ਭਾਰਤੀ ਸਾਹਿਤ ਦੇ 3000 ਸਾਲਾਂ ਨੂੰ ਲੜੀਵਾਰ ਕਲਮਬੱਧ ਕਰਨਗੇ ਫ੍ਰਾਂਸੀਸੀ ਅਧਿਐਨਕਰਤਾ
Saturday, Feb 03, 2018 - 03:44 AM (IST)

ਕੋਲਕਾਤਾ - 70 ਫ੍ਰੈਂਚ ਵਿਦਵਾਨਾਂ ਅਤੇ ਅਧਿਐਨਕਾਰਾਂ ਨੇ ਪਿਛਲੇ 3000 ਸਾਲ ਦੇ ਭਾਰਤੀ ਸਾਹਿਤ ਦੇ ਸਫਰ ਨੂੰ ਲੜੀਵਾਰ ਕਲਮਬੱਧ ਕਰਨ ਦੀ ਜ਼ਿੰਮੇਵਾਰੀ ਉਠਾਈ ਹੈ। ਫਰਾਂਸ ਦੇ ਦੋ ਵਿਦਵਾਨਾਂ ਨਿਕੋਲਸ ਦੇਜੇਨੇ ਅਤੇ ਕਲਾਡੀਨ ਲੀ ਬਲਾਨਕ ਨੇ ਦੱਸਿਆ ਕਿ ਦੋ ਪ੍ਰਮੁੱਖ ਫ੍ਰੈਂਚ ਸੰਸਥਾਨਾਂ ਦੀ ਇਸ ਯੋਜਨਾ ਨੂੰ ਫ੍ਰਾਂਸੀਸੀ ਸਰਕਾਰ ਆਰਥਿਕ ਮਦਦ ਦੇ ਰਹੀ ਹੈ, ਜਿਸ ਵਿਚ ਭਾਰਤੀ ਸਾਹਿਤ ਦਾ ਅਧਿਐਨ ਕੀਤਾ ਜਾਵੇਗਾ। ਦੇਜੇਨੇ ਨੇ ਕਿਹਾ ਕਿ ਅਸੀਂ ਕਾਲੀਦਾਸ ਦੀ ਸ਼ਕੁੰਤਲਾ ਤੋਂ ਲੈ ਕੇ ਅਮਿਤਾਬ ਘੋਸ਼ ਦੇ ਸਾਹਿਤ ਦਾ ਖਜ਼ਾਨਾ ਤਿਆਰ ਕਰਨ ਦੀ ਜ਼ਿੰਮੇਵਾਰੀ ਲਈ ਹੈ। ਰਵਿੰਦਰਨਾਥ ਟੈਗੋਰ ਤੋਂ ਇਲਾਵਾ ਆਧੁਨਿਕ ਬੰਗਾਲੀ ਕਵੀਆਂ ਤੱਕ ਦੀਆਂ ਕ੍ਰਿਤੀਆਂ ਨੂੰ ਇਸ ਵਿਚ ਸ਼ਾਮਲ ਕੀਤਾ ਜਾਵੇਗਾ।