ਫਰਾਂਸ : ਸਮੁੰਦਰੀ ਤਟਾਂ ''ਤੇ ਜੰਮੀ ਕਾਈ ਕੁਝ ਸਕਿੰਟਾਂ ''ਚ ਲੈ ਸਕਦੀ ਹੈ ਜਾਨ

09/19/2019 12:52:02 PM

ਪੈਰਿਸ— ਫਰਾਂਸ ਦੇ ਕਈ ਸਮੁੰਦਰੀ ਤਟ ਜਾਨਲੇਵਾ ਹਰੀ ਕਾਈ ਨਾਲ ਭਰੇ ਹੋਏ ਹਨ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਕਾਈ ਸਨਬਾਥ ਕਰਨ ਵਾਲਿਆਂ ਨੂੰ ਕੁੱਝ ਸਕਿੰਟਾਂ 'ਚ ਮਾਰਨ ਦੀ ਸਮਰੱਥਾ ਰੱਖਦੀ ਹੈ ਕਿਉਂਕਿ ਇਹ ਜ਼ਹਿਰੀਲੀ ਹਾਈਡ੍ਰੋਜਨ ਸਲਫਾਈਡ ਗੈਸ ਪੈਦਾ ਕਰਦੀ ਹੈ। ਨਿੱਜੀ ਖਬਰਾਂ ਦੀ ਰਿਪੋਰਟ ਮੁਤਾਬਕ,'ਬ੍ਰਿਟਨੀ ਇਲਾਕੇ 'ਚ ਇਸ ਡਰ ਦੇ ਚੱਲਦਿਆਂ ਕਈ ਸਮੁੰਦਰੀ ਤਟਾਂ ਨੂੰ ਬੰਦ ਕਰ ਦਿੱਤਾ ਗਿਆ ਹੈ।

ਵਾਤਾਵਰਣ ਅਧਿਕਾਰੀ ਆਂਦਰੇ ਓਲੋਇਵਰੋ ਦਾ ਕਹਿਣਾ ਹੈ ਕਿ ਇਹ ਸ਼ਰਮ ਦੀ ਗੱਲ ਹੈ ਕਿ ਤਟਾਂ 'ਤੇ ਲੋਕ ਮਰ ਰਹੇ ਹਨ। ਜੇਕਰ ਤਟ 'ਤੇ ਬਹੁਤ ਜ਼ਿਆਦਾ ਹਰੀ ਕਾਈ ਹੈ ਤਾਂ ਸਕਿੰਟਾਂ 'ਚ ਤੁਹਾਡੀ ਜਾਨ ਜਾ ਸਕਦੀ ਹੈ। ਰਿਪੋਰਟ ਮੁਤਾਬਕ ਹਾਲ ਹੀ 'ਚ ਬ੍ਰਿਟਨੀ ਇਲਾਕੇ 'ਚ ਸ਼ੈਵਾਲ ਦੇ ਸੰਪਰਕ 'ਚ ਆਉਣ ਨਾਲ ਦੋ ਲੋਕਾਂ ਅਤੇ ਕਈ ਜਾਨਵਰਾਂ ਦੀ ਮੌਤ ਹੋ ਚੁੱਕੀ ਹੈ।

ਸੈਂਟ ਬ੍ਰਿਊਸ ਕੋਲ ਉੱਤਰੀ ਤਟ 'ਤੇ ਚਾਰੋ ਪਾਸੇ ਜ਼ਹਿਰੀਲੀ ਐਲਗੀ (ਸਮੁੰਦਰੀ ਕਾਈ) ਫੈਲੀ ਹੈ। ਇਹ ਜ਼ਹਿਰੀਲੀ ਹਾਈਡ੍ਰੋਜਨ ਸਲਫਾਈਡ ਗੈਸ ਪੈਦਾ ਕਰਦੀ ਹੈ। ਇਸ ਨਾਲ ਸਨਬਾਥ ਲੈਣ ਵਾਲੇ ਲੋਕਾਂ ਨੂੰ ਦਿਲ ਦਾ ਦੌਰਾ ਪੈਣ ਦਾ ਖਤਰਾ ਹੁੰਦਾ ਹੈ। ਦਹਾਕਿਆਂ ਤੋਂ ਤਟਾਂ ਦੀ ਸਫਾਈ ਕੀਤੀ ਜਾ ਰਹੀ ਹੈ ਪਰ ਅਸਾਧਾਰਣ ਮੌਸਮ ਕਾਰਨ ਇਸ ਸਾਲ ਗਰਮੀ 'ਚ ਸਥਿਤੀ ਹੋਰ ਵੀ ਖਰਾਬ ਹੋ ਗਈ ਸੀ। ਸੈਂਟ ਬ੍ਰੀਊਸ ਟਾਊਨ ਹਾਲ ਦੇ ਬੁਲਾਰੇ ਨੇ ਦੱਸਿਆ ਕਿ ਜੂਨ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਇਹ ਬਹੁਤ ਤੇਜ਼ੀ ਨਾਲ ਵਧ ਗਈ ਹੈ।
ਇਸ ਵਿਸ਼ੇ 'ਤੇ ਕਾਮਿਕ ਬੁੱਕ ਲਿਖਣ ਵਾਲੇ ਇਨੇਸ ਲੋਰਾਡ ਨੇ ਦੱਸਿਆ ਕਿ ਹਰ ਸਾਲ ਲਗਭਗ 20 ਲੋਕ ਇਸ ਤਟ 'ਤੇ ਮਰ ਜਾਂਦੇ ਹਨ। ਇਸ ਤੋਂ ਬਚਣ ਲਈ ਸਰਕਾਰ ਨੂੰ ਜ਼ਰੂਰੀ ਕਦਮ ਚੁੱਕਣ ਦੀ ਲੋੜ ਹੈ।


Related News