ਰੂਸ ਦੇ ਗੈਸ ਸਟੇਸ਼ਨ ''ਤੇ ਹੋਏ ਧਮਾਕੇ ਦੀ ਵੀਡੀਓ ਦੇਖ ਕੰਬ ਜਾਏਗਾ ਤੁਹਾਡਾ ਦਿਲ

Wednesday, Jan 01, 2020 - 05:31 PM (IST)

ਰੂਸ ਦੇ ਗੈਸ ਸਟੇਸ਼ਨ ''ਤੇ ਹੋਏ ਧਮਾਕੇ ਦੀ ਵੀਡੀਓ ਦੇਖ ਕੰਬ ਜਾਏਗਾ ਤੁਹਾਡਾ ਦਿਲ

ਮਾਸਕੋ- ਰੂਸ ਦੇ ਚੇਲਯਾਬਿੰਸਕ ਖੇਤਰ ਦੇ ਸਤਕਾ ਸ਼ਹਿਰ ਵਿਚ ਇਕ ਗੈਸ ਸਟੇਸ਼ਨ 'ਤੇ ਸ਼ਕਤੀਸ਼ਾਲੀ ਧਮਾਕਾ ਹੋਇਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਦੀ ਲਪਟਾਂ ਬਹੁਤ ਉੱਚੀਆਂ ਉਠਦੀਆਂ ਦੇਖਈਆਂ ਗਈਆਂ। ਨੇੜੇ ਮੌਜੂਦ ਲੋਕਾਂ ਨੇ ਇਸ ਦੀ ਵੀਡੀਓ ਵੀ ਬਣਾ ਲਈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਗਈ ਹੈ।

ਚਸ਼ਮਦੀਦਾਂ ਦਾ ਕਹਿਣਾ ਹੈ ਕਿ ਧਮਾਕੇ ਤੋਂ ਕੁਝ ਸਮਾਂ ਪਹਿਲਾਂ ਸਟੇਸ਼ਨ ਤੋਂ ਗੈਸ ਦੀ ਤੇਜ਼ ਬਦਬੂ ਮਹਿਸੂਸ ਕੀਤੀ ਗਈ ਸੀ ਪਰ ਉਸ ਪਾਸੇ ਧਿਆਨ ਨਹੀਂ ਦਿੱਤਾ ਗਿਆ, ਜਿਸ ਦੇ ਕਾਰਨ ਕੁਝ ਦੇਰ ਬਾਅਦ ਇੰਨਾ ਜ਼ੋਰਦਾਰ ਧਮਾਕਾ ਹੋਇਆ। ਸੋਸ਼ਲ ਮੀਡੀਆ 'ਤੇ ਜਦੋਂ ਇਸ ਧਮਾਕੇ ਦੀ ਵੀਡੀਓ ਸ਼ੇਅਰ ਕੀਤੀ ਗਈ ਤਾਂ ਦੇਖਣ ਵਾਲੇ ਲੋਕਾਂ ਨੇ ਇਸ 'ਤੇ ਵੱਡੀ ਚਿੰਤਾ ਜਤਾਈ। ਉਹਨਾਂ ਦਾ ਕਹਿਣਾ ਸੀ ਕਿ ਇੰਨੇ ਵੱਡੇ ਧਮਾਕੇ ਦੀ ਲਪੇਟ ਵਿਚ ਜੇਕਰ ਕੋਈ ਆ ਜਾਂਦਾ ਤਾਂ ਉਸ ਦੇ ਚਿਥੜੇ ਉੱਡ ਜਾਂਦੇ। ਉਸ ਦਾ ਕਿਸੇ ਵੀ ਤਰ੍ਹਾਂ ਨਾਲ ਬਚਣਾ ਮੁਸ਼ਕਿਲ ਸੀ। ਸ਼ੁਕਰ ਹੈ ਕਿ ਕੋਈ ਇਸ ਦੀ ਲਪੇਟ ਵਿਚ ਨਹੀਂ ਆਇਆ। 


author

Baljit Singh

Content Editor

Related News