ਫਰਿਜ਼ਨੋ ਵਿਖੇ 30 ਅਗਸਤ ਨੂੰ ਹੋਵੇਗਾ ਸਵ. ਪਾਲ ਧਾਲੀਵਾਲ ਦਾ ਅੰਤਿਮ ਸੰਸਕਾਰ

08/28/2019 8:09:24 AM

ਫਰਿਜ਼ਨੋ (ਨੀਟਾ ਮਾਛੀਕੇ)— ਫਰਿਜ਼ਨੋ ਨਿਵਾਸੀ ਬਹੁਪੱਖੀ ਸ਼ਖ਼ਸੀਅਤ, ਇੰਡੋ ਯੂ. ਐੱਸ ਹੈਰੀਟੇਜ਼ ਫੋਰਮ ਦੇ ਮੋਢੀ ਮੈਂਬਰ ਪਾਲ ਧਾਲੀਵਾਲ (44) ਦੇ ਵਿਛੋੜੇ ਕਾਰਨ ਫਰਿਜ਼ਨੋ ਏਰੀਏ ਦਾ ਪੂਰਾ ਪੰਜਾਬੀ ਭਾਈਚਾਰਾ ਸੋਗ ਦੇ ਆਲਮ ਵਿੱਚ ਹੈ। ਪਾਲ ਧਾਲੀਵਾਲ ਦੇ ਵੱਡੇ ਭਾਈ ਸਹਿਬ ਡਾ. ਅਜੀਤਪਾਲ ਸਿੰਘ ਧਾਲੀਵਾਲ ਨੂੰ ਵੀਜ਼ਾ ਮਿਲਣ ਉਪਰੰਤ ਪਾਲ ਦੇ ਕਿਰਿਆ ਕਰਮ ਦੀ ਤਰੀਕ ਫ਼ਾਈਨਲ ਕਰ ਦਿੱਤੀ ਗਈ ਹੈ। ਪਾਲ ਧਾਲੀਵਾਲ ਦਾ ਅੰਤਿਮ ਸੰਸਕਾਰ ਮਿਤੀ 30 ਅਗਸਤ , ਦਿਨ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਤੋਂ ਦੁਪਿਹਰ 1 ਵਜੇ ਦਰਮਿਆਨ ਸ਼ਾਂਤ ਭਵਨ ਫਿਊਨਰਲ ਹੋਮ ਫਾਊਲਰ  (4800 E Clayton Ave Fowler, CA  93625) ਵਿਖੇ ਹੋਵੇਗਾ।

ਭੋਗ ਗੁਰਦੁਆਰਾ ਸਿੰਘ ਸਭਾ ਫਰਿਜ਼ਨੋ ਵਿਖੇ ਪਵੇਗਾ। ਇੰਡੋ ਯੂ. ਐੱਸ. ਹੈਰੀਟੇਜ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਵਲੋਂ ਫਰਿਜਨੋ ਏਰੀਏ ਦੇ ਸਾਰੇ ਪੰਜਾਬੀ ਭਾਈਚਾਰੇ ਨੂੰ ਪਾਲ ਧਾਲੀਵਾਲ ਦੀਆਂ ਅੰਤਿਮ ਰਸਮਾਂ ਵਿੱਚ ਸ਼ਾਮਲ ਹੋਣ ਲਈ ਸਨਿਮਰ ਬੇਨਤੀ ਹੈ। ਐਸੋਸੀਏਸ਼ਨ ਦੇ ਮੈਂਬਰਾਂ ਨੇ ਭਰੇ ਮਨ ਨਾਲ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਲ ਸਾਡੀ ਸੰਸਥਾ ਦੀ ਜਿੰਦ-ਜਾਨ ਸੀ, ਪਾਲ ਦੇ ਤੁਰ ਜਾਣ ਨਾਲ ਸਾਡੀ ਸੰਸਥਾ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਸੰਸਥਾ ਧਾਲੀਵਾਲ ਪਰਿਵਾਰ ਨਾਲ ਖੜੀ ਹੈ।


Related News