ਫ੍ਰਾਂਸੀਸੀ ਬਲਾਂ ਨੇ 260 ਅਫਗਾਨਾਂ ਨੂੰ ਕਾਬੁਲ ਹਵਾਈ ਅੱਡੇ ਤੱਕ ਪਹੁੰਚਣ 'ਚ ਕੀਤੀ ਮਦਦ

Monday, Aug 23, 2021 - 06:09 PM (IST)

ਫ੍ਰਾਂਸੀਸੀ ਬਲਾਂ ਨੇ 260 ਅਫਗਾਨਾਂ ਨੂੰ ਕਾਬੁਲ ਹਵਾਈ ਅੱਡੇ ਤੱਕ ਪਹੁੰਚਣ 'ਚ ਕੀਤੀ ਮਦਦ

ਕਾਬੁਲ (ਭਾਸ਼ਾ): ਅਫਗਾਨਿਸਤਾਨ ਵਿਚ ਫਰਾਂਸ ਦੇ ਰਾਜਦੂਤ ਨੇ ਕਿਹਾ ਹੈ ਕਿ ਵਿਸ਼ੇਸ਼ ਫ੍ਰਾਂਸੀਸੀ ਬਲਾਂ ਨੇ ਯੂਰਪੀ ਸੰਘ ਦੇ ਵਫਦ ਨਾਲ ਮਿਲ ਕੇ ਕੰਮ ਕਰਨ ਵਾਲੇ 260 ਅਫਗਾਨਾਂ ਨੂੰ ਅਮਰੀਕਾ ਦੀ ਮਦਦ ਨਾਲ ਕਾਬੁਲ ਹਵਾਈ ਅੱਡੇ ਤੱਕ ਪਹੁੰਚਣ ਵਿਚ ਮਦਦ ਕੀਤੀ ਹੈ। ਰਾਜਦੂਤ ਡੇਵਿਡ ਮਾਰਟੀਨਨ ਨੇ ਸੋਮਵਾਰ ਤੜਕੇ ਟਵੀਟ ਕੀਤਾ ਕਿ ਜਹਾਜ਼ ਵਿਚ ਸਵਾਰ ਹੋਣ ਤੋਂ ਪਹਿਲਾਂ ਉਹਨਾਂ ਦਾ ਫ੍ਰਾਂਸੀਸੀ ਦੂਤਾਵਾਸ ਦੇ ਉਡੀਕ ਖੇਤਰ ਵਿਚ ਸਵਾਗਤ ਕੀਤਾ ਗਿਆ। ਯੂਰਪੀ ਯੂਨੀਅਨ ਨੂੰ ਵਧਾਈ।'' 

ਪੜ੍ਹੋ ਇਹ ਅਹਿਮ ਖਬਰ- ਸੰਯੁਕਤ ਰਾਸ਼ਟਰ ਨੇ 120 ਲੋਕਾਂ ਨੂੰ ਅਫਗਾਨਸਿਤਾਨ ਤੋਂ ਪਹੁੰਚਾਇਆ ਕਜ਼ਾਕਿਸਤਾਨ

ਯੂਰਪੀ ਸੰਘ (ਈ.ਯੂ.) ਦੇ ਵਿਦੇਸ਼ ਨੀਤੀ ਪ੍ਰਮੁੱਖ ਜੋਸੇਪ ਬੋਰੇਲ ਨੇ ਕਿਹਾ ਕਿ ਈ.ਯੂ. ਦੇ ਵਫਦ ਨਾਲ ਕੰਮ ਕਰਨ ਵਾਲੇ ਲੱਗਭਗ 400 ਅਫਗਾਨ ਨਾਗਰਿਕਾਂ ਨੂੰ ਯੂਰਪ ਵਿਚ ਸੁਰੱਖਿਆ ਪ੍ਰਦਾਨ ਕੀਤੀ ਜਾਵੇਗੀ। ਉਹਨਾਂ ਨੂੰ ਸਕ੍ਰੀਨਿੰਗ ਲਈ ਸਪੇਨ ਭੇਜਿਆ ਜਾ ਰਿਹਾ ਹੈ। ਇਸ ਮਗਰੋਂ ਯੂਰਪ ਦੇ ਜਿਹੜੇ ਦੇਸ਼ ਉਹਨਾਂ ਨੂੰ ਵੀਜ਼ਾ ਦੇਣ ਦੇ ਚਾਹਵਾਨ ਹੋਣਗੇ ਇਹਨਾਂ ਨਾਗਰਿਕਾਂ ਨੂੰ ਉੱਥੇ ਭੇਜ ਦਿੱਤਾ ਜਾਵੇਗਾ।


author

Vandana

Content Editor

Related News