ਫਰਾਂਸ ਦੇ 62 ਸਾਲਾਂ ਦੇ ਇਤਿਹਾਸ 'ਚ ਪਹਿਲੀ ਵਾਰ, 3 ਮਹੀਨਿਆਂ 'ਚ ਡਿੱਗੀ PM ਬਾਰਨੀਅਰ ਦੀ ਸਰਕਾਰ

Thursday, Dec 05, 2024 - 06:02 PM (IST)

ਫਰਾਂਸ ਦੇ 62 ਸਾਲਾਂ ਦੇ ਇਤਿਹਾਸ 'ਚ ਪਹਿਲੀ ਵਾਰ, 3 ਮਹੀਨਿਆਂ 'ਚ ਡਿੱਗੀ PM ਬਾਰਨੀਅਰ ਦੀ ਸਰਕਾਰ

ਪੈਰਿਸ (ਏਜੰਸੀ)- ਫਰਾਂਸ ਵਿੱਚ 3 ਮਹੀਨੇ ਪਹਿਲਾਂ ਬਣੀ ਪ੍ਰਧਾਨ ਮੰਤਰੀ ਮਿਸ਼ੇਲ ਬਾਰਨੀਅਰ ਦੀ ਸਰਕਾਰ ਬੁੱਧਵਾਰ ਨੂੰ ਡਿੱਗ ਗਈ। ਫਰਾਂਸ ਦੇ ਸੱਜੇ ਅਤੇ ਖੱਬੇਪੱਖੀ ਸੰਸਦ ਮੈਂਬਰਾਂ ਨੇ ਬੁੱਧਵਾਰ ਨੂੰ ਬਜਟ ਵਿਵਾਦ ਨੂੰ ਲੈ ਕੇ ਇਤਿਹਾਸਕ ਬੇਭਰੋਸਗੀ ਮਤੇ 'ਤੇ ਇਕੱਠੇ ਵੋਟਿੰਗ ਕੀਤੀ, ਜਿਸ ਨਾਲ ਪ੍ਰਧਾਨ ਮੰਤਰੀ ਮਾਈਕਲ ਬਾਰਨੀਅਰ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਦੇ ਮੈਂਬਰਾਂ ਨੂੰ ਅਸਤੀਫਾ ਦੇਣਾ ਪਿਆ। ‘ਨੈਸ਼ਨਲ ਅਸੈਂਬਲੀ’ (ਫਰਾਂਸ ਦੀ ਪਾਰਲੀਮੈਂਟ) ਨੇ ਇਸ ਮਤੇ ਨੂੰ 331 ਵੋਟਾਂ ਨਾਲ ਮਨਜ਼ੂਰੀ ਦਿੱਤੀ। ਇਸ ਲਈ ਘੱਟੋ-ਘੱਟ 288 ਵੋਟਾਂ ਦੀ ਲੋੜ ਸੀ। ਫਰਾਂਸ ਦੇ 62 ਸਾਲਾਂ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਸੰਸਦ ਵਿੱਚ ਬੇਭਰੋਸਗੀ ਮਤਾ ਪਾਸ ਹੋਣ ਕਾਰਨ ਕਿਸੇ ਪ੍ਰਧਾਨ ਮੰਤਰੀ ਨੂੰ ਸੱਤਾ ਗੁਆਉਣੀ ਪੈ ਰਹੀ ਹੈ। 

ਇਹ ਵੀ ਪੜ੍ਹੋ: ਭਾਰਤ ਦੀ 'ਮੇਕ ਇਨ ਇੰਡੀਆ' ਨੀਤੀ ਦੇ ਮੁਰੀਦ ਹੋਏ ਰੂਸੀ ਰਾਸ਼ਟਰਪਤੀ ਪੁਤਿਨ, PM ਮੋਦੀ ਦੀ ਵੀ ਕੀਤੀ ਸ਼ਲਾਘਾ

ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਜ਼ੋਰ ਦੇ ਕੇ ਕਿਹਾ ਕਿ ਉਹ 2027 ਤੱਕ ਆਪਣੇ ਬਾਕੀ ਬਚੇ ਕਾਰਜਕਾਲ ਨੂੰ ਪੂਰਾ ਕਰਨਗੇ। ਹਾਲਾਂਕਿ, ਉਨ੍ਹਾਂ ਨੂੰ ਜੁਲਾਈ ਦੀਆਂ ਸੰਸਦੀ ਚੋਣਾਂ ਤੋਂ ਬਾਅਦ ਦੂਜੀ ਵਾਰ ਨਵਾਂ ਪ੍ਰਧਾਨ ਮੰਤਰੀ ਨਿਯੁਕਤ ਕਰਨ ਦੀ ਜ਼ਰੂਰਤ ਹੋਵੇਗੀ। ਮੈਕਰੋਨ ਦੇ ਦਫਤਰ ਨੇ ਕਿਹਾ ਕਿ ਉਹ ਵੀਰਵਾਰ ਸ਼ਾਮ ਨੂੰ ਦੇਸ਼ ਵਾਸੀਆਂ ਨੂੰ ਸੰਬੋਧਨ ਕਰਨਗੇ। ਹਾਲਾਂਕਿ ਉਨ੍ਹਾਂ ਨੇ ਵਿਸਥਾਰਪੂਰਵਕ ਜਾਣਕਾਰੀ ਨਹੀਂ ਦਿੱਤੀ। ਉਮੀਦ ਹੈ ਕਿ ਉਦੋਂ ਤੱਕ ਬਾਰਨੀਅਰ ਰਸਮੀ ਤੌਰ 'ਤੇ ਅਸਤੀਫਾ ਦੇ ਦੇਣਗੇ। ਸਤੰਬਰ ਵਿੱਚ ਨਿਯੁਕਤ ਬਾਰਨੀਅਰ ਫਰਾਂਸ ਦੇ ਆਧੁਨਿਕ ਗਣਰਾਜ ਵਿੱਚ ਸਭ ਤੋਂ ਘੱਟ ਸਮੇਂ ਤੱਕ ਪ੍ਰਧਾਨ ਮੰਤਰੀ ਰਹਿਣ ਵਾਲੇ ਵਿਅਕਤੀ ਬਣ ਗਏ ਹਨ।  ਬਾਰਨੀਅਰ ਨੇ ਵੋਟਿੰਗ ਤੋਂ ਪਹਿਲਾਂ ਆਪਣੇ ਆਖ਼ਰੀ ਸੰਬੋਧਨ ਵਿਚ ਕਿਹਾ ਸੀ, "ਫਰਾਂਸ ਅਤੇ ਫਰਾਂਸੀਸੀ ਲੋਕਾਂ ਦੀ ਸੇਵਾ ਕਰਨਾ ਮੇਰੇ ਲਈ ਸਨਮਾਨ ਦੀ ਗੱਲ ਹੈ।" ਉਨ੍ਹਾਂ ਕਿਹਾ, ਇਹ ਬੇਭਰੋਸਗੀ ਮਤਾ...ਹਰ ਚੀਜ਼ ਨੂੰ ਹੋਰ ਗੰਭੀਰ ਅਤੇ ਮੁਸ਼ਕਲ ਬਣਾ ਦੇਵੇਗਾ। ਮੈਨੂੰ ਇਸ ਗੱਲ ਦਾ ਪੂਰਾ ਯਕੀਨ ਹੈ।”

ਇਹ ਵੀ ਪੜ੍ਹੋ: ਮੇਰਠ ਦੇ ਨੌਜਵਾਨ ਨੂੰ ਸਾਊਦੀ ਅਰਬ 'ਚ ਸੁਣਾਈ ਗਈ ਸਜ਼ਾ-ਏ-ਮੌਤ, ਲੱਗਾ ਇਹ ਦੋਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News