ਵੱਡੀ ਖ਼ਬਰ: ਬ੍ਰਿਟੇਨ 'ਚ 5 ਭਾਰਤੀਆਂ ਨੂੰ 122 ਸਾਲ ਦੀ ਜੇਲ੍ਹ, ਭਾਰਤੀ ਨੌਜਵਾਨ ਦਾ ਹੀ ਕੀਤਾ ਸੀ ਕਤਲ
Saturday, Apr 13, 2024 - 07:33 PM (IST)
ਲੰਡਨ (ਏਜੰਸੀ)- ਬ੍ਰਿਟੇਨ ਵਿਚ ਸ਼ੁੱਕਰਵਾਰ ਨੂੰ ਭਾਰਤੀ ਮੂਲ ਦੇ 5 ਨੌਜਵਾਨਾਂ ਨੂੰ, ਇੱਕ 23 ਸਾਲਾ ਡਿਲੀਵਰੀ ਡਰਾਈਵਰ ਜੋ ਕਿ ਭਾਰਤੀ ਮੂਲ ਦਾ ਹੀ ਸੀ, ਦੇ ਕਤਲ ਦਾ ਦੋਸ਼ੀ ਪਾਏ ਜਾਣ 'ਤੇ ਕੁੱਲ 122 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ। ਪਿਛਲੇ ਸਾਲ ਅਗਸਤ ਵਿੱਚ ਪੱਛਮੀ ਇੰਗਲੈਂਡ ਦੇ ਸ਼੍ਰੇਅਸਬਰੀ ਦੇ ਬਰਵਿਕ ਐਵੇਨਿਊ ਖੇਤਰ ਵਿੱਚ ਇੱਕ ਹਮਲੇ ਦੀ ਸੂਚਨਾ ਮਿਲਣ 'ਤੇ ਮੌਕੇ ਪੁੱਜੀ ਸਥਾਨਕ ਵੈਸਟ ਮਰਸੀਆ ਪੁਲਸ ਨੇ ਓਰਮਨ ਸਿੰਘ ਨੂੰ ਘਟਨਾ ਸਥਾਨ 'ਤੇ ਮ੍ਰਿਤਕ ਘੋਸ਼ਿਤ ਕਰ ਦਿੱਤਾ ਸੀ ਅਤੇ ਕਤਲ ਦੇ ਸ਼ੱਕ ਵਿੱਚ 5 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਸੀ।
ਇਹ ਵੀ ਪੜ੍ਹੋ: ਮੰਦਭਾਗੀ ਖ਼ਬਰ; ਸੁਨਹਿਰੀ ਭਵਿੱਖ ਲਈ 9 ਮਹੀਨੇ ਪਹਿਲਾਂ ਕੈਨੇਡਾ ਗਏ ਨੌਜਵਾਨ ਦੀ ਮੌਤ, ਟਰੱਕ ਨੇ ਦਰੜਿਆ
ਅਰਸ਼ਦੀਪ ਸਿੰਘ (24), ਜਗਦੀਪ ਸਿੰਘ (23), ਸ਼ਿਵਦੀਪ ਸਿੰਘ (27) ਅਤੇ ਮਨਜੋਤ ਸਿੰਘ (24) ਨੂੰ ਕੁਹਾੜੀ, ਹਾਕੀ ਸਟਿੱਕ ਅਤੇ ਬੇਲਚੇ ਸਮੇਤ ਹਥਿਆਰਾਂ ਨਾਲ ਕਤਲ ਕਰਨ ਦਾ ਦੋਸ਼ੀ ਪਾਇਆ ਗਿਆ। ਇਨ੍ਹਾਂ ਸਾਰਿਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ, ਜਿਸ ਵਿਚ ਇਨ੍ਹਾਂ ਸਾਰਿਆਂ ਨੂੰ ਘੱਟੋ-ਘੱਟ 28 ਸਾਲ ਸਲਾਖਾਂ ਪਿੱਛੇ ਰਹਿਣਾ ਪਵੇਗਾ। ਪੰਜਵੇਂ ਭਾਰਤੀ ਮੂਲ ਦੇ ਨੌਜਵਾਨ 24 ਸਾਲਾ ਸੁਖਮਨਦੀਪ ਸਿੰਘ ਨੂੰ ਹਮਲੇ ਵਿਚ ਮਦਦ ਕਰਨ ਲਈ 10 ਸਾਲ ਦੀ ਸਜ਼ਾ ਸੁਣਾਈ ਗਈ।
ਇਹ ਵੀ ਪਰ੍ਹੋ: ਅਮਰੀਕਾ ਦੀ ਮੋਸਟ ਵਾਂਟੇਡ ਸੂਚੀ 'ਚ ਭਾਰਤੀ ਨੌਜਵਾਨ ਦਾ ਨਾਂ, ਰੱਖਿਆ ਗਿਆ ਢਾਈ ਲੱਖ ਡਾਲਰ ਦਾ ਇਨਾਮ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।