ਕੋਰੋਨਾ ਵਿਚਕਾਰ 2,500 ਲੋਕਾਂ ਦੀ ਪਾਰਟੀ ਨੇ ਫਰਾਂਸ ਸਰਕਾਰ ਦੀ ਵਧਾਈ ਚਿੰਤਾ

Saturday, Jan 02, 2021 - 05:09 PM (IST)

ਪੈਰਿਸ- ਵਿਸ਼ਵ ਭਰ ਵਿਚ ਕੋਰੋਨਾ ਵਾਇਰਸ ਦੇ ਪ੍ਰਕੋਪ ਵਿਚਕਾਰ ਫਰਾਂਸ ਵਿਚ ਨਵੇਂ ਸਾਲ ਦੇ ਮੌਕੇ 2,500 ਲੋਕਾਂ ਵੱਲੋਂ ਕੀਤੀ ਗਈ ਪਾਰਟੀ ਨੇ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ। ਗੈਰ-ਕਨੂੰਨੀ ਰੇਵ ਪਾਰਟੀ ਨੂੰ ਰੋਕਣ ਗਈ ਪੁਲਸ ਨੂੰ ਹੱਥੋਪਾਈ ਦਾ ਸਾਹਮਣਾ ਕਰਨਾ ਪਿਆ। ਪਾਰਟੀ ਵਿਚ ਸ਼ਾਮਲ ਲੋਕਾਂ ਨੇ ਬੋਤਲਾਂ ਤੇ ਪੱਥਰ ਸੁੱਟੇ ਅਤੇ ਇਕ ਕਾਰ ਨੂੰ ਅੱਗ ਲਾ ਦਿੱਤੀ। ਇਸ ਦੌਰਾਨ ਕੁਝ ਪੁਲਸ ਕਰਮਚਾਰੀ ਵੀ ਜ਼ਖ਼ਮੀ ਹੋਏ। 

ਕੋਰੋਨਾ ਵਾਇਰਸ ਪਾਬੰਦੀਆਂ ਦੀ ਉਲੰਘਣਾ ਕਰਦੇ ਹੋਏ ਨਵੇਂ ਸਾਲ ਦੀ ਸ਼ੁਰੂਆਤ ਤੋਂ ਉੱਤਰ ਪੱਛਮੀ ਫਰਾਂਸ ਵਿਚ ਚੱਲ ਰਹੀ ਵਿਸ਼ਾਲ ਪਾਰਟੀ ਨੂੰ ਪੁਲਸ ਸ਼ਨੀਵਾਰ ਨੂੰ ਬੰਦ ਕਰਨ ਵਿਚ ਸਫਲ ਹੋਈ।

ਪੁਲਸ ਮੁਤਾਬਕ, ਪਾਰਟੀ ਵਿਚ ਫਰਾਂਸ ਦੀਆਂ ਵੱਖ-ਵੱਖ ਥਾਵਾਂ ਅਤੇ ਵਿਦੇਸ਼ ਤੋਂ ਆਏ ਲੋਕ ਵੀ ਸ਼ਾਮਲ ਸਨ। ਪੁਲਸ ਨੇ ਦੱਸਿਆ ਕਿ ਲਗਭਗ 2,500 ਲੋਕ ਰੇਨਜ਼ ਦੇ ਨਜ਼ਦੀਕ ਲਾਇਯੂਰਨ ਵਿਚ ਇਕ ਗੋਦਾਮ ਵਿਚ ਰੈਵ ਪਾਰਟੀ ਵਿਚ ਸ਼ਾਮਲ ਹੋਏ ਸਨ ਅਤੇ ਕੁਝ ਨੇ ਪੁਲਸ ਨਾਲ ਝੜਪ ਕੀਤੀ।
ਪੁਲਸ ਨੇ 450 ਲੋਕਾਂ ਨੂੰ ਜੁਰਮਾਨਾ ਟਿਕਟਾਂ ਵੀ ਜਾਰੀ ਕੀਤੀਆਂ। ਸਥਾਨਕ ਸਿਹਤ ਅਧਿਕਾਰੀਆਂ ਨੇ ਪਾਰਟੀ ਵਿਚ ਗਏ ਲੋਕਾਂ ਨੂੰ ਇਕਾਂਤਵਾਸ ਵਿਚ ਰਹਿਣ ਦੀ ਸਲਾਹ ਦਿੱਤੀ ਹੈ। ਜ਼ਿਕਰਯੋਗ ਹੈ ਕਿ ਫਰਾਂਸ ਵਿਚ ਕੋਰੋਨਾ ਵਾਇਰਸ ਕਾਰਨ ਕੁਝ ਪਾਬੰਦੀਆਂ ਤਹਿਤ ਰੈਸਟੋਰੈਂਟ ਤੇ ਬਾਰ ਖੋਲ੍ਹਣ ਦੀ ਇਜਾਜ਼ਤ ਹੈ। 


Sanjeev

Content Editor

Related News