ਫਰਿਜ਼ਨੋ : ਪੁਲਸ ਵਿਭਾਗ ''ਚ 23 ਨਵੇਂ ਅਧਿਕਾਰੀਆਂ ਨੇ ਚੁੱਕੀ ਸਹੁੰ, 7 ਨੂੰ ਮਿਲੀ ਤਰੱਕੀ

Wednesday, Aug 11, 2021 - 09:59 PM (IST)

ਫਰਿਜ਼ਨੋ (ਕੈਲੀਫੋਰਨੀਆ)(ਗੁਰਿੰਦਰਜੀਤ ਨੀਟਾ ਮਾਛੀਕੇ)- ਕੈਲੀਫੋਰਨੀਆ ਦੇ ਸ਼ਹਿਰ ਫਰਿਜ਼ਨੋ 'ਚ ਵਧ ਰਹੇ ਅਪਰਾਧ ਨਾਲ ਨਜਿੱਠਣ ਤੇ ਲੋਕਾਂ ਨੂੰ ਜ਼ਿਆਦਾ ਸੁਰੱਖਿਆ ਪ੍ਰਦਾਨ ਕਰਨ ਦੇ ਉਦੇਸ਼ ਨਾਲ ਫਰਿਜ਼ਨੋ ਪੁਲਸ ਵਿਭਾਗ 'ਚ 23 ਨਵੇਂ ਪੁਲਸ ਅਧਿਕਾਰੀਆਂ ਦੀ ਭਰਤੀ ਦੇ ਨਾਲ 7 ਹੋਰਾਂ ਨੂੰ ਤਰੱਕੀ ਦਿੱਤੀ ਗਈ ਹੈ। ਮੰਗਲਵਾਰ ਨੂੰ ਹੋਏ ਇੱਕ ਸਮਾਰੋਹ ਦੌਰਾਨ 23 ਨਵੇਂ ਅਧਿਕਾਰੀਆਂ, ਇੱਕ ਡਿਪਟੀ ਚੀਫ, ਇੱਕ ਕੈਪਟਨ, ਇੱਕ ਲੈਫਟੀਨੈਂਟ ਅਤੇ ਚਾਰ ਸਾਰਜੈਂਟਸ ਨੇ ਸਹੁੰ ਚੁੱਕੀ। ਇਸ ਦੌਰਾਨ ਫਰਿਜ਼ਨੋ ਪੁਲਸ ਮੁਖੀ ਪੈਕੋ ਬਾਲਡੇਰਮਾ ਨੇ ਜਾਣਕਾਰੀ ਦਿੱਤੀ ਕਿ ਸ਼ਹਿਰ 'ਚ ਹਿੰਸਕ ਅਪਰਾਧ ਤੇ ਗੋਲੀਬਾਰੀ ਪਿਛਲੇ ਸਾਲ ਦੇ ਮੁਕਾਬਲੇ ਕਾਫੀ ਵਧ ਗਈ ਹੈ, ਇਸ ਲਈ ਅਗਲੇ ਸਾਲ ਤੱਕ 100 ਤੋਂ ਵੱਧ ਹੋਰ ਅਧਿਕਾਰੀਆਂ ਨੂੰ ਭਰਤੀ ਕਰਨ ਦਾ ਟੀਚਾ ਹੈ।

ਇਹ ਖ਼ਬਰ ਪੜ੍ਹੋ- ਸ਼ਾਕਿਬ ਬਣੇ ICC Player of The Month, ਮਹਿਲਾਵਾਂ 'ਚ ਇਸ ਨੇ ਜਿੱਤਿਆ ਐਵਾਰਡ


ਤਰੱਕੀ ਮਿਲਣ ਵਾਲੇ ਮੁਲਾਜ਼ਮਾਂ 'ਚ ਫਰਿਜ਼ਨੋ ਪੁਲਸ ਵਿਭਾਗ 'ਚ 28 ਸਾਲਾਂ ਤੋਂ ਜ਼ਿਆਦਾ ਸੇਵਾ ਨਿਭਾਉਣ ਤੋਂ ਬਾਅਦ, ਬੁਰਕੇ ਫਰਾਹ ਨੇ ਪੁਲਸ ਦੇ ਨਵੇਂ ਡਿਪਟੀ ਚੀਫ ਵਜੋਂ ਸਹੁੰ ਚੁੱਕੀ ਹੈ। ਚੀਫ ਬਾਲਡੇਰਮਾ ਅਨੁਸਾਰ ਉਹ ਇਸ ਭੂਮਿਕਾ ਲਈ ਸਭ ਤੋਂ ਵਧੀਆ ਵਿਅਕਤੀ ਹੈ। ਇਸਦੇ ਇਲਾਵਾ ਚੀਫ ਬਾਲਡੇਰਾਮਾ ਨੇ ਐਲਾਨ ਕੀਤਾ ਕਿ ਵਿਭਾਗ ਦੀਆਂ ਸਾਰੀਆਂ ਵਿਸ਼ੇਸ਼ ਇਕਾਈਆਂ ਹਿੰਸਕ ਅਪਰਾਧਾਂ 'ਤੇ ਕੇਂਦਰਤ ਹੋਣਗੀਆਂ ਤੇ ਗਸ਼ਤ ਯੂਨਿਟਾਂ ਦੁਆਰਾ ਤੇਜ਼ੀ ਨਾਲ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ।

ਇਹ ਖ਼ਬਰ ਪੜ੍ਹੋ- ਸ਼੍ਰੇਅਸ ਅਈਅਰ ਖੇਡਣ ਦੇ ਲਈ ਫਿੱਟ, IPL 'ਚ ਕਰਨਗੇ ਵਾਪਸੀ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News