ਫ੍ਰਾਂਸੀਸੀ ਸੈਨੇਟ ਨੇ ਈਯੂ ਅਤੇ ਕੈਨੇਡਾ ਵਿਚਕਾਰ ਵਿਆਪਕ ਵਪਾਰਕ ਸੌਦੇ ਨੂੰ ਕੀਤਾ ਰੱਦ
Sunday, Mar 24, 2024 - 12:17 AM (IST)
ਪੈਰਿਸ (ਵਾਰਤਾ)- ਫ੍ਰਾਂਸੀਸੀ ਸੈਨੇਟ ਨੇ ਯੂਰਪੀ ਯੂਨੀਅਨ ਅਤੇ ਕੈਨੇਡਾ ਦਰਮਿਆਨ ਵਿਆਪਕ ਆਰਥਿਕ ਅਤੇ ਵਪਾਰ ਸਮਝੌਤੇ (ਸੀ.ਈ.ਟੀ.ਏ.) ਨੂੰ ਰੱਦ ਕਰ ਦਿੱਤਾ ਹੈ। ਸੈਨੇਟ ਦੀ ਵੈੱਬਸਾਈਟ 'ਤੇ ਸੈਸ਼ਨ ਦੇ ਲਾਈਵ ਪ੍ਰਸਾਰਣ ਮੁਤਾਬਕ ਸਮਝੌਤੇ ਨੂੰ ਰੱਦ ਕਰਨ ਦੇ ਪੱਖ ਵਿਚ 211 ਵੋਟਾਂ ਅਤੇ ਵਿਰੋਧ ਵਿਚ 44 ਵੋਟਾਂ ਪਈਆਂ। ਸੀ.ਈ.ਟੀ.ਏ. 'ਤੇ 2016 ਵਿਚ ਹਸਤਾਖ਼ਰ ਕੀਤੇ ਗਏ ਸਨ ਅਤੇ 2017 ਵਿਚ ਇਸ ਨੂੰ ਈਯੂ-ਪੱਧਰ 'ਤੇ ਅਪਣਾਇਆ ਗਿਆ ਸੀ। ਇਸ ਨੂੰ ਉਸ ਸਮੇਂ ਅਸਥਾਈ ਰੂਪ ਨਾਲ ਲਾਗੂ ਕੀਤਾ ਗਿਆ ਸੀ ਅਤੇ ਸਾਰੇ ਈਯੂ ਮੈਂਬਰ ਦੇਸ਼ਾਂ ਦੇ ਸੰਸਦ ਮੈਂਬਰਾਂ ਵੱਲੋਂ ਸਮਰਥਨ ਦੇ ਬਾਅਦ ਹੀ ਪੂਰੀ ਤਾਕਤ ਨਾਲ ਕੰਮ ਕਰਨ ਵਾਲਾ ਸੀ।
ਇਹ ਵੀ ਪੜ੍ਹੋ: ਕੁਈਨਜ਼ਲੈਂਡ 'ਚ ਕਈ ਵਾਹਨਾਂ ਦੀ ਭਿਆਨਕ ਟੱਕਰ,ਅੱਗ ਲੱਗਣ ਕਾਰਨ 3 ਲੋਕਾਂ ਦੀ ਮੌਤ
ਸਮਝੌਤੇ ਨੂੰ 2019 ਵਿਚ ਫ੍ਰਾਂਸੀਸੀ ਸੰਸਦ ਦੇ ਹੇਠਲੇ ਸਦਨ ਨੈਸ਼ਨਲ ਅਸੈਂਬਲੀ ਵੱਲੋਂ ਮਨਜ਼ੂਰੀ ਦਿੱਤੀ ਗਈ ਸੀ ਪਰ ਇਸ ਨੂੰ ਪਹਿਲਾਂ ਕਦੇ ਸੈਨੇਟ ਵਿਚ ਪੇਸ਼ ਨਹੀਂ ਕੀਤਾ ਗਿਆ ਸੀ ਜਦੋਂ ਤੱਕ ਕਿ ਕਮਿਊਨਿਸਟ ਗੁੱਟ ਨੇ ਹਾਲ ਹੀ ਵਿਚ ਇਸ 'ਤੇ ਵਿਚਾਰ ਕਰਨ ਦੀ ਮੰਗ ਨਹੀਂ ਕੀਤੀ। ਫ੍ਰਾਂਸੀਸੀ ਸੈਨੇਟ ਵਿਚ ਸੀ.ਈ.ਟੀ.ਏ. 'ਤੇ ਵਿਚਾਰ ਪੂਰੇ ਦੇਸ਼ ਵਿਚ ਸਰਕਾਰ ਦੀਆਂ ਖੇਤੀਬਾੜੀ ਨੀਤੀਆਂ ਖ਼ਿਲਾਫ਼ ਵਿਰੋਧ ਪ੍ਰਦਰਸ਼ਨਾਂ ਦਰਮਿਆਨ ਹੋਇਆ ਹੈ।
ਇਹ ਵੀ ਪੜ੍ਹੋ: ਬੱਚਿਆਂ ਨਾਲ ਭਰੀ ਸਕੂਲ ਬੱਸ ਨੂੰ ਟਰੱਕ ਨੇ ਮਾਰੀ ਟੱਕਰ, 2 ਹਲਾਕ (ਤਸਵੀਰਾਂ)
ਫਰਾਂਸ ਵਿਚ ਕਿਸਾਨ ਜਨਵਰੀ ਤੋਂ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ, ਹਾਈਵੇਅ ਨੂੰ ਰੋਕ ਰਹੇ ਹਨ ਅਤੇ ਦੇਸ਼ ਭਰ ਵਿਚ ਸਰਕਾਰੀ ਇਮਾਰਤਾਂ ਦੇ ਸਾਹਮਣੇ ਖਾਦ ਅਤੇ ਕੂੜਾ ਸੁੱਟ ਰਹੇ ਹਨ। ਕਿਸਾਨ ਮੁੱਖ ਤੌਰ 'ਤੇ ਯੂਕਰੇਨ ਤੋਂ ਸਸਤੇ ਖੇਤੀ ਉਤਪਾਦਾਂ ਦੀ ਦਰਾਮਦ, ਸਿੰਚਾਈ ਲਈ ਪਾਣੀ ਦੀ ਵਰਤੋਂ 'ਤੇ ਪਾਬੰਦੀਆਂ ਅਤੇ ਡੀਜ਼ਲ ਈਂਧਨ ਦੀਆਂ ਵਧਦੀਆਂ ਕੀਮਤਾਂ ਦੇ ਨਾਲ-ਨਾਲ ਵਾਤਾਵਰਣ ਦੀ ਸੁਰੱਖਿਆ ਲਈ ਪਾਬੰਦੀਆਂ ਵਾਲੇ ਉਪਾਵਾਂ ਅਤੇ ਵਧ ਰਹੇ ਵਿੱਤੀ ਬੋਝ ਦਾ ਵਿਰੋਧ ਕਰ ਰਹੇ ਹਨ।
ਇਹ ਵੀ ਪੜ੍ਹੋ: ਕੇਜਰੀਵਾਲ ਦੀ ਪਤਨੀ ਤੇ ਬੱਚਿਆਂ ਨੂੰ ਮਿਲੇ ਭਗਵੰਤ ਮਾਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।