ਜੀ-20 ਨੇਤਾਵਾਂ ਨੇ ਟੀਕਿਆਂ ਲਈ ਮਨਜ਼ੂਰੀ ਪ੍ਰਕਿਰਿਆ ਨੂੰ ਮਜ਼ਬੂਤ ​​ਕਰਨ ਲਈ ਪ੍ਰਗਟਾਈ ਸਹਿਮਤੀ

Tuesday, Nov 02, 2021 - 10:19 PM (IST)

ਰੋਮ (ਭਾਸ਼ਾ)- ਭਾਰਤ ਦੇ ਜੀ-20 ਦੇ ‘ਸ਼ੇਰਪਾ’ ਪਿਊਸ਼ ਗੋਇਲ ਨੇ ਐਤਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਜੀ-20 ਨੇਤਾਵਾਂ ਨੇ ਇਸ ਗੱਲ ’ਤੇ ਸਹਿਮਤੀ ਜਤਾਈ ਹੈ ਕਿ ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਕੋਵਿਡ-19 ਟੀਕਿਆਂ ਦੀ ਐਮਰਜੈਂਸੀ ਵਰਤੋਂ ਦੀ ਪ੍ਰਵਾਨਗੀ ਲਈ ਪ੍ਰਕਿਰਿਆ ਨੂੰ ਮਜ਼ਬੂਤ ​​ਕੀਤਾ ਜਾਵੇਗਾ। ਇਥੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਗੋਇਲ ਨੇ ਕਿਹਾ ਕਿ ਨੇਤਾਵਾਂ ਨੇ ਜੀ-20 ਸ਼ਿਖਰ ਸੰਮੇਲਨ ’ਚ ‘ਰੋਮ ਘੋਸ਼ਣਾ ਪੱਤਰ’ ਨੂੰ ਅਪਣਾਇਆ ਅਤੇ ਇਹ ਬਿਆਨ ਸਿਹਤ ਸੈਕਸ਼ਨ ਤਹਿਤ ਬਹੁਤ ਮਜ਼ਬੂਤ ​​ਸੰਦੇਸ਼ ਦਿੰਦਾ ਹੈ, ਜਿਸ ’ਚ ਸਹਿਮਤੀ ਪ੍ਰਗਟਾਈ ਗਈ ਕਿ ਕੋਵਿਡ-19 ਟੀਕਾਕਰਨ ਵਿਸ਼ਵ ਲਈ ਸਭ ਤੋਂ ਲਾਭਕਾਰੀ ਹੈ।

ਇਹ ਵੀ ਪੜ੍ਹੋ : ਰੂਸ 'ਚ ਕੋਰੋਨਾ ਕਾਰਨ ਇਕ ਫਿਰ ਹੋਈਆਂ ਰਿਕਾਰਡ ਮੌਤਾਂ

‘ਸ਼ੇਰਪਾ’ ਜੀ-20 ਮੈਂਬਰ ਦੇਸ਼ਾਂ ਦੇ ਨੇਤਾਵਾਂ ਦਾ ਪ੍ਰਤੀਨਿਧੀ ਹੈ, ਜੋ ਸੰਮੇਲਨ ਦੇ ਏਜੰਡੇ ਦਾ ਤਾਲਮੇਲ ਕਰਦੇ ਹਨ। ਗੋਇਲ ਨੇ ਕਿਹਾ ਕਿ ਇਹ ਫੈਸਲਾ ਕੀਤਾ ਗਿਆ ਕਿ ਡਬਲਿਊ. ਐੱਚ. ਓ. ਵੱਲੋਂ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਮੰਨੇ ਗਏ ਐਂਟੀ-ਕੋਵਿਡ-19 ਟੀਕਿਆਂ ਦੀ ਮਾਨਤਾ ਦੇਸ਼ਾਂ ਦੇ ਰਾਸ਼ਟਰੀ ਅਤੇ ਖੂਫੀਆ ਕਾਨੂੰਨਾਂ ਅਧੀਨ ਆਪਸੀ ਤੌਰ ’ਤੇ ਸਵੀਕਾਰ ਕੀਤੀ ਜਾਵੇਗੀ ਪਰ ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ, ਇਸ ਗੱਲ ’ਤੇ ਸਹਿਮਤੀ ਬਣੀ ਹੈ ਕਿ ਵੈਕਸੀਨ ਦੀ ਪ੍ਰਵਾਨਗੀ ਅਤੇ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਅਤੇ ਡਬਲਿਊ.ਐੱਚ.ਓ. ਦੀ ਮਨਜ਼ੂਰੀ ਪ੍ਰਕਿਰਿਆਵਾਂ ਨੂੰ ਅਨੁਕੂਲ ਬਣਾਉਣ ’ਚ ਮਦਦ ਕਰੇਗਾ।

ਇਹ ਵੀ ਪੜ੍ਹੋ : PM ਮੋਦੀ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਨੇਟ ਨਾਲ ਦੁਵੱਲੇ ਸੰਬੰਧਾਂ 'ਤੇ ਕੀਤੀ ਸਮੀਖਿਆ

ਇਸ ਨੂੰ ਮਜ਼ਬੂਤ ​​ਕੀਤਾ ਜਾਵੇਗਾ ਤਾਂ ਕਿ ਇਹ ਟੀਕਿਆਂ ਦੀ ਤੇਜ਼ੀ ਨਾਲ ਪਛਾਣ ਕਰ ਸਕੇ। ਪ੍ਰਧਾਨ ਮੰਤਰੀ ਮੋਦੀ ਨੇ ਸ਼ਨੀਵਾਰ ਨੂੰ ਜੀ-20 ਨੇਤਾਵਾਂ ਨੂੰ ਕਿਹਾ ਕਿ ਭਾਰਤ ਮਹਾਮਾਰੀ ਨਾਲ ਲੜਨ ’ਚ ਵਿਸ਼ਵ ਦੀ ਮਦਦ ਕਰਨ ਲਈ ਅਗਲੇ ਸਾਲ ਦੇ ਅੰਤ ਤੱਕ ਐਂਟੀ-ਕੋਵਿਡ -19 ਵੈਕਸੀਨ ਦੀਆਂ ਪੰਜ ਅਰਬ ਤੋਂ ਵੱਧ ਖੁਰਾਕਾਂ ਦਾ ਉਤਪਾਦਨ ਕਰਨ ਲਈ ਤਿਆਰ ਹੈ ਤਾਂ ਕਿ ਦੂਨੀਆ ਨੂੰ ਮਹਾਮਾਰੀ ਖਿਲਾਫ ਲੜਾਈ ’ਚ ਮਦਦ ਮਿਲ ਸਕੇ

ਇਹ ਵੀ ਪੜ੍ਹੋ : ਯਾਹੂ ਨੇ ਚੀਨ ਤੋਂ ਆਪਣਾ ਕਾਰੋਬਾਰ ਸਮੇਟਿਆ, ਚੁਣੌਤੀਪੂਰਨ ਮਾਹੌਲ ਦਾ ਦਿੱਤਾ ਹਵਾਲਾ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News