ਮਨਜੀਤ ਸਿੰਘ ਦੀ ਅੰਤਿਮ ਅਰਦਾਸ 16 ਨੂੰ, ਡੁੱਬਦੇ ਬੱਚਿਆਂ ਨੂੰ ਬਚਾਉਂਦਿਆਂ ਗੁਆਈ ਸੀ ਜਾਨ

Wednesday, Aug 12, 2020 - 01:33 PM (IST)

ਮਨਜੀਤ ਸਿੰਘ ਦੀ ਅੰਤਿਮ ਅਰਦਾਸ 16 ਨੂੰ, ਡੁੱਬਦੇ ਬੱਚਿਆਂ ਨੂੰ ਬਚਾਉਂਦਿਆਂ ਗੁਆਈ ਸੀ ਜਾਨ

ਨਿਊਯਾਰਕ,( ਰਾਜ ਗੋਗਨਾ )- ਬੀਤੇ ਦਿਨੀਂ ਅਮਰੀਕਾ ਦੇ ਕੈਲੀਫੋਰਨੀਆ ਦੀ ਫਰਿਜ਼ਨੋ ਕਾਊਂਟੀ ਦੀ ਕਿੰਗਜ਼ ਰਿਵਰ ( ਨਦੀ) 'ਚ ਮੈਕਸੀਕਨ ਮੂਲ ਦੇ ਤਿੰਨ ਬੱਚਿਆਂ ਨੂੰ ਬਚਾਉਂਦੇ ਹੋਏ ਪੰਜਾਬੀ ਸਿੱਖ ਨੌਜਵਾਨ ਮਨਜੀਤ ਸਿੰਘ ਦੀ ਮੌਤ ਹੋ ਗਈ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਮਰੀਕਾ ਦੇ ਯੂਨਿਟ ਵੱਲੋਂ ਮਿਤੀ 16 ਅਗਸਤ ਦਿਨ ਐਤਵਾਰ ਨੂੰ 11 ਤੋਂ 1:00 ਵਜੇ ਦੁਪਹਿਰ ਨੂੰ ਕੈਲੀਫੋਰਨੀਆ ਦੇ ਟੁਲੇਰੀ ਗੁਰਦੁਆਰਾ ਸਾਹਿਬ ਵਿਖੇ ਅੰਤਿਮ ਅਰਦਾਸ ਰੱਖੀ ਗਈ ਹੈ। 

ਉਸ ਦਾ ਪੰਜਾਬ ਤੋਂ ਪਿਛੋਕੜ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਛੀਨਾ ਰੇਲਵਾਲਾ ਸੀ। ਸ਼੍ਰੋਅਦ (ਅੰਮਿਤਸਰ) ਕੈਲੀਫੋਰਨੀਆ ਯੂਨਿਟ ਦੇ ਪ੍ਰਧਾਨ ਸ. ਤਰਸੇਮ ਸਿੰਘ ਅਤੇ ਸ਼੍ਰੋਅਦ  (ਅੰਮਿਤਸਰ) ਦੇ ਕਨਵੀਨਰ ਸ. ਬੂਟਾ ਸਿੰਘ ਖੜੌਦ ਨੇ ਸਮੂਹ ਭਾਈਚਾਰੇ ਨੂੰ ਸਵ. ਮਨਜੀਤ ਸਿੰਘ ਪ੍ਰਤੀ ਅੰਤਿਮ ਅਰਦਾਸ 'ਚ ਸ਼ਾਮਲ ਹੋਣ ਦੀ ਬੇਨਤੀ ਕੀਤੀ ਹੈ।


author

Lalita Mam

Content Editor

Related News