ਫਰਿਜ਼ਨੋ ਰੈੱਡ ਕਰਾਸ ਦੇ ਵਲੰਟੀਅਰ ਤੂਫ਼ਾਨ ਇਡਾ ਦੇ ਮੱਦੇਨਜ਼ਰ ਸਹਾਇਤਾ ਲਈ ਪਹੁੰਚੇ ਲੁਈਸਿਆਨਾ

Wednesday, Sep 01, 2021 - 12:15 AM (IST)

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕੀ ਸੂਬੇ ਲੁਈਸਿਆਨਾ 'ਚ ਤੂਫਾਨ ਇਡਾ ਨੇ ਵੱਡੇ ਪੱਧਰ 'ਤੇ ਤਬਾਹੀ ਮਚਾਈ ਹੈ। ਇਸ ਸੰਕਟ ਦੀ ਘੜੀ 'ਚ ਤੂਫ਼ਾਨ ਪ੍ਰਭਾਵਿਤ ਖੇਤਰਾਂ 'ਚ ਚੱਲ ਰਹੇ ਰਾਹਤ ਯਤਨਾਂ 'ਚ ਸਹਾਇਤਾ ਕਰਨ ਲਈ ਕੈਲੀਫੋਰਨੀਆ ਦੀ ਕਾਉੰਟੀ ਫਰਿਜ਼ਨੋ 'ਚੋਂ ਰੈੱਡ ਕਰਾਸ ਸੰਸਥਾ ਦੇ ਮੈਂਬਰ ਲੁਈਸਿਆਨਾ ਪਹੁੰਚੇ ਹਨ। ਫਰਿਜ਼ਨੋ ਰੈੱਡ ਕਰਾਸ ਦੀ ਵਲੰਟੀਅਰ ਨਿਕੋਲ ਮੌਲ ਜੋ ਕਿ ਸਹਾਇਤਾ ਲਈ ਲੁਈਸਿਆਨਾ ਪਹੁੰਚੀ ਹੈ ਅਨੁਸਾਰ ਤੂਫ਼ਾਨ ਕਾਰਨ ਸੂਬੇ  ਦੇ ਘਰਾਂ ਦੀਆਂ ਛੱਤਾਂ ਉੱਡਣ ਦੇ ਨਾਲ ਗਲੀਆਂ 'ਚ ਪਾਣੀ ਭਰ ਗਿਆ ਹੈ।

ਇਹ ਵੀ ਪੜ੍ਹੋ : ਅਮਰੀਕਾ ਦੀ PNC ਬੈਂਕ ਕਰੇਗੀ ਸਟਾਫ ਦੀ ਤਨਖਾਹ 'ਚ ਵਾਧਾ

ਇਸ ਲਈ ਹੁਣ ਰੈੱਡ ਕਰਾਸ ਦੇ 600 ਤੋਂ ਵੱਧ ਵਲੰਟੀਅਰ 24 ਘੰਟੇ ਕੰਮ ਕਰਕੇ ਲੋੜਵੰਦਾਂ ਲਈ ਰਾਹਤ ਕਾਰਜ ਪ੍ਰਦਾਨ ਕਰ ਰਹੇ ਹਨ। ਇਸ ਸਮੇਂ ਰੈੱਡ ਕਰਾਸ ਮੈਂਬਰ ਐਮਰਜੈਂਸੀ ਫੂਡ ਟਰੱਕਾਂ ਨਾਲ ਸਹਾਇਤਾ 'ਚ ਜੁਟੇ ਹਨ। ਇਸ ਦੇ ਇਲਾਵਾ ਐਤਵਾਰ ਨੂੰ ਲੁਈਸਿਆਨਾ, ਮਿਸੀਸਿਪੀ ਅਤੇ ਟੈਕਸਾਸ 'ਚ 60 ਦੇ ਕਰੀਬ ਰੈੱਡ ਕਰਾਸ ਸ਼ੈਲਟਰਾਂ 'ਚ 2,500 ਤੋਂ ਵੱਧ ਲੋਕਾਂ ਨੇ ਆਪਣੀ ਰਾਤ ਗੁਜ਼ਾਰੀ। ਮੌਲ ਦੇ ਅਨੁਸਾਰ ਬਚਾਅ ਕਾਰਜ ਜਾਰੀ ਹਨ ਅਤੇ ਇਹ ਗਿਣਤੀ ਵਧਣ ਦੀ ਉਮੀਦ ਹੈ। ਇਸ ਵਲੰਟੀਅਰ ਨੇ ਹੋਰ ਲੋਕਾਂ ਨੂੰ ਵੀ ਰੈੱਡ ਕਰਾਸ ਦੁਆਰਾ ਕੀਤੇ ਜਾਂਦੇ ਰਾਹਤ ਕਾਰਜਾਂ ਦਾ ਹਿੱਸਾ ਬਣਕੇ ਸਹਾਇਤਾ ਕਰਨ ਦੀ ਅਪੀਲ ਕੀਤੀ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News