ਫਰਾਂਸ ਦੇ ਏਅਰਪੋਰਟ ਕਾਮਿਆਂ ਨੇ ਕੀਤੀ ਹੜਤਾਲ, ਕਈ ਉਡਾਣਾਂ ਰੱਦ

07/01/2022 3:49:37 PM

ਪੈਰਿਸ (ਭਾਸ਼ਾ): ਪੈਰਿਸ ਦੇ ਚਾਰਲਸ ਡੀ ਗੌਲ ਹਵਾਈ ਅੱਡੇ ਅਤੇ ਫਰਾਂਸ ਦੇ ਹੋਰ ਹਵਾਈ ਅੱਡਿਆਂ ’ਤੇ ਮੁਲਾਜ਼ਮਾਂ ਨੇ ਵਧਦੀ ਮਹਿੰਗਾਈ ਦੇ ਮੱਦੇਨਜ਼ਰ ਤਨਖਾਹਾਂ ਵਿੱਚ ਵਾਧੇ ਦੀ ਮੰਗ ਨੂੰ ਲੈ ਕੇ ਸ਼ੁੱਕਰਵਾਰ ਨੂੰ ਹੜਤਾਲ ਕੀਤੀ, ਜਿਸ ਕਾਰਨ ਕਈ ਉਡਾਣਾਂ ਪ੍ਰਭਾਵਿਤ ਹੋਈਆਂ। ਕੋਰੋਨਾ ਵਾਇਰਸ ਮਹਾਮਾਰੀ ਕਾਰਨ ਲਗਭਗ ਦੋ ਸਾਲਾਂ ਤੋਂ ਲਾਈਆਂ ਪਾਬੰਦੀਆਂ ਤੋਂ ਬਾਅਦ ਯਾਤਰੀਆਂ ਦੀ ਗਿਣਤੀ ਵਧਣ ਕਾਰਨ ਹਵਾਈ ਅੱਡਿਆਂ 'ਤੇ ਉਡਾਣਾਂ ਦੇ ਸੰਚਾਲਨ 'ਚ ਇਹ ਤਾਜ਼ਾ ਵਿਘਨ ਹੈ। 

ਦੇਸ਼ ਦੀ ਨਾਗਰਿਕ ਹਵਾਬਾਜ਼ੀ ਅਥਾਰਟੀ ਨੇ ਕਿਹਾ ਕਿ ਪੈਰਿਸ ਦੇ ਚਾਰਲਸ ਡੀ ਗੌਲ ਅਤੇ ਓਰਲੀ ਹਵਾਈ ਅੱਡਿਆਂ 'ਤੇ ਸ਼ੁੱਕਰਵਾਰ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਦੇ ਵਿਚਕਾਰ 17 ਪ੍ਰਤੀਸ਼ਤ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਇਹ ਮੁੱਖ ਤੌਰ 'ਤੇ ਛੋਟੀ ਦੂਰੀ ਦੀਆਂ ਉਡਾਣਾਂ ਸਨ। ਦੋਵਾਂ ਹਵਾਈ ਅੱਡਿਆਂ 'ਤੇ ਪ੍ਰਦਰਸ਼ਨਾਂ ਦੀ ਯੋਜਨਾ ਬਣਾਈ ਗਈ ਸੀ ਅਤੇ ਪੈਰਿਸ ਏਅਰਪੋਰਟ ਅਥਾਰਟੀ ਨੇ ਟਰਮੀਨਲ ਪਹੁੰਚ, ਚੈੱਕ-ਇਨ ਅਤੇ ਸੁਰੱਖਿਆ ਕੇਂਦਰਾਂ ਵਿੱਚ ਸੰਭਾਵਿਤ ਦੇਰੀ ਦੀ ਚੇਤਾਵਨੀ ਦਿੱਤੀ ਸੀ। 

ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ 'ਚ ਦਿਸਿਆ ਅਜੀਬੋ ਗਰੀਬ 'landspout', ਲੋਕ ਹੋਏ ਹੈਰਾਨ (ਵੀਡੀਓ)

ਟਰੇਡ ਯੂਨੀਅਨਾਂ ਨੇ ਕਿਹਾ ਕਿ ਹੜਤਾਲ ਐਤਵਾਰ ਤੱਕ ਜਾਰੀ ਰਹਿ ਸਕਦੀ ਹੈ। ਫਰਾਂਸੀਸੀ ਮੀਡੀਆ ਰਿਪੋਰਟਾਂ ਮੁਤਾਬਕ ਪੈਰਿਸ ਹਵਾਈ ਅੱਡੇ ਦੇ ਕਰਮਚਾਰੀ ਤਨਖਾਹ ਵਿੱਚ ਛੇ ਫੀਸਦੀ ਵਾਧੇ ਦੀ ਮੰਗ ਕਰ ਰਹੇ ਹਨ, ਜਦੋਂ ਕਿ ਪ੍ਰਬੰਧਨ ਨੇ ਤਿੰਨ ਫੀਸਦੀ ਵਾਧੇ ਦੀ ਤਜਵੀਜ਼ ਰੱਖੀ ਹੈ। ਚਾਰਲਸ ਡੀ ਗੌਲ ਵਿਖੇ ਹਵਾਈ ਅੱਡੇ ਦੇ ਫਾਇਰਫਾਈਟਰਜ਼ ਵੀ ਤਨਖਾਹ ਵਾਧੇ ਦੀ ਮੰਗ ਨੂੰ ਲੈ ਕੇ ਹੜਤਾਲ 'ਤੇ ਹਨ, ਜਿਸ ਨਾਲ ਹਵਾਈ ਅੱਡੇ ਨੂੰ ਕੁਝ ਰਨਵੇ ਬੰਦ ਕਰਨ ਲਈ ਮਜਬੂਰ ਕੀਤਾ ਗਿਆ ਹੈ।


Vandana

Content Editor

Related News