FTX ਦੇ ਸਹਿ-ਸੰਸਥਾਪਕ ਸੈਮ ਬੈਂਕਮੈਨ ਫਰਾਈਡ ਮਨੀ ਲਾਂਡਰਿੰਗ ਮਾਮਲੇ 'ਚ ਦੋਸ਼ੀ ਕਰਾਰ

Friday, Nov 03, 2023 - 12:05 PM (IST)

ਬਿਜ਼ਨੈੱਸ ਡੈਸਕ - ਸੈਮ ਬੈਂਕਮੈਨ ਕ੍ਰਿਪਟੋ ਐਕਸਚੇਂਜ ਫਰਮ FTX ਦੇ ਸਹਿ-ਸੰਸਥਾਪਕ ਸੈਮ ਬੈਂਕਮੈਨ ਫਰਾਈਡ ਨੂੰ ਮਨੀ ਲਾਂਡਰਿੰਗ ਦੇ ਮਾਮਲੇ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ, ਜੋ ਕਿਸੇ ਸਮੇਂ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਕ੍ਰਿਪਟੋ ਐਕਸਚੇਂਜ ਫਰਮ ਸੀ। ਸੂਤਰਾਂ ਅਨੁਸਾਰ ਨਿਊਯਾਰਕ ਦੀ ਇਕ ਜਿਊਰੀ ਨੇ ਉਨ੍ਹਾਂ 'ਤੇ ਨਿਵੇਸ਼ਕਾਂ ਅਤੇ ਗਾਹਕਾਂ ਨਾਲ 10 ਅਰਬ ਡਾਲਰ ਦੀ ਧੋਖਾਧੜੀ ਕਰਨ ਦਾ ਦੋਸ਼ੀ ਪਾਇਆ ਹੈ। 

ਇਹ ਵੀ ਪੜ੍ਹੋ - ਜੇਕਰ ਤੁਹਾਡੇ ਕੋਲ ਪਏ ਹਨ 2000 ਦੇ ਨੋਟ ਤਾਂ ਜਾਣੋ ਬੈਂਕ ਖਾਤੇ 'ਚ ਜਮਾਂ ਕਰਵਾਉਣ ਦਾ ਆਸਾਨ ਤਰੀਕਾ

ਇਸ ਮਾਮਲੇ ਦੇ ਸਬੰਧ ਵਿੱਚ ਬੈਂਕਮੈਨ ਫਰਾਈਡ ਨੇ ਦਾਅਵਾ ਕੀਤਾ ਕਿ ਉਸਨੇ ਕਿਸੇ ਨਾਲ ਕੋਈ ਵੀ ਧੋਖਾਧੜੀ ਨਹੀਂ ਕੀਤੀ। ਹਾਲਾਂਕਿ ਜਿਊਰੀ ਨੇ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ ਹੈ। ਜਿਊਰੀ ਨੇ ਚਾਰ ਘੰਟਿਆਂ ਤੋਂ ਵੱਧ ਵਿਚਾਰ-ਵਟਾਂਦਰੇ ਤੋਂ ਬਾਅਦ ਕ੍ਰਿਪਟੋਕੁਰੰਸੀ ਐਕਸਚੇਂਜ FTX ਦੇ ਸੰਸਥਾਪਕ ਨੂੰ ਧੋਖਾਧੜੀ, ਗਬਨ ਅਤੇ ਅਪਰਾਧਿਕ ਸਾਜ਼ਿਸ਼ ਦੇ ਸੱਤ ਮਾਮਲਿਆਂ ਵਿੱਚ ਦੋਸ਼ੀ ਠਹਿਰਾਇਆ ਹੈ। ਹੁਣ 31 ਸਾਲਾ ਕ੍ਰਿਪਟੋ ਉਦਯੋਗਪਤੀ ਨੂੰ 110 ਸਾਲ ਦੀ ਕੈਦ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਇਹ ਵੀ ਪੜ੍ਹੋ - ਸੰਕਟ 'ਚ ਜੈੱਟ ਏਅਰਵੇਜ਼ ਦੇ ਮਾਲਕ ਨਰੇਸ਼ ਗੋਇਲ, 538 ਕਰੋੜ ਦੀ ਜਾਇਦਾਦ ਜ਼ਬਤ, ਜਾਣੋ ਪੂਰਾ ਮਾਮਲਾ

ਤੁਹਾਨੂੰ ਦੱਸ ਦੇਈਏ ਕਿ FTX ਇੱਕ ਸਾਲ ਪਹਿਲਾਂ ਦੀਵਾਲੀਆ ਹੋ ਗਿਆ ਸੀ। ਸੈਮ ਬੈਂਕਮੈਨ ਫਰਾਈਡ ਦੇ ਖ਼ਿਲਾਫ਼ ਧੋਖਾਧੜੀ ਅਤੇ ਮਨੀ ਲਾਂਡਰਿੰਗ ਮਾਮਲੇ ਦੀ ਸੁਣਵਾਈ ਕਰੀਬ ਇਕ ਮਹੀਨੇ ਤੱਕ ਚੱਲੀ। ਇਸ ਫ਼ੈਸਲੇ ਨੇ ਅਮਰੀਕੀ ਵਿੱਤੀ ਬਾਜ਼ਾਰਾਂ ਨੂੰ ਹੈਰਾਨ ਕਰ ਦਿੱਤਾ ਅਤੇ ਉਸ ਦੀ ਅੰਦਾਜ਼ਨ 26 ਅਰਬ ਡਾਲਰ ਦੀ ਨਿੱਜੀ ਦੌਲਤ ਤਬਾਹ ਹੋ ਗਈ। ਸੈਮ ਬੈਂਕਮੈਨ ਕਿਸੇ ਸਮੇਂ ਕ੍ਰਿਪਟੋ ਉਦਯੋਗ ਦੇ ਸਭ ਤੋਂ ਵੱਡੇ ਨਾਮਾਂ ਵਿੱਚੋਂ ਇੱਕ ਸੀ ਪਰ ਹੁਣ ਉਸਦੀ ਕੰਪਨੀ FTX ਦੀਵਾਲੀਆ ਹੋ ਗਈ ਹੈ। ਧੋਖਾਧੜੀ ਦਾ ਦੋਸ਼ੀ ਕਰਾਰ ਹੋਣ ਤੋਂ ਬਾਅਦ ਸੈਮ ਬੈਂਕਮੈਨ ਨੂੰ ਪਿਛਲੇ ਸਾਲ ਗ੍ਰਿਫ਼ਤਾਰ ਕਰ ਲਿਆ ਸੀ। 

ਇਹ ਵੀ ਪੜ੍ਹੋ - ਨਵੰਬਰ ਮਹੀਨੇ ਬੈਂਕਾਂ 'ਚ ਬੰਪਰ ਛੁੱਟੀਆਂ, 15 ਦਿਨ ਰਹਿਣਗੇ ਬੰਦ, ਜਾਣੋ ਛੁੱਟੀਆਂ ਦੀ ਸੂਚੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News