ਫ੍ਰੈਂਡਜ਼ ਆਫ ਕੈਨੇਡਾ-ਭਾਰਤ ਨੇ ਮਿਲ ਕੇ ਬੀਜਿੰਗ ਵਿੰਟਰ ਓਲੰਪਿਕ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ (ਤਸਵੀਰਾਂ)

11/22/2021 11:23:53 AM

ਵੈਨਕੂਵਰ (ਬਿਊਰੋ) ਫ੍ਰੈਂਡਜ਼ ਆਫ ਕੈਨੇਡਾ-ਭਾਰਤ ਨੇ ਮਿਲ ਕੇ ਅੱਜ ਭਾਵ ਸੋਮਵਾਰ ਨੂੰ ਵੈਨਕੂਵਰ ਕਨਵੈਨਸ਼ਨ ਸੈਂਟਰ ਦੇ ਸਾਹਮਣੇ ਬੀਜਿੰਗ ਵਿੰਟਰ ਓਲੰਪਿਕ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਰੋਸ ਪ੍ਰਦਰਸ਼ਨ ਨੂੰ ਚੀਨ ਖ਼ਿਲਾਫ਼ ਇਕਜੁੱਟਤਾ ਲਈ ਇੱਕ ਵੱਡੀ ਸਫਲਤਾ ਵਜੋਂ ਦੇਖਿਆ ਜਾ ਸਕਦਾ ਹੈ। ਇੱਥੇ ਦੱਸ ਦਈਏ ਕਿ ਪਿਛਲੇ ਕੁਝ ਮਹੀਨਿਆਂ ਤੋਂ ਉਇਗਰ, ਤਿੱਬਤੀ ਅਤੇ ਹਾਂਗਕਾਂਗ ਦੇ ਕਾਰਕੁਨ ਬੀਜਿੰਗ ਓਲੰਪਿਕ ਦੇ ਮੁਕੰਮਲ ਬਾਈਕਾਟ ਦੀ ਮੰਗ ਨੂੰ ਲੈ ਕੇ ਦੁਨੀਆ ਭਰ ਵਿਚ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।

PunjabKesari

PunjabKesari

ਇਸ ਰੋਸ ਪ੍ਰਦਰਸ਼ਨ ਵਿਚ ਵੱਡੀ ਗਿਣਤੀ ਵਿਚ ਲੋਕ ਸ਼ਾਮਲ ਹੋਏ। ਉੱਧਰ ਬ੍ਰਿਟੇਨ ਵੀ 2022 ਵਿਚ ਹੋਣ ਵਾਲੀਆਂ ਸਰਦ ਰੁੱਤ ਓਲੰਪਿਕ ਖੇਡਾਂ ਦਾ ਕੂਟਨੀਤਕ ਤੌਰ ’ਤੇ ਬਾਈਕਾਟ ਕਰ ਸਕਦਾ ਹੈ। ਮੀਡੀਆ ਰਿਪੋਰਟ ਮੁਤਾਬਕ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਚੀਨ ਵਿਚ ਕਥਿਤ ਤੌਰ ’ਤੇ ਮਨੁੱਖੀ ਅਧਿਕਾਰੀ ਉਲੰਘਣਾ ਦੇ ਮੁੱਦੇ ’ਤੇ ਬੀਜਿੰਗ ਓਲੰਪਿਕ 2022 ਦਾ ਕੂਟਨੀਤਕ ਤੌਰ ’ਤੇ ਬਾਈਕਾਟ ਕਰਨ ’ਤੇ ਵਿਚਾਰ ਕਰ ਰਹੇ ਹਨ।

PunjabKesari

PunjabKesari

ਜ਼ਿਕਰਯੋਗ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਵੀ ਵੀਰਵਾਰ ਨੂੰ ਬੀਜਿੰਗ ਓਲੰਪਿਕ 2022 ਦਾ ਕੂਟਨੀਤਕ ਬਾਈਕਾਟ ਕਰਨ ਦੀ ਗੱਲ ਕਹੀ ਸੀ। ਇੱਥੇ ਦੱਸ ਦਈਏ ਮਾਰਚ ਵਿਚ ਅਮਰੀਕਾ, ਬ੍ਰਿਟੇਨ, ਕੈਨੇਡਾ ਅਤੇ ਯੂਰਪੀ ਸੰਘ ਨੇ ਸ਼ਿਨਜਿਆਂਗ ਉਇਗਰ ਸਵਾਇਤ ਖੇਤਰ ਵਿਚ ਕਥਿਤ ਮਨੁੱਖੀ ਅਧਿਕਾਰ ਉਲੰਘਣਾ ਨੂੰ ਲੈ ਕੇ ਚੀਨ ਦੇ ਚਾਰ ਅਧਿਕਾਰੀਆਂ ਅਤੇ ਇਕ ਇਕਾਈ ’ਤੇ ਪਾਬੰਦੀ ਲਗਾ ਦਿੱਤੀ ਸੀ।
 

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News