G7 ਵਿੱਤ ਮੰਤਰੀਆਂ ਦੀ ਮੀਟਿੰਗ ਸਮਾਪਤ, ਯੂਕ੍ਰੇਨ ਨੂੰ ਸਮਰਥਨ ਦੇਣ ਤੇ ਰੂਸ 'ਤੇ ਪਾਬੰਦੀਆਂ ਲਾਉਣ ਦੀ ਜਤਾਈ ਵਚਨਬੱਧਤਾ
Saturday, May 13, 2023 - 11:17 AM (IST)
ਨੀਗਾਟਾ/ਜਾਪਾਨ (ਏਜੰਸੀ) : ਜੀ7 ਸਮੂਹ ਦੇ ਵਿੱਤ ਮੰਤਰੀਆਂ ਨੇ ਸ਼ਨੀਵਾਰ ਨੂੰ ਯੂਕਰੇਨ ਨੂੰ ਸਹਾਇਤਾ ਦੇਣ ਦਾ ਵਾਅਦਾ ਕੀਤਾ ਅਤੇ ਰੂਸ 'ਤੇ ਪਾਬੰਦੀਆਂ ਲਗਾਉਣ ਦੀ ਵਚਨਬੱਧਤਾ ਜਤਾਈ। ਜਪਾਨ ਦੇ ਨਿਗਾਟਾ ਵਿੱਚ ਜੀ7 ਸਮੂਹ ਦੇ ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕ ਮੁਖੀਆਂ ਦੀ ਤਿੰਨ ਦਿਨਾਂ ਗੱਲਬਾਤ ਸਮਾਪਤ ਹੋ ਗਈ ਹੈ।
ਸਮੂਹ ਨੇ ਇੱਕ ਬਿਆਨ ਜਾਰੀ ਕਰਕੇ ਮਹਿੰਗਾਈ ਨੂੰ ਕੰਟਰੋਲ ਕਰਨ ਅਤੇ ਵਧਦੀਆਂ ਕੀਮਤਾਂ ਨਾਲ ਸਭ ਤੋਂ ਵੱਧ ਪ੍ਰਭਾਵਿਤ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰਨ ਦਾ ਵਾਅਦਾ ਕੀਤਾ ਹੈ। ਉਨ੍ਹਾਂ ਨੇ ਸਾਫ਼ ਊਰਜਾ ਸਰੋਤਾਂ ਦੇ ਵਿਕਾਸ ਲਈ ਹੋਰ ਸਥਿਰ, ਵਿਭਿੰਨ ਸਪਲਾਈ ਚੇਨਾਂ ਦੇ ਨਿਰਮਾਣ ਵਿਚ ਸਹਿਯੋਗ ਕਰਨ ਅਤੇ ਕਈ ਸਮੱਸਿਆਵਾਂ ਦਾ ਹੱਲ ਕਰਨ ਲਈ ਵਿਸ਼ਵ ਪੱਧਰ 'ਤੇ ਆਰਥਿਕ ਲਚਕੀਲੇਪਣ ਨੂੰ ਵਧਾਉਣ" ਦੀ ਵੀ ਵਚਨਬੱਧਤਾ ਜਤਾਈ।