ਯੂਰਪ ਪੁੱਜਾ ਕੋਰੋਨਾਵਾਇਰਸ, ਫਰਾਂਸ ''ਚ ਦੋ ਮਾਮਲਿਆਂ ਦੀ ਹੋਈ ਪੁਸ਼ਟੀ

Saturday, Jan 25, 2020 - 01:10 PM (IST)

ਯੂਰਪ ਪੁੱਜਾ ਕੋਰੋਨਾਵਾਇਰਸ, ਫਰਾਂਸ ''ਚ ਦੋ ਮਾਮਲਿਆਂ ਦੀ ਹੋਈ ਪੁਸ਼ਟੀ

ਪੈਰਿਸ- ਫਰਾਂਸ ਨੇ ਚੀਨ ਵਿਚ ਫੈਲੇ ਨਵੀਂ ਤਰ੍ਹਾਂ ਦੇ ਜਾਨਲੇਵਾ ਕੋਰੋਨਾਵਾਇਰਸ ਦੀ ਲਪੇਟ ਵਿਚ 2 ਲੋਕਾਂ ਦੇ ਆਉਣ ਦਾ ਸ਼ੁੱਕਰਵਾਰ ਨੂੰ ਐਲਾਨ ਕੀਤਾ। ਇਹ ਯੂਰਪ ਵਿਚ ਇਸ ਵਾਇਰਸ ਦਾ ਪਹਿਲਾ ਮਾਮਲਾ ਹੈ। ਸਿਹਤ ਮੰਤਰੀ ਐਗਨਿਸ ਬੁਜਿਨ ਨੇ ਦੋਵਾਂ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਸਿਹਤ ਮੰਤਰੀ ਨੇ ਕਿਹਾ ਕਿ ਦੋਵਾਂ ਬੀਮਾਰ ਲੋਕਾਂ ਨੇ ਚੀਨ ਦੀ ਯਾਤਰਾ ਕੀਤੀ ਸੀ। ਮੰਤਰੀ ਨੇ ਕਿਹਾ ਕਿ ਉਹਨਾਂ ਨੂੰ ਹੋਰ ਮਾਮਲੇ ਸਾਹਮਣੇ ਆਉਣ ਦਾ ਖਦਸ਼ਾ ਹੈ। 

ਸਿਹਤ ਮੰਤਰੀ ਨੇ ਕਿਹਾ ਕਿ ਸਾਡੇ ਕੋਲ ਦੋ ਮਾਮਲੇ ਹਨ ਤੇ ਇਸ ਦੇ ਵਧਣ ਦਾ ਖਦਸ਼ਾ ਹੈ। ਉਹਨਾਂ ਕਿਹਾ ਕਿ ਉਹਨਾਂ ਦਾ ਮੰਨਣਾ ਹੈ ਕਿ ਇਸ ਵਾਇਰਸ ਦੀ ਪੁਸ਼ਟੀ ਕਰਨ ਵਾਲਾ ਫਰਾਂਸ ਇਸ ਲਈ ਪਹਿਲਾ ਯੂਰਪੀ ਦੇਸ਼ ਹੈ ਕਿ ਉਸ ਨੇ ਬੀਮਾਰ ਲੋਕਾਂ ਦਾ ਤੁਰੰਤ ਪਤਾ ਲਾਉਣ ਵਾਲੀ ਜਾਂਚ ਵਿਕਸਿਤ ਕੀਤੀ ਹੈ। ਫਰਾਂਸ ਵਿਚ ਇਸ ਵਾਇਰਸ ਦੀ ਲਪੇਟ ਵਿਚ ਆਇਆ 48 ਸਾਲਾ ਵਿਅਕਤੀ ਬੁੱਧਵਾਰ ਨੂੰ ਇਥੇ ਆਉਣ ਤੋਂ ਪਹਿਲਾਂ ਵੁਹਾਨ ਤੋਂ ਹੋ ਕੇ ਲੰਘਿਆ ਸੀ। ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਹੋਰ ਵਿਅਕਤੀ ਪੈਰਿਸ ਵਿਚ ਹਸਪਤਾਲ ਵਿਚ ਦਾਖਲ ਹੈ। ਮੰਤਰੀ ਨੇ ਦੱਸਿਆ ਕਿ ਉਹ ਵਿਅਕਤੀ ਵੀ ਚੀਨ ਗਿਆ ਸੀ।


author

Baljit Singh

Content Editor

Related News