ਫਰਿਜ਼ਨੋ ਪ੍ਰਸ਼ਾਸਨ ਨੇ ਸਿਟੀ ਬੱਸ ਨਾਲ ਟਕਰਾਉਣ ਵਾਲੇ ਉਭਰ ਡਰਾਈਵਰ ਨੂੰ ਦਿੱਤੇ 1 ਮਿਲੀਅਨ ਡਾਲਰ
Sunday, Sep 26, 2021 - 11:43 PM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜ਼ਨੋ 'ਚ ਇੱਕ ਉਭਰ ਟੈਕਸੀ ਡਰਾਈਵਰ ਨੂੰ ਸਿਟੀ ਬੱਸ ਨਾਲ ਹੋਏ ਹਾਦਸੇ ਦੇ ਬਾਅਦ ਪ੍ਰਸ਼ਾਸਨ ਵੱਲੋਂ ਜਾਰੀ ਆਦੇਸ਼ਾਂ ਤਹਿਤ ਮੁਆਵਜ਼ੇ ਵਜੋਂ 1 ਮਿਲੀਅਨ ਡਾਲਰ ਮਿਲੇ ਹਨ। ਰਜ਼ਾ ਮੁਹੰਮਦੀ ਨਾਮ ਦੇ ਇਸ ਡਰਾਈਵਰ ਨਾਲ ਇਹ ਹਾਦਸਾ ਤਕਰੀਬਨ 6 ਸਾਲ ਪਹਿਲਾਂ 2015 'ਚ ਹੋਇਆ ਸੀ। ਇਸ ਹਾਦਸੇ 'ਚ ਸਿਟੀ ਬੱਸ ਦੁਆਰਾ ਉਸ ਦੀ ਕਾਰ ਨੂੰ ਟੱਕਰ ਮਾਰੀ ਗਈ ਸੀ।
ਇਹ ਵੀ ਪੜ੍ਹੋ : PM ਮੋਦੀ ਨੇ ਵਿਸ਼ਵ ਦੇ ਟੀਕਾ ਨਿਰਮਾਤਾਵਾਂ ਨੂੰ ਭਾਰਤ 'ਚ ਟੀਕੇ ਬਣਾਉਣ ਦਾ ਦਿੱਤਾ ਸੱਦਾ
ਇਸ ਟੱਕਰ ਦੇ ਬਾਅਦ ਉਸ ਦੀ ਬੈਕ ਦੀਆਂ ਦੋ ਸਰਜਰੀਆਂ ਹੋਈਆਂ ਸਨ। ਇਸ ਸਬੰਧੀ ਰਿਪੋਰਟ ਅਨੁਸਾਰ ਇੱਕ ਜਿਊਰੀ ਨੇ ਮੰਗਲਵਾਰ ਨੂੰ ਰਜ਼ਾ ਮੁਹੰਮਦੀ ਨੂੰ ਪੈਸੇ ਦਿੱਤੇ ਹਨ। ਇਸ ਮਾਮਲੇ 'ਚ ਸ਼ਹਿਰ ਦਾ ਬਚਾਅ ਇਹ ਸੀ ਕਿ ਮੁਹੰਮਦੀ ਦੀ ਬੈਕ ਦੀ ਸਮੱਸਿਆ ਪਹਿਲਾਂ ਹੀ ਕਿਸੇ ਸੰਬੰਧਤ ਹਾਦਸੇ 'ਚ ਹੋ ਗਈ ਸੀ। ਇਸ ਦੇ ਇਲਾਵਾ ਮੁਹੰਮਦੀ ਨੇ ਹਾਦਸੇ ਤੋਂ ਬਾਅਦ ਉਭਰ ਡਰਾਈਵਰ ਵਜੋਂ ਕੰਮ ਕਰਨਾ ਜਾਰੀ ਰੱਖਿਆ ਹੈ।
ਇਹ ਵੀ ਪੜ੍ਹੋ : ਸੈਂਟਰਲ ਵਿਸਟਾ ਦੀ ਕੰਸਟ੍ਰਕਸ਼ਨ ਸਾਈਟ 'ਤੇ ਪਹੁੰਚੇ PM ਮੋਦੀ, ਨਵੇਂ ਸੰਸਦ ਭਵਨ ਨਿਰਮਾਣ ਕਾਰਜ ਦਾ ਲਿਆ ਜਾਇਜ਼ਾ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।