ਮਲੇਸ਼ੀਆ ਦੇ ਸਾਬਕਾ ਪ੍ਰਧਾਨ ਮੰਤਰੀ ''ਤੇ ਲੱਗੇ ਫੰਡ ਘੁਟਾਲੇ ਦੇ ਦੋਸ਼

12/12/2018 1:56:42 PM

ਕੁਆਲੰਲਪੁਰ (ਏਜੰਸੀ)— ਮਲੇਸ਼ੀਆ ਦੇ ਸਾਬਕਾ ਪ੍ਰਧਾਨ ਮੰਤਰੀ ਨਜੀਬ ਰਜਾਕ 'ਤੇ ਦੇਸ਼ ਦੇ ਨਿਵੇਸ਼ ਫੰਡ ਦੀ ਆਖਰੀ ਲੇਖਾ ਰਿਪੋਰਟ 'ਚ ਛੇੜਛਾੜ ਕਰਨ ਦੇ ਦੋਸ਼ ਲੱਗੇ ਹਨ। ਨਵੇਂ ਦੋਸ਼ ਦੇ ਨਾਲ ਹੀ ਰਜਾਕ ਦੇ ਖਿਲਾਫ ਦੋਸ਼ਾਂ ਦੀ ਸੂਚੀ ਹੋਰ ਲੰਬੀ ਹੋ ਗਈ ਹੈ। ਨਜੀਬ ਦੇ ਇਲਾਵਾ 1 ਐੱਮ. ਡੀ. ਬੀ. ਫੰਡ ਦੇ ਸਾਬਕਾ ਮੁਖੀ ਅਰੂਲ ਕੰਡਾ ਕੰਡਾਸਾਮੀ 'ਤੇ ਵੀ ਦੋਸ਼ ਲੱਗੇ ਹਨ।
ਇਸ ਮਾਮਲੇ ਦੀ ਜਾਂਚ ਅਮਰੀਕਾ ਤੇ ਹੋਰ ਦੇਸ਼ਾਂ 'ਚ ਹੋ ਰਹੀ ਹੈ। ਨਜੀਬ ਨੇ ਬੁੱਧਵਾਰ ਨੂੰ ਇਸ ਦੋਸ਼ ਤੋਂ ਇਨਕਾਰ ਕੀਤਾ ਕਿ ਉਨ੍ਹਾਂ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦੇ ਹੋਏ ਫਰਵਰੀ 2016 'ਚ ਰਿਪੋਰਟ 'ਚ ਬਦਲਾਅ ਦੇ ਹੁਕਮ ਦਿੱਤੇ ਸਨ। ਮਹਾਲੇਖਾ ਮਾਹਿਰ ਨੇ ਪਿਛਲੇ ਮਹੀਨੇ ਕਿਹਾ ਸੀ ਕਿ 1 ਐੱਮ. ਡੀ. ਬੀ. ਰਿਪੋਰਟ 'ਚੋਂ ਕੁਝ ਜਾਣਕਾਰੀਆਂ ਨੂੰ ਹਟਾਇਆ ਗਿਆ ਹੈ।


Related News