ਰੂਸੀ ਸੁਰੱਖਿਆ ਏਜੰਸੀ ਨੇ ਯੂਕ੍ਰੇਨੀ ਅੱਤਵਾਦੀ ਨੂੰ ਫੜਨ ਦਾ ਕੀਤਾ ਦਾਅਵਾ

Friday, Mar 01, 2024 - 04:21 PM (IST)

ਰੂਸੀ ਸੁਰੱਖਿਆ ਏਜੰਸੀ ਨੇ ਯੂਕ੍ਰੇਨੀ ਅੱਤਵਾਦੀ ਨੂੰ ਫੜਨ ਦਾ ਕੀਤਾ ਦਾਅਵਾ

ਮਾਸਕੋ (ਵਾਰਤਾ)- ਰੂਸ ਦੀ ਸੰਘੀ ਸੁਰੱਖਿਆ ਸੇਵਾ (ਐੱਫ. ਐੱਸ. ਬੀ.) ਨੇ ਰੂਸ 'ਚ ਇਕ ਔਰਤ ਅਤੇ ਇਕ ਪੁਰਸ਼ ਨੂੰ ਫੜਨ ਦਾ ਦਾਅਵਾ ਕਰਦੇ ਹੋਏ ਸ਼ੁੱਕਰਵਾਰ ਨੂੰ ਕਿਹਾ ਕਿ ਯੂਕ੍ਰੇਨ ਦੀ ਖੁਫੀਆ ਏਜੰਸੀ ਨੇ ਇਨ੍ਹਾਂ ਦੋਹਾਂ ਨੂੰ ਕ੍ਰੀਮੀਆ 'ਚ ਅੱਤਵਾਦੀ ਹਮਲੇ ਕਰਨ ਲਈ ਭੇਜਿਆ ਸੀ। ਐੱਫ.ਐੱਸ.ਬੀ. ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ, 'ਉਹ ਕ੍ਰੀਮੀਅਨ ਪ੍ਰਾਇਦੀਪ 'ਚ ਯੂਕ੍ਰੇਨ ਦੀ ਵਿਸ਼ੇਸ਼ ਸੇਵਾਵਾਂ ਦੇ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਏਜੰਟਾਂ ਦੇ ਉਸ ਨੈੱਟਵਰਕ ਨੂੰ ਖ਼ਤਮ ਕਰਨ ਲਈ ਕੰਮ ਕਰ ਰਹੀ ਹੈ ਅਤੇ ਇਸੇ ਸਿਲਸਿਲੇ 'ਚ 1984 'ਚ ਸਿਮਫੇਰੋਪੋਲ 'ਚ ਪੈਦਾ ਹੋਏ ਇਕ ਰੂਸੀ ਨਾਗਰਿਕ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

ਇਹ ਵੀ ਪੜ੍ਹੋ: ਰੂਸੀ ਰਾਸ਼ਟਰਪਤੀ ਪੁਤਿਨ ਦੀ ਪੱਛਮੀ ਦੇਸ਼ਾਂ ਨੂੰ ਖੁੱਲ੍ਹੀ ਚੇਤਾਵਨੀ, ਕਿਹਾ- ਯੂਕ੍ਰੇਨ 'ਚ ਫ਼ੌਜ ਭੇਜੀ ਤਾਂ...

ਇਸ ਨੂੰ ਕ੍ਰੀਮੀਆ ਗਣਰਾਜ ਦੇ ਆਵਾਜਾਈ ਸਥਾਨਾਂ ਵਿਚੋਂ ਇਕ 'ਤੇ ਅੱਤਵਾਦੀ ਹਮਲੇ ਦੀ ਯੋਜਨਾ ਤਿਆਰ ਕਰਨ ਲਈ ਨਿਰਦੇਸ਼ ਯੂਕ੍ਰੇਨੀ ਵਿਸ਼ੇਸ਼ ਸੇਵਾ ਵੱਲੋਂ ਦਿੱਤੇ ਗਏ ਸਨ। ਇਸੇ ਰੂਸੀ ਨਾਗਰਿਕ ਨੇ ਪਿਛਲੇ ਸਾਲ ਮਈ ਵਿਚ ਸਿਮਫੇਰੋਪੋਲ ਵਿਚ ਰੇਲਵੇ ਟਰੈਕ 'ਤੇ ਹੋਏ ਹਮਲੇ ਵਿਚ ਵੀ ਮਦਦ ਕੀਤੀ ਸੀ, ਜਿਸ ਨੂੰ ਯੂਕ੍ਰੇਨ ਦੇ ਰੱਖਿਆ ਮੰਤਰਾਲੇ ਦੇ ਮੁੱਖ ਖੁਫੀਆ ਡਾਇਰੈਕਟੋਰੇਟ ਦੀ ਨਿਗਰਾਨੀ ਹੇਠ ਇਕ ਡਾਇਵਰਸ਼ਨਰੀ ਗਰੁੱਪ ਨੇ ਅੰਜਾਮ ਦਿੱਤਾ ਸੀ। ਬਿਆਨ ਵਿੱਚ ਕਿਹਾ ਗਿਆ ਹੈ, "ਇੱਕ ਰੂਸੀ ਔਰਤ ਅਤੇ ਇੱਕ ਯੂਕ੍ਰੇਨੀ ਨਾਗਰਿਕ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ, ਜਿਨ੍ਹਾਂ ਨੂੰ ਲਾਲ ਸਾਗਰ ਵਿੱਚ ਰੂਸੀ ਜਲ ਸੈਨਾ ਫਲੀਟ ਦੇ ਇੱਕ ਅਧਿਕਾਰੀ ਨੂੰ ਸੇਵਾਸਤੋਪੋਲ ਵਿੱਚ ਹਮਲੇ ਵਿੱਚ ਨਿਸ਼ਾਨਾ ਬਣਾਉਣ ਲਈ ਯੂਕ੍ਰੇਨ ਦੀ ਵਿਸ਼ੇਸ਼ ਸੇਵਾ ਨੇ ਭਰਤੀ ਕੀਤਾ ਸੀ" ਐੱਫ.ਐੱਸ.ਬੀ. ਨੇ ਕਿਹਾ ਕਿ ਵਿਸਫੋਟਕ ਯੰਤਰਾਂ ਦੀ ਗੈਰ-ਕਾਨੂੰਨੀ ਖਰੀਦ ਅਤੇ ਕਬਜ਼ੇ ਦੇ ਨਾਲ-ਨਾਲ ਅੱਤਵਾਦੀ ਕਾਰਵਾਈਆਂ ਵਿੱਚ ਅਪਰਾਧਿਕ ਮਾਮਲੇ ਖੋਲ੍ਹੇ ਗਏ ਹਨ। ਅਪਰਾਧੀ ਮੁਕੱਦਮੇ ਵਿੱਚ ਸਹਿਯੋਗ ਕਰ ਰਹੇ ਹਨ ਅਤੇ ਗਵਾਹੀ ਦੇ ਰਹੇ ਹਨ।

ਇਹ ਵੀ ਪੜ੍ਹੋ: ਅਮਰੀਕਾ 'ਚ ਇੱਕ ਸਾਲ 'ਚ ਸਿੱਖਾਂ ਵਿਰੁੱਧ ਨਫ਼ਰਤੀ ਅਪਰਾਧਾਂ 'ਚ 31 ਫ਼ੀਸਦੀ ਹੋਇਆ ਵਾਧਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


author

cherry

Content Editor

Related News