ਫਿਜ਼ੂਲਖਰਚੀ ਦੇ ਦੋਸ਼ ਤੋਂ ਬਾਅਦ ਫਰਾਂਸ ਦੇ ਮੰਤਰੀ ਨੇ ਦਿੱਤੀ ਅਸਤੀਫਾ
Tuesday, Jul 16, 2019 - 08:38 PM (IST)

ਪੈਰਿਸ (ਏ.ਐਫ.ਪੀ.)- ਆਲੀਸ਼ਾਨ ਜੀਵਨ ਜੀਉਣ ਅਤੇ ਫਿਜ਼ੂਲਖਰਚੀ ਦੇ ਦੋਸ਼ਾਂ ਨਾਲ ਘਿਰਣ ਤੋਂ ਬਾਅਦ ਫਰਾਂਸ ਦੇ ਵਾਤਾਵਰਣ ਮੰਤਰੀ ਫਰਾਂਸਵਾ ਦਿ ਰੂਗੀ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਰਹੇ ਹਨ। ਰੂਗੀ ਨੇ ਕਿਹਾ ਕਿ ਮੇਰੇ ਪਰਿਵਾਰ ਨੂੰ ਨਿਸ਼ਾਨਾ ਬਣਾ ਕੇ ਮੀਡੀਆ ਵਲੋਂ ਕੀਤੀ ਜਾ ਰਹੀ ਲੀਚਿੰਗ ਤੋਂ ਮੇਰੇ ਲਈ ਪਿੱਛੇ ਹਟਣਾ ਲਾਜ਼ਮੀ ਹੋ ਗਿਆ ਹੈ। ਮੈਂ ਅੱਜ ਸਵੇਰੇ ਆਪਣਾ ਅਸਤੀਫਾ ਪ੍ਰਧਾਨ ਮੰਤਰੀ ਨੂੰ ਸੌਂਪ ਦਿੱਤਾ। ਉਹ ਸਰਕਾਰ ਵਿਚ ਪ੍ਰਧਾਨ ਮੰਤਰੀ ਐਡਵਰਡ ਫਿਲਿਪ ਤੋਂ ਬਾਅਦ ਦੂਜੇ ਨੰਬਰ 'ਤੇ ਸਨ। ਮੀਡੀਆ ਵਿਚ ਖਬਰ ਆਈ ਸੀ ਕਿ ਉਹ ਆਲੀਸ਼ਾਨ ਜੀਵਨ ਜੀਉਂਦੇ ਅਤੇ ਫਿਜ਼ੂਲਖਰਚੀ ਕਰਦੇ ਹਨ।