ਮਲਬੇ 'ਚ ਦੱਬੀ ਮਾਂ ਦੀ ਮਦਦ ਨਾ ਮਿਲਣ ਕਾਰਨ ਮੌਤ, ਪੁੱਤਰ ਨੇ ਰਾਸ਼ਟਰਪਤੀ ਨੂੰ ਪੁੱਛਿਆ- ਤੁਹਾਡੀ ਆਪਣੀ ਮਾਂ ਹੁੰਦੀ ਤਾਂ?

Tuesday, Feb 14, 2023 - 10:10 AM (IST)

ਮਲਬੇ 'ਚ ਦੱਬੀ ਮਾਂ ਦੀ ਮਦਦ ਨਾ ਮਿਲਣ ਕਾਰਨ ਮੌਤ, ਪੁੱਤਰ ਨੇ ਰਾਸ਼ਟਰਪਤੀ ਨੂੰ ਪੁੱਛਿਆ- ਤੁਹਾਡੀ ਆਪਣੀ ਮਾਂ ਹੁੰਦੀ ਤਾਂ?

ਅੰਤਾਕਯਾ (ਭਾਸ਼ਾ)- ਤੁਰਕੀ ਵਿਚ ਵਿਨਾਸ਼ਕਾਰੀ ਭੂਚਾਲ ਨਾਲ ਢਹਿ-ਢੇਰੀ ਹੋਈਆਂ ਇਮਾਰਤਾਂ ਦੇ ਮਲਬੇ ਵਿਚ ਦੱਬੇ ਲੋਕਾਂ ਨੂੰ ਕੱਢਣ ਵਿਚ ਦੇਰੀ ਨੂੰ ਲੈ ਕੇ ਤੁਰਕੀ ਦੇ ਲੋਕਾਂ ਵਿਚ ਗੁੱਸਾ ਫੁੱਟ ਪਿਆ ਹੈ। ਲੋਕ ਇਸਦੇ ਲਈ ਸਰਕਾਰ ਨੂੰ ਦੋਸ਼ੀ ਮਨ ਰਹੇ ਹਨ। ਜਦੋਂ ਜਫਰ ਮਹਿਮੁਤ ਬਾਨਕੁੱਕ ਦੀ ਰਿਹਾਇਸ਼ੀ ਇਮਾਰਤ ਢਹਿ ਗਈ ਤਾਂ ਉਸਨੇ ਪਾਇਆ ਕਿ ਉਸਦੀ 75 ਸਾਲਾ ਮਾਂ ਅਜੇ ਵੀ ਜਿੰਦਾ ਸੀ ਪਰ ਮਲਬੇ ਦੇ ਹੇਠਾਂ ਦੱਬੀ ਹੋਈ ਸੀ। ਬਾਨਕੁੱਕ ਨੇ ਮਲਬੇ ਤੋਂ ਆਪਣੀ ਮਾਂ ਨੂੰ ਕੱਢਣ ਲਈ ਮਦਦ ਲਈ ਅੰਤਾਕਯਾ ਸ਼ਹਿਰ ਵਿਚ ਕਈ ਘੰਟਿਆਂ ਤੱਕ ਖੋਜ ਕੀਤੀ ਪਰ ਉਸਨੂੰ ਕੋਈ ਨਹੀਂ ਮਿਲਿਆ ਜੋ ਉਸਦੀ ਮਦਦ ਕਰ ਸਕੇ। ਉਹ ਆਪਣੀ ਮਾਂ ਨਾਲ ਗੱਲ ਕਰਨ, ਉਸਦਾ ਹੱਥ ਫੜਨ ਅਤੇ ਪਾਣੀ ਪਿਲਾਉਣ ਦੇ ਯੋਗ ਸੀ।

ਇਹ ਵੀ ਪੜ੍ਹੋ: ਪੰਜਾਬ ’ਚ 11 ਮਹੀਨਿਆਂ ’ਚ 38175 ਕਰੋੜ ਰੁਪਏ ਦਾ ਆਇਆ ਨਿਵੇਸ਼  : ਮੁੱਖ ਮੰਤਰੀ

ਹਾਲਾਂਕਿ ਕਾਫ਼ੀ ਮਿੰਨਤਾਂ ਦੇ ਬਾਵਜੂਦ ਕੋਈ ਵੀ ਮਦਦ ਲਈ ਨਹੀਂ ਆਇਆ ਅਤੇ ਭੂਚਾਲ ਦੇ ਅਗਲੇ ਦਿਨ ਮੰਗਲਵਾਰ ਨੂੰ ਉਸਦੀ ਮਾਂ ਦੀ ਮੌਤ ਹੋ ਗਈ। ਤੁਰਕੀ ਵਿਚ ਕਈ ਹੋਰ ਲੋਕਾਂ ਵਾਂਗ ਬਾਨਕੁੱਕ ਦੇ ਮਨ ਵਿਚ ਇਸ ਗੱਲ ਦਾ ਰੋਸ ਹੈ ਕਿ ਇਤਿਹਾਸਕ ਆਫਦ ਪ੍ਰਤੀ ਕਾਰਵਾਈ ਅਣਉਚਿਤ ਅਤੇ ਅਪ੍ਰਭਾਵੀ ਰਹੀ ਹੈ ਜਿਸਨੇ ਉਥੇ ਅਤੇ ਸੀਰੀਆ ਵਿਚ ਹਜ਼ਾਰਾਂ ਲੋਕਾਂ ਦੀ ਜਾਨ ਲੈ ਲਈ ਹੈ। ਬਾਨਕੁੱਕ ਨੂੰ ਰਾਸ਼ਟਰਪਤੀ ਰਜਬ ਤੈਯਬ ਐਰਦੋਗਾਨ ਨੂੰ ਲੈ ਕੇ ਗੁੱਸਾ ਹੈ, ਵਿਸ਼ੇਸ਼ ਤੌਰ ’ਤੇ ਇਸ ਲਈ ਕਿ ਉਸਦੀ ਮਾਂ ਦੀ ਜਾਨ ਬਚ ਸਕਦੀ ਸੀ ਪਰ ਮਲਬੇ ’ਚੋਂ ਬਾਹਰ ਕੱਢਣ ਵਿਚ ਉਸ ਦੀ ਮਦਦ ਲਈ ਕੋਈ ਨਹੀਂ ਆਇਆ।

ਇਹ ਵੀ ਪੜ੍ਹੋ: ਰੂਸ ਛੱਡ ਅਰਜਨਟੀਨਾ ਪੁੱਜੀਆਂ 5000 ਤੋਂ ਵੱਧ ਗਰਭਵਤੀ ਔਰਤਾਂ, ਇਸ ਕਾਰਨ ਚੁੱਕਿਆ ਇਹ ਕਦਮ

ਬਾਨਕੁੱਕ ਦੀ ਮਾਂ ਦੀ ਲਾਸ਼ ਨੂੰ ਇਮਾਰਤ ਦੇ ਢਹਿ ਦੇ ਲਗਭਗ ਇਕ ਹਫਤੇ ਬਾਅਦ ਐਤਵਾਰ ਨੂੰ ਕੱਢਿਆ ਗਿਆ। ਹਾਲਾਂਕਿ ਉਸਦੇ ਪਿਤਾ ਦੀ ਲਾਸ਼ ਅਜੇ ਵੀ ਮਲਬੇ ਵਿਚ ਦੱਬੀ ਹੋਈ ਹੈ। ਬਾਨਕੁੱਕ ਨੇ ਚੀਖਦੇ ਹੋਏ ਪੁੱਛਿਆ ਕਿ ਜੇਕਰ ਇਹ ਤੁਹਾਡੀ (ਰਜਬ ਤੈਯਬ ਐਰਦੋਗਾਨ) ਆਪਣੀ ਮਾਂ ਹੁੰਦੀ ਤਾਂ? ਵਿਸ਼ਵ ਨੇਤਾ ਹੋਣ ਦਾ ਕੀ ਹੋਇਆ? ਤੁਸੀਂ ਕਿਥੇ ਹੋ? ਕਿੱਥੇ? 60 ਸਾਲਾ ਬਾਨਕੁੱਕ ਨੇ ਕਿਹਾ ਕਿ ਮੈਂ ਉਸਨੂੰ ਪੀਣ ਲਈ ਪਾਣੀ ਦਿੱਤਾ, ਮੈਂ ਉਸਦੇ ਚਿਹਰੇ ਤੋਂ ਮਲਬਾ ਸਾਫ਼ ਕੀਤਾ। ਮੈਂ ਉਸਨੂੰ ਕਿਹਾ ਕਿ ਮੈਂ ਉਸਨੂੰ ਬਚਾ ਲਵਾਂਗਾ। ਪਰ ਮੈਂ ਅਸਫਲ ਰਿਹਾ। ਸੀਰੀਆਈ ਸਰਹੱਦ ਕੋਲ ਦੱਖਣੀ ਹਾਤੇ ਸੂਬੇ ਵਿਚ ਰਹਿਣ ਵਾਲਿਆਂ ਦਾ ਕਹਿਣਾ ਹੈ ਕਿ ਐਰਦੋਗਾਨ ਦੀ ਸਰਕਾਰ ਨੇ ਸਭ ਤੋਂ ਪ੍ਰਭਾਵਿਤ ਖੇਤਰ ਨੂੰ ਮਦਦ ਦੇਣ ਵਿਚ ਦੇਰੀ ਕੀਤੀ ਅਤੇ ਲੋਕਾਂ ਦਾ ਮੰਨਣਾ ਹੈ ਕਿ ਇਸਦੇ ਪਿੱਛੇ ਸਿਆਸੀ ਅਤੇ ਧਾਰਮਿਕ ਦੋਵੇਂ ਕਾਰਨ ਹਨ। ਤੁਰਕੀ ਅਤੇ ਸੀਰੀਆ ਵਿਚ ਭੂਚਾਲ ਨਾਲ ਮਰਨ ਵਾਲਿਆਂ ਦੀ ਗਿਣਤੀ 34,000 ਦੇ ਪਾਰ ਪਹੁੰਚ ਗਈ ਹੈ।

ਇਹ ਵੀ ਪੜ੍ਹੋ : ਭਾਖੜਾ ਨਹਿਰ 'ਚ ਵੀ ਨਹੀਂ ਲੱਭਿਆ ਨਵਦੀਪ ਦਾ ਧੜ ਨਾਲੋਂ ਵੱਖ ਹੋਇਆ ਸਿਰ, ਪਰਿਵਾਰ ਨੇ ਬਿਨਾਂ ਸਿਰ ਤੋਂ ਕੀਤਾ ਪੁੱਤ ਦਾ ਸਸਕਾਰ


author

cherry

Content Editor

Related News