ਦੋਸਤਾਂ ਨਾਲ ਜਨਮਦਿਨ ਦਾ ਜਸ਼ਨ ਮਨਾ ਰਹੀ ਸੀ ਕੁੜੀ, ਅਚਾਨਕ ਹੀ ਗਈ ਮੌਤ ਦੇ ਮੂੰਹ ''ਚ

08/26/2017 12:29:10 PM

ਲੰਡਨ— ਲੰਦਨ ਦੀ ਇਕ ਯੂਨੀਵਰਸਿਟੀ ਵਿਚ ਫ਼ੈਸ਼ਨ ਅਤੇ ਟੈਕਸਟਾਈਲ ਦੀ ਵਿਦਿਆਰਥਣ ਦੀ 21ਵਾਂ ਜਨਮਦਿਨ ਮਨਾਉਂਦੇ ਸਮੇਂ ਚਿਕਨ ਖਾਣ ਅਤੇ ਬਹੁਤ ਜ਼ਿਆਦਾ ਸ਼ਰਾਬ ਪੀਣ ਤੋਂ ਬਾਅਦ ਸਾਹ ਘੁੱਟਣ ਨਾਲ ਮੌਤ ਹੋ ਗਈ । ਅਚਾਨਕ ਵਿਦਿਆਰਥਣ ਦੀ ਮੌਤ ਨਾਲ ਉਸ ਦੇ ਦੋਸਤਾਂ ਵਿਚ ਹੜਕੰਪ ਮੱਚ ਗਿਆ । ਸੈਂਟ ਪੈਨਕਰਾਸ ਕੋਰੋਨੇਰ ਦੀ ਅਦਾਲਤ ਵਿਚ ਕਿਹਾ ਗਿਆ ਕਿ ਚਿਕਨ ਦਾ ਟੁੱਕੜਾ ਉਸ ਦੇ ਗਲੇ ਵਿਚ ਫਸ ਗਿਆ ਸੀ ਅਤੇ ਆਕਸੀਜਨ ਉਸ ਦੇ ਦਿਮਾਗ ਤੱਕ ਪਹੁੰਚ ਨਹੀਂ ਰਹੀ ਸੀ । ਉਸ ਦੀ ਮੌਤ ਦੀ ਵਜ੍ਹਾ ਬ੍ਰੇਨ ਡੈਮੇਜ ਨੂੰ ਮੰਨਿਆ ਜਾ ਰਿਹਾ ਹੈ ।
ਇਕ ਦੋਸਤ ਨੇ ਜਾਂਚ ਦੌਰਾਨ ਦੱਸਿਆ ਕਿ ਉਸ ਦਿਨ ਅਸੀਂ ਕੁਝ ਖਾਣ-ਪੀਣ ਦਾ ਸਾਮਾਨ ਆਰਡਰ ਕੀਤਾ ਜੋ ਇਕ ਘੰਟੇ ਦੇ ਆਸਪਾਸ ਲਿਆਇਆ ਗਿਆ। ਸ਼ੁਰੂਆਤ ਵਿਚ ਟੇਨੇਸੀ ਨੇ ਥੋੜ੍ਹੀ ਸ਼ਰਾਬ ਪੀਤੀ ਸੀ ਪਰ ਹੌਲੀ-ਹੌਲੀ ਪੂਰੀ ਬੋਤਲ ਖਤਮ ਕਰ ਦਿੱਤੀ । ਇਸ ਦੇ ਨਾਲ ਹੀ ਉਸ ਨੇ ਇਹ ਵੀ ਦੱਸਿਆ ਕਿ ਉਸ ਨੂੰ ਹੱਸਦੇ ਰਹਿਣਾ ਪਸੰਦ ਸੀ ਅਤੇ ਉਹ ਇਕ ਬਹੁਤ ਚੰਗੀ ਦੋਸਤ ਸੀ, ਉਹ ਹਮੇਸ਼ਾ ਸਾਰਿਆਂ ਨੂੰ ਹਸਾਉਂਦੀ ਸੀ । 
ਜਦੋਂ ਖਾਣਾ ਆਇਆ ਤਾਂ ਉਹ ਉਸ ਨੂੰ ਖਾਣ ਲਈ ਬੈਚੇਨ ਸੀ ਪਰ ਥੋੜ੍ਹੀ ਹੀ ਦੇਰ ਵਿਚ ਉਹ ਪਰੇਸ਼ਾਨੀ ਮਹਿਸੂਸ ਕਰਨ ਲੱਗੀ । ਉਸ ਨੇ ਮੇਰੇ ਕੰਨ ਵਿਚ ਮੈਨੂੰ ਕਿਹਾ ਕਿ ਮੈਂ ਟਾਇਲਟ ਜਾ ਰਹੀ ਹਾਂ ਜਲਦੀ ਹੀ ਵਾਪਸ ਆਵਾਂਗੀ ਪਰ ਉਹ ਬਹੁਤ ਦੇਰ ਤੱਕ ਵਾਪਸ ਨਹੀਂ ਆਈ । ਜਦੋਂ ਟਾਇਲਟ ਵਿਚ ਜਾ ਕੇ ਦੇਖਿਆ ਤਾਂ ਉਹ ਜ਼ਮੀਨ 'ਤੇ ਬੋਹਸ਼ ਪਈ ਹੋਈ ਸੀ। ਉਸ ਦਾ ਚਿਹਰਾ ਪੀਲਾ ਪੈ ਚੁੱਕਾ ਸੀ ਅਤੇ ਬੁੱਲ ਨੀਲੇ ਹੋ ਗਏ ਸਨ ਅਤੇ ਉਸ ਦੀਆਂ ਅੱਖਾਂ ਖੁੱਲੀਆਂ ਸਨ। ਜਿਸ ਤੋਂ ਬਾਅਦ ਦੋਸਤਾਂ ਨੇ ਐਂਬੂਲੈਂਸ ਬੁਲਾ ਕੇ ਉਸ ਨੂੰ ਹਸਪਤਾਲ ਪਹੁੰਚਿਆ ਪਰ ਜਦੋਂ ਤੱਕ ਪੁਲਸ ਨਹੀਂ ਪਹੁੰਚੀ ਉਸ ਨੂੰ ਟ੍ਰੀਟਮੈਂਟ ਨਹੀਂ ਮਿਲਿਆ। ਜਿਸ ਨਾਲ ਉਸ ਦੇ ਇਲਾਜ ਵਿਚ ਦੇਰੀ ਹੋ ਗਈ। ਐਂਬੂਲੈਂਸ ਵਿਚ ਰਹਿਣ ਵਾਲੇ ਮੈਰੀਡੀਅਲ ਜੇਡੇਨ ਹੈਡ ਨੇ ਕਿਹਾ, ਅਸੀਂ ਆਏ ਅਤੇ ਦੇਖਿਆ ਕਿ ਕੁੜੀ ਰਿਕਵਰੀ ਦੀ ਸਥਿਤੀ ਵਿਚ ਸੀ ਪਰ ਉਸ ਸਮੇਂ ਪੁਲਸ ਉਥੇ ਮੌਜੂਦ ਨਹੀਂ ਸੀ। ਇਸ ਲਈ ਕੁਝ ਨਹੀਂ ਕੀਤਾ ਜਾ ਸਕਿਆ। ਸੁਣਵਾਈ ਦੌਰਾਨ ਦੱਸਿਆ ਕਿ ਮ੍ਰਿਤਕਾ ਦਾ ਬ੍ਰੇਨ ਡੈਡ ਹੋਣ ਤੋਂ ਪਹਿਲਾਂ ਉਹ 6 ਦਿਨਾਂ ਤੱਕ ਕੌਮਾ ਵਿਚ ਰਹੀ। ਉਸ ਤੋਂ ਬਾਅਦ ਲਾਈਫ ਸਪੋਰਟ ਮਸ਼ੀਨ ਨੇ ਕੰਮ ਕਰਨਾ ਬੰਦ ਕਰ ਦਿੱਤਾ ਜਿਸ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ।


Related News