ਹੈ ਜਿਸ ਤੋਂ ਪਤਾ ਲਾਉਣ ਦੀ ਕੋਸ਼ਿਸ਼ ਹੋਵੇਗੀ ਕਿ ਇਸ 'ਚ ਕਿੰਨੀ ਸਫਲਤਾ ਮਿਲ ਪਾ ਰਹੀ ਹੈ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।