ਭਾਰਤੀ ਮੂਲ ਦੇ ਠਾਕੁਰ ਟੈਕਸਾਸ ''ਚ ਚੋਟੀ ਦੇ ਵਿਗਿਆਨੀਆਂ ਦੀ ਸੰਸਥਾ ਦੇ ਉਪ ਪ੍ਰਧਾਨ ਨਿਯੁਕਤ

01/26/2023 3:03:43 PM

ਹਿਊਸਟਨ (ਭਾਸ਼ਾ)- ਅਮਰੀਕਾ ਵਿੱਚ ਭਾਰਤੀ ਮੂਲ ਦੇ ਪ੍ਰੋਫੈਸਰ ਗਣੇਸ਼ ਠਾਕੁਰ ਨੂੰ 'ਟੈਕਸਾਸ ਅਕੈਡਮੀ ਆਫ ਮੈਡੀਸਨ, ਇੰਜਨੀਅਰਿੰਗ, ਸਾਇੰਸ ਐਂਡ ਟੈਕਨਾਲੋਜੀ' (TAMEST) ਦਾ ਉਪ-ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਸੰਸਥਾ ਵਿੱਚ, ਰਾਜ ਦੇ ਚੋਟੀ ਦੇ ਵਿਗਿਆਨੀ ਅਤੇ ਖੋਜਕਰਤਾ ਨਵੀਨਤਾ ਅਤੇ ਖੋਜ ਲਈ ਇਕੱਠੇ ਕੰਮ ਕਰਦੇ ਹਨ।

ਟੈਮਸਟ ਦੇ ਨਿਰਦੇਸ਼ਕ ਮੰਡਲ ਨੇ ਮੰਗਲਵਾਰ ਨੂੰ ਠਾਕੁਰ ਨੂੰ ਬ੍ਰੈਂਡੇਨ ਲੀ ਦੀ ਪ੍ਰਧਾਨਗੀ ਹੇਠ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਠਾਕੁਰ ਹਿਊਸਟਨ ਯੂਨੀਵਰਸਿਟੀ ਵਿੱਚ ਪੈਟਰੋਲੀਅਮ ਇੰਜਨੀਅਰਿੰਗ ਦੇ ਪ੍ਰੋਫੈਸਰ ਹਨ। ਮੂਲ ਰੂਪ ਤੋਂ ਝਾਰਖੰਡ ਨਿਵਾਸੀ ਠਾਕੁਰ ਯੂਨੀਵਰਸਿਟੀ ਆਫ ਹਿਊਸਟਨ ਦੇ ਪਹਿਲੇ ਫੈਕਲਟੀ ਮੈਂਬਰ ਹਨ, ਜੋ ਟੈਮਸਟ ਦੀ ਅਗਵਾਈ ਕਰਨਗੇ। ਉਹ ਆਪਣੇ ਦੋ ਸਾਲਾਂ ਦੇ ਕਾਰਜਕਾਲ ਵਿਚ ਨਿਰਦੇਸ਼ਕ ਮੰਡਲ ਨੂੰ ਰਣਨੀਤਕ ਯੋਜਨਾ, ਪ੍ਰੋਗਰਾਮਿੰਗ ਅਤੇ ਸੰਚਾਰ ਲਈ ਸਲਾਹ ਦੇਣ ਦਾ ਕੰਮ ਕਰਨਗੇ।


cherry

Content Editor

Related News