ਫਰਿਜ਼ਨੋ ਦੇ ਇਕ ਅਪਾਰਟਮੈਂਟ ''ਚ ਹੋਈ ਗੋਲੀਬਾਰੀ ਨੇ ਦੋ ਬੱਚਿਆਂ ਨੂੰ ਕੀਤਾ ਜ਼ਖਮੀ

Saturday, Mar 13, 2021 - 03:29 PM (IST)

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਦੇ ਫਰਿਜ਼ਨੋ 'ਚ ਇਕ ਅਪਾਰਟਮੈਂਟ 'ਚ ਹੋਈ ਗੋਲੀਬਾਰੀ ਨੇ ਦੋ ਬੱਚਿਆਂ ਨੂੰ ਜ਼ਖਮੀ ਕੀਤਾ ਹੈ। ਇਸ ਸੰਬੰਧੀ ਫਰਿਜ਼ਨੋ ਪੁਲਸ ਅਨੁਸਾਰ ਦੱਖਣੀ ਪੂਰਬੀ ਫਰਿਜ਼ਨੋ ਦੇ ਇਕ ਅਪਾਰਟਮੈਂਟ ਕੰਪਲੈਕਸ 'ਚ ਵੀਰਵਾਰ ਦੀ ਰਾਤ ਲਗਭਗ 26 ਗੋਲੀਆਂ ਚੱਲੀਆਂ। ਇਹ ਘਟਨਾ ਰਾਤ ਦੇ 9:50 ਵਜੇ ਦੇ ਕਰੀਬ ਚੇਸਨਟ ਅਤੇ ਲੇਨ ਐਵੇਨਿਊ ਦੇ ਰੇਨਵੁਡ ਕੰਡੋਮੀਨੀਅਮਜ਼ ,ਜੋ ਕਿ ਫਰਿਜ਼ਨੋ ਪੈਸੀਫਿਕ ਯੂਨੀਵਰਸਿਟੀ ਦੇ ਨੇੜੇ ਹੈ, ਵਿਖੇ ਵਾਪਰੀ ਹੈ। ਇਸ ਗੋਲੀਬਾਰੀ ਵਿਚ ਲੈਫਟੀਨੈਂਟ ਇਜ਼ਰਾਈਲ ਰੇਅਸ ਅਨੁਸਾਰ ਇੱਕ 12 ਸਾਲਾ ਲੜਕੇ ਦੇ ਪੈਰ ਵਿਚ ਸੱਟ ਲੱਗੀ ਜਦਕਿ ਇਕ ਹੋਰ 17 ਸਾਲਾ ਬੱਚੇ ਦੇ ਪਿਛਲੇ ਹਿੱਸੇ ਅਤੇ ਮੋਢੇ 'ਤੇ ਗੋਲੀ ਲੱਗੀ।

ਪੁਲਸ ਅਨੁਸਾਰ ਦੋਵੇਂ ਬੱਚਿਆਂ ਦੀਆਂ ਸੱਟਾਂ ਗੰਭੀਰ ਨਹੀਂ ਹਨ ਪਰ ਉਹ ਹਸਪਤਾਲ ਵਿਚ ਜੇਰੇ ਇਲਾਜ ਹਨ। ਫ਼ਿਲਹਾਲ ਇਹ ਅਸਪੱਸ਼ਟ ਹੈ ਕਿ ਅਸਲ ਵਿਚ ਬੱਚੇ ਹੀ ਗੋਲੀਬਾਰੀ ਦਾ ਨਿਸ਼ਾਨਾ ਸਨ ਜਾਂ ਨਹੀਂ ਅਤੇ ਪੁਲਸ ਗੋਲੀਬਾਰੀ ਦੀ ਗੈਂਗ ਨਾਲ ਸਬੰਧਤ ਹੋਣ ਬਾਰੇ ਜਾਂਚ ਕਰ ਰਹੀ ਹੈ। ਇਸ ਘਟਨਾ ਦੇ ਬਾਰੇ ਗਵਾਹਾਂ ਨੇ ਪੁਲਸ ਨੂੰ ਦੱਸਿਆ ਕਿ ਗੋਲੀ ਲੱਗਣ ਤੋਂ ਬਾਅਦ ਤਿੰਨ ਵਿਅਕਤੀਆਂ ਨੂੰ ਹੈਂਡਗਨ ਸਮੇਤ ਅਪਾਰਟਮੈਂਟ ਕੰਪਲੈਕਸ ਤੋਂ ਭੱਜਦੇ ਵੇਖਿਆ ਗਿਆ ਸੀ। ਪੁਲਸ ਇਸ ਗੋਲੀਬਾਰੀ ਦੀ ਜਾਂਚ ਕਰ ਰਹੀ ਹੈ ਅਤੇ ਅਪਾਰਟਮੈਂਟ ਕੰਪਲੈਕਸ ਵਿਚਲੀ ਫੁਟੇਜ ਦੀ ਵੀ ਅਪਰਾਧੀਆਂ ਨੂੰ ਪਛਾਨਣ 'ਚ ਮਦਦ ਲਈ ਜਾਵੇਗੀ।


DIsha

Content Editor

Related News