''ਬ੍ਰਿਟੇਨ : ਭਵਿੱਖ ''ਚ ਤਾਲਾਬੰਦੀ ਦੀ ਸੰਭਾਵਨਾ ਬਹੁਤ ਘੱਟ''

Saturday, Aug 07, 2021 - 11:33 PM (IST)

ਲੰਡਨ-ਕੋਰੋਨਾ ਵਾਇਰਸ ਦੇ ਇਨਫੈਕਸ਼ਨ ਨੂੰ ਲੈ ਕੇ ਦਿੱਤੀ ਚਿਤਾਵਨੀ ਕਾਰਨ ਚਰਚਾ 'ਚ ਆਏ ਬ੍ਰਿਟਿਸ਼ ਵਿਗਿਆਨਕ ਪ੍ਰੋਫੈਸਰ ਨੀਲ ਫਗਰਯਸਨ ਨੇ ਸ਼ਨੀਵਾਰ ਨੂੰ ਕਿਹਾ ਕਿ ਬ੍ਰਿਟੇਨ 'ਚ ਭਵਿੱਖ 'ਚ ਤਾਲਾਬੰਦੀ ਲਾਉਣ ਦੀ ਸੰਭਾਵਨਾ ਬਹੁਤ ਘੱਟ ਹੈ। ਹਾਲਾਂਕਿ ਸਮਾਜਿਕ ਸੰਪਰਕ ਵਧਣ ਨਾਲ ਇਨਫੈਕਸ਼ਨ ਦੇ ਮਾਮਲਿਆਂ 'ਚ ਵਾਧਾ ਹੋ ਸਕਦਾ ਹੈ। ਇੰਪੀਰੀਅਲ ਕਾਲਜ ਲੰਡਨ 'ਚ ਇਨਫੈਕਸ਼ਨ ਬੀਮਾਰੀ ਦੇ ਮਾਹਰ ਫਗਰਯਸਨ ਨੇ ਦਿ ਟਾਈਮਜ਼ ਆਫ ਲੰਡਨ ਨਾਲ ਗੱਲਬਾਤ 'ਚ ਕਿਹਾ ਕਿ ਬ੍ਰਿਟੇਨ ਸੰਭਵਤ ਅਜਿਹੀ ਸਥਿਤੀ 'ਚ ਪਹੁੰਚ ਗਿਆ ਹੈ ਜਿਥੇ ਇਸ ਬੀਮਾਰੀ ਨਾਲ ਟੀਕਾਕਰਨ ਰਾਹੀਂ ਨਜਿੱਠਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ :ਕੋਰੋਨਾ ਦੇ ਮਾਮਲੇ ਵਧਣ ਕਾਰਨ ਚੀਨ ਦੇ ਵੁਹਾਨ 'ਚ 1.12 ਕਰੋੜ ਨਮੂਨਿਆਂ ਦੀ ਕੀਤੀ ਗਈ ਜਾਂਚ

ਉਨ੍ਹਾਂ ਨੇ ਕਿਹਾ ਕਿ ਮੈਂ ਇਸ ਸੰਭਾਵਨਾ ਨੂੰ ਸਿਰੇ ਤੋਂ ਖਾਰਿਜ ਨਹੀਂ ਕਰ ਰਿਹਾ ਹਾਂ ਪਰ ਮੇਰਾ ਮੰਨਣਾ ਹੈ ਕਿ ਨਵੀਂ ਤਾਲਾਬੰਦੀ ਜਾਂ ਸਮਾਜਿਕ ਦੂਰੀ ਅਸੀਂ ਹੁਣ ਤੱਕ ਅਪਣਾਈ ਹੈ, ਸ਼ਾਇਦ ਹੀ ਲਾਗੂ ਕਰਨ ਦੀ ਜ਼ਰੂਰਤ ਹੋਵੇਗੀ। ਅਜਿਹੀ ਚਿਤਾਵਨੀ ਹਾਲਾਂਕਿ ਜਾਰੀ ਰਹੇਗੀ ਜੇਕਰ ਵਾਇਰਸ ਲਗਾਤਾਰ ਆਪਣਾ ਰੂਪ ਬਦਲਦਾ ਹੈ। ਬ੍ਰਿਟੇਨ ਦੇ ਦਫਤਰੀ ਰਾਸ਼ਟਰੀ ਅੰਕੜਿਆਂ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਦੇਸ਼ ਦੇ ਕਈ ਹਿੱਸਿਆਂ 'ਚ ਇਨਫੈਕਸ਼ਨ ਦਰ 'ਚ ਕਮੀ ਆਈ ਹੈ। ਜਨਤਕ ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਬ੍ਰਿਟੇਨ 'ਚ ਦੇਸ਼ ਵਿਆਪੀ ਸਫਲ ਟੀਕਾਕਰਨ ਕਾਰਨ ਕੋਵਿਡ-19 ਦੇ ਮਾਮਲਿਆਂ 'ਚ ਗਿਰਾਵਟ ਆਈ ਹੈ।

ਇਹ ਵੀ ਪੜ੍ਹੋ :ਬੈਂਕ ਖਾਤਿਆਂ ਨਾਲ ਜੁੜੇ ਨਵੇਂ ਨਿਯਮਾਂ ਨੂੰ ਲੈ ਕੇ RBI ਨੇ ਕੀਤਾ ਇਹ ਵੱਡਾ ਐਲਾਨ


Anuradha

Content Editor

Related News