ਰੂਸ ਨੂੰ ਵੱਡਾ ਝਟਕਾ ਦੇਣ ਦੀ ਤਿਆਰੀ ''ਚ G7 ਦੇਸ਼, ਤੇਲ ਦੇ ਆਯਾਤ ''ਤੇ ਲਗਾਉਣਗੇ ਪੂਰਨ ਪਾਬੰਦੀ
Monday, May 09, 2022 - 09:45 AM (IST)
ਲੰਡਨ (ਏਜੰਸੀ)- ਵਿਕਸਤ ਅਰਥਵਿਵਸਥਾਵਾਂ ਵਾਲੇ ਜੀ-7 ਦੇਸ਼ਾਂ ਦੇ ਨੇਤਾਵਾਂ ਨੇ ਰੂਸ ਤੋਂ ਤੇਲ ਦੇ ਆਯਾਤ ਨੂੰ ਪੜਾਅਵਾਰ ਤਰੀਕੇ ਨਾਲ ਰੋਕਣ ਦਾ ਐਤਵਾਰ ਨੂੰ ਸੰਕਲਪ ਲਿਆ। ਸਮੂਹ ਦੇ ਨੇਤਾਵਾਂ ਨੇ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜੇਲੇਂਸਕੀ ਨਾਲ ਵੀ ਗੱਲ ਕੀਤੀ ਅਤੇ ਉਨ੍ਹਾਂ ਨੂੰ ਆਪਣਾ ਸਮਰਥਨ ਦਿੱਤਾ। ਨਾਜੀ ਜਰਮਨੀ ਦੇ 1945 ਵਿਚ ਆਤਮ ਸਮਰਪਣ ਦੀ ਯਾਦ ਵਿਚ ਮਨਾਏ ਜਾਣ ਵਾਲੇ ਯੂਰਪ ਵਿਜੈ ਦਿਵਸ 'ਤੇ ਪੱਛਮੀ ਦੇਸ਼ਾਂ ਨੇ ਇਕਜੁਟਤਾ ਦਾ ਪ੍ਰਦਰਸ਼ਨ ਕੀਤਾ। ਜੀ-7 ਵਿਚ ਅਮਰੀਕਾ, ਬ੍ਰਿਟੇਨ, ਕੈਨੇਡਾ, ਜਰਮਨੀ, ਫਰਾਂਸ, ਇਟਲੀ ਅਤੇ ਜਾਪਾਨ ਸ਼ਾਮਲ ਹਨ।
ਇਹ ਵੀ ਪੜ੍ਹੋ: ਕੈਨੇਡਾ ਦੀ ਕੌਂਸਲ ਜਨਰਲ ਕੈਲੀ ਵੀ ਹੋਈ ਸ਼ਾਹਰੁਖ ਖਾਨ ਤੋਂ ਪ੍ਰਭਾਵਿਤ, ਟਵੀਟ ਕਰ ਆਖੀ ਇਹ ਗੱਲ
ਜੀ-7 ਨੇ ਇਕ ਬਿਆਨ ਵਿਚ ਕਿਹਾ ਕਿ ਰੂਸ ਦੇ ਤੇਲ ਦੀ ਸਪਲਾਈ ਰੋਕਣ ਨਾਲ 'ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਮੁੱਖ ਓਜਾਰ ਨੂੰ ਤਗੜਾ ਝਟਕਾ ਲੱਗੇਗਾ ਅਤੇ ਯੁੱਧ ਲੜਨ ਲਈ ਧਨ ਖ਼ਤਮ ਹੋ ਜਾਵੇਗਾ।' ਜੀ-7 ਦੇ ਨੇਤਾਵਾਂ ਨੇ ਕਿਹਾ, 'ਅਸੀਂ ਇਹ ਯਕੀਨੀ ਕਰਾਂਗੇ ਕਿ ਅਸੀਂ ਅਜਿਹੇ ਸਮੇਂ 'ਤੇ ਅਤੇ ਯੋਜਨਾਬੱਧ ਢੰਗ ਨਾਲ ਕਰੀਏ ਅਤੇ ਅਜਿਹੇ ਤਰੀਕੇ ਨਾਲ ਕਰੀਏ ਜੋ ਦੁਨੀਆ ਨੂੰ ਵਿਕਲਪਕ ਸਪਲਾਈ ਸੁਰੱਖਿਅਤ ਕਰਨ ਲਈ ਸਮਾਂ ਪ੍ਰਦਾਨ ਕਰੇ।'
ਇਹ ਵੀ ਪੜ੍ਹੋ: ਅਮਰੀਕਾ 'ਚ ਸਕੂਲ ਬੱਸ ਨੂੰ ਲੱਗੀ ਭਿਆਨਕ ਅੱਗ, ਮਹਿਲਾ ਡਰਾਇਵਰ ਨੇ ਬਚਾਈ 40 ਬੱਚਿਆਂ ਦੀ ਜਾਨ
ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੀ ਜੀ-7 ਨੇਤਾਵਾਂ ਅਤੇ ਜੇਲੇਂਸਕੀ ਨਾਲ ਬੈਠਕ ਕਰੀਬ 1 ਘੰਟੇ ਤੱਕ ਚੱਲੀ। ਅਮਰੀਕਾ ਨੇ ਯੂਕ੍ਰੇਨ 'ਤੇ ਹਮਲੇ ਲਈ ਰੂਸ ਖ਼ਿਲਾਫ਼ ਨਵੀਂਆਂ ਪਾਬੰਦੀਆਂ ਦਾ ਵੀ ਐਲਾਨ ਕੀਤਾ। ਨਵੀਂਆਂ ਪਾਬੰਦੀਆਂ ਤਹਿਤ ਰੂਸ ਦੇ 3 ਸਭ ਤੋਂ ਵੱਡੇ ਟੈਲੀਵਿਜ਼ਨ ਸਟੇਸ਼ਨ ਤੋਂ ਪੱਛਮੀ ਦੇਸ਼ਾਂ ਦੇ ਵਿਗਿਆਪਨਾਂ ਨੂੰ ਰੋਕਣਾ, ਅਮਰੀਕੀ ਲੇਖਾ ਅਤੇ ਸਲਾਹਕਾਰ ਫਰਮ ਨੂੰ ਕਿਸੇ ਵੀ ਰੂਸੀ ਨੂੰ ਸੇਵਾਵਾਂ ਪ੍ਰਦਾਨ ਕਰਨ ਤੋਂ ਪਾਬੰਦੀ ਲਗਾਉਣਾ ਅਤੇ ਰੂਸ ਦੇ ਉਦਯੋਗਿਕ ਖੇਤਰ 'ਤੇ ਵਾਧੂ ਪਾਬੰਦੀਆਂ ਲਗਾਉਣਾ ਸ਼ਾਮਲ ਹੈ। ਵ੍ਹਾਈਟ ਹਾਊਸ ਨੇ 9 ਮਈ ਦੇ 'ਵਿਜੈ ਦਿਵਸ' ਤੋਂ ਪਹਿਲਾਂ ਨਵੀਂਆਂ ਪਾਬੰਦੀਆਂ ਦਾ ਐਲਾਨ ਕੀਤਾ, ਜਦੋਂ ਰੂਸ 1945 ਵਿਚ ਨਾਜੀ ਜਰਮਨੀ ਦੀ ਹਾਰ ਦਾ ਜਸ਼ਨ ਵਿਸ਼ਾਲ ਫ਼ੌਜੀ ਪਰੇਡ ਨਾਲ ਮਨਾਉਂਦਾ ਹੈ।
ਇਹ ਵੀ ਪੜ੍ਹੋ: ਗੋਰਿਆਂ ਦੀ ਸ਼ਗਨ ਸਕੀਮ, ਅਮਰੀਕਾ 'ਚ ਵਿਆਹ ਵਾਲੇ ਜੋੜੇ ਤੋਹਫ਼ਿਆਂ ਦੀ ਬਜਾਏ ਮੰਗ ਰਹੇ ਨੇ ਨਕਦੀ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।