ਦੀਪ ਸਿੱਧੂ ਨੂੰ ਫਰਿਜ਼ਨੋ ਨਿਵਾਸੀਆਂ ਨੇ ਦਿੱਤੀ ਸ਼ਰਧਾਂਜ਼ਲੀ, ਉਸ ਦੀ ਸੋਚ ਨੂੰ ਅੱਗੇ ਤੋਰਨ ਦਾ ਕੀਤਾ ਵਾਅਦਾ
Tuesday, Feb 22, 2022 - 01:42 PM (IST)
ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਬੀਤੇ ਸਾਲਾਂ ਦੌਰਾਨ ਭਾਰਤ ਵਿੱਚ ਸਰਕਾਰ ਵੱਲੋਂ ਕਿਰਸਾਨੀ ਸੰਬੰਧੀ ਪਾਸ ਕੀਤੇ ਤਿੰਨ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਲੋਕਾਂ ਦੁਆਰਾ ਕੀਤੀ ਵਿਰੋਧਤਾ ਅਤੇ ਸੰਘਰਸ਼ ਨੇ ਬਹੁਤ ਸਾਰੇ ਨਵੇਂ ਲੀਡਰਾਂ ਨੂੰ ਜਨਮ ਦਿੱਤਾ। ਇਸ ਸੰਘਰਸ਼ ਵਿੱਚ ਜਿੱਥੇ ਹਰ ਕਿੱਤੇ ਨਾਲ ਸੰਬੰਧਤ ਲੋਕਾਂ ਨੇ ਡਟ ਕੇ ਸਾਥ ਦਿੱਤਾ। ਉੱਥੇ ਕਈ ਲੀਡਰ ਆਪਣੇ ਸਵਾਰਥ ਹਿੱਤ ਮੋਰਚੇ ਵਿੱਚ ਸ਼ਾਮਲ ਹੋ ਜਾਂ ਘਰ ਦੀ ਚਾਰ ਦਿਵਾਰੀ ਅੰਦਰ ਰਹਿੰਦਿਆਂ ਅਖ਼ਬਾਰਾਂਅਤੇ ਸ਼ੋਸ਼ਲ ਮੀਡੀਏ ਦੀਆਂ ਸੁਰਖ਼ੀਆਂ ਹੇਠ ਆਪਣਾ ਨਾਂ ਚਮਕਾਉਣ ਵਿੱਚ ਵੀ ਲੱਗੇ ਰਹੇ। ਇਸੇ ਸੰਘਰਸ਼ ਨੇ ਬਹੁਤ ਜਾਨਾਂ ਵੀ ਲਈਆਂ। ਸੰਘਰਸ਼ ਵਿੱਚ ਸਾਮਲ ਲੋਕਾਂ ਦੀਆਂ ਇਹ ਮੌਤਾਂ ਕਿਸੇ ਬਿਮਾਰੀ ਜਾਂ ਹੋਰ ਹਾਦਸੇ ਦੌਰਾਨ ਹੋਈਆਂ ਪਰ ਉਹ ਕਿਰਸਾਨੀ ਸੰਘਰਸ਼ ਲਈ ਸ਼ਹੀਦ ਹੋਏ।
ਪੜ੍ਹੋ ਇਹ ਅਹਿਮ ਖ਼ਬਰ- ਕੇਂਦਰ ਸਰਕਾਰ ਦੀ ਵੱਡੀ ਕਾਰਵਾਈ, ਸਿੱਖਸ ਫਾਰ ਜਸਟਿਸ ਨਾਲ ਜੁੜੇ ਐਪਸ ਤੇ ਵੈੱਬਸਾਈਟਾਂ ਕੀਤੀਆਂ ਬਲਾਕ
ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਦੂਰ ਸੰਘਰਸ਼ ਵਿੱਚ ਸ਼ਾਮਲ ਕਰਨ ਵਾਲੇ ਨੌਜਵਾਨ ਆਗੂ ਦੀਪ ਸਿੱਧੂ ਵੀ ਅਜਿਹੀ ਹੀ ਇਕ ਸ਼ਖ਼ਸੀਅਤ ਦਾ ਮਾਲਕ ਸੀ ਜੋ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣਿਆ। ਆਪਣੇ ਸੰਬੰਧੀ ਬਹੁਤ ਸਾਰੇ ਵਿਰੋਧਾਂ ਦੇ ਬਾਵਜੂਦ ਵੀ ਉਸ ਨੇ ਆਪਣੀ ਜੰਗ ਜਾਰੀ ਰੱਖੀ ਪਰ ਬੀਤੇ ਦਿਨੀ ਹੋਏ ਸੜਕ ਹਾਦਸੇ ਦੌਰਾਨ ਉਸ ਦੀ ਮੌਤ ਨੂੰ ਸਿਆਸੀ ਕਤਲ ਦੱਸਿਆ ਗਿਆ। ਉਹ ਨੌਜਵਾਨ ਪੀੜ੍ਹੀ ਦਾ ਹਰਮਨ ਪਿਆਰਾ ਆਗੂ ਸੀ, ਜਿਸ ਦੀ ਮਿਸਾਲ ਦੁਨੀਆ ਭਰ ਵਿੱਚ ਉਸ ਦੀ ਯਾਦ ਵਿੱਚ ਹੋ ਰਹੇ ਸਮਾਗਮ ਹਨ। ਕੈਲੀਫੋਰਨੀਆ ਦੇ ਸ਼ਹਿਰ ਫਰਿਜ਼ਨੋ ਦੇ “ਸਹੀਦ ਜਸਵੰਤ ਸਿੰਘ ਖਾਲੜਾ ਪਾਰਕ” ਵਿਖੇ ਵੀ ਦੀਪ ਸਿੱਧੂ ਨੂੰ ਯਾਦ ਕਰਦੇ ਹੋਏ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਜਿੱਥੇ ਹਾਜ਼ਰ ਸ਼ਖਸੀਅਤਾਂ ਨੇ ਉਸ ਦੀ ਸੋਚ ‘ਤੇ ਚਲਣ ਅਤੇ ਅੱਗੇ ਤੋਰਨ ਦੀ ਵਚਨਬੱਧਤਾ ਪ੍ਰਗਟਾਈ।