ਨਿਊਯਾਰਕ ਦੇ ਬਰੁਕਲਿਨ 'ਚ ਗੋਲੀਬਾਰੀ ਕਰਨ ਵਾਲਾ 62 ਸਾਲਾ ਵਿਅਕਤੀ ਗ੍ਰਿਫ਼ਤਾਰ

Thursday, Apr 14, 2022 - 02:02 PM (IST)

ਨਿਉਯਾਰਕ/ਅਮਰੀਕਾ (ਏਜੰਸੀ)- ਅਮਰੀਕਾ ਵਿਚ ਨਿਊਯਾਰਕ ਦੇ ਬਰੁਕਲਿਨ ਸਬਵੇ 'ਤੇ ਗੋਲੀਬਾਰੀ ਦੀ ਘਟਨਾ ਦੇ ਦੋਸ਼ੀ ਫਰੈਂਕ ਜੇਮਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਘਟਨਾ ਦੇ ਕਰੀਬ 30 ਘੰਟਿਆਂ ਬਾਅਦ ਜੇਮਸ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ। ਜੇਮਸ ਨੇ ਖੁਦ ਹੀ ਮੈਨਹਟਨ ਦੇ ਲੋਅਰ ਈਸਟ ਸਾਈਡ 'ਤੇ ਮੈਕਡੋਨਲਡਜ਼ ਦੇ ਨੇੜੇ ਹੋਣ ਦੀ ਸੂਚਨਾ ਦਿੱਤੀ ਸੀ। ਮੇਅਰ ਐਰਿਕ ਐਡਮਜ਼ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਕਿਹਾ, 'ਅਸੀਂ ਉਸ ਨੂੰ ਫੜ ਲਿਆ ਹੈ।' ਪੁਲਸ ਨੇ ਕਿਹਾ ਕਿ ਉਨ੍ਹਾਂ ਦੀ ਪਹਿਲੀ ਤਰਜੀਹ ਸ਼ੱਕੀ ਨੂੰ ਫੜਨਾ ਸੀ ਅਤੇ ਹੁਣ ਸੰਘੀ ਅੱਤਵਾਦ ਅਪਰਾਧ ਤਹਿਤ ਉਸ ਖ਼ਿਲਾਫ਼ ਦੋਸ਼ ਤੈਅ ਕਰਨਾ ਅਤੇ ਇਹ ਪਤਾ ਲਗਾਉਣਾ ਹੈ ਕਿ ਉਸ ਨੇ ਆਜਿਹਾ ਕੀਤਾ ਕਿਉਂ। ਗੈਰ-ਗੌਰੇ ਜੇਮਸ (62) ਨੇ 36ਵੇਂ ਸਟਰੀਟ ਸਟੇਸ਼ਨ ਅਤੇ ਚੌਥੇ ਏ.ਵੀ.ਈ. ਸਬਵੇ ਸਟੇਸ਼ਨ ਵਿਚ 'ਐੱਨ' ਲਾਈਨ ਦੀ ਇਕ ਸਬਵੇ ਕਾਰ ਦੇ ਅੰਦਰ ਕਈ ਗੋਲੀਆਂ ਚਲਾਈਆਂ। ਮੰਗਲਵਾਰ ਸਵੇਰੇ ਵਾਪਰੀ ਇਸ ਘਟਨਾ ਵਿਚ 10 ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਸਨ।

ਇਹ ਵੀ ਪੜ੍ਹੋ: ਰੂਸ ਵੱਲੋਂ ਨਵੇਂ ਸਿਰੇ ਤੋਂ ਹਮਲੇ ਦਾ ਖ਼ਦਸ਼ਾ, ਬਾਈਡੇਨ ਨੇ ਯੂਕ੍ਰੇਨ ਲਈ ਨਵੀਂ ਫ਼ੌਜੀ ਸਹਾਇਤਾ ਕੀਤੀ ਮਨਜ਼ੂਰ

PunjabKesari

ਜੇਮਸ ਨੇ ਘਟਨਾ ਤੋਂ ਪਹਿਲਾਂ ਨਸਲਵਾਦ, ਹਿੰਸਾ ਅਤੇ ਮਾਨਸਿਕ ਬਿਮਾਰੀ ਨਾਲ ਆਪਣੇ ਸੰਘਰਸ਼ ਦੇ ਬਾਰੇ ਵਿਚ ਕਈ ਵੀਡੀਓ ਆਪਣੇ ਯੂਟਿਊਬ ਚੈਨਲ 'ਤੇ ਸਾਂਝੀਆਂ ਕੀਤੀਆਂ ਸਨ। ਪੁਲਸ ਨੂੰ ਅਜੇ ਤੱਕ ਉਸ ਦੇ ਇਸ ਘਟਨਾ ਨੂੰ ਅੰਜਾਮ ਦੇਣ ਦਾ ਉਚਿਤ ਮਕਸਦ ਪਤਾ ਨਹੀਂ ਲੱਗ ਸਕਿਆ ਹੈ। ਇਕ ਵੀਡੀਓ ਵਿਚ ਜੇਮਸ ਨੇ 'ਕਿਆਮਤ ਦੇ ਪੈਗੰਬਰ' 'ਤੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ, 'ਇਸ ਰਾਸ਼ਟਰ ਦਾ ਜਨਮ ਹਿੰਸਾ ਨਾਲ ਹੋਇਆ ਸੀ, ਇਸ ਨੂੰ ਹਿੰਸਾ ਜਾਂ ਇਸ ਦੇ ਖ਼ਤਰੇ ਵਿਚ ਜ਼ਿੰਦਾ ਰੱਖਿਆ ਗਿਆ ਅਤੇ ਇਹ ਹਿੰਸਾ ਨਾਲ ਹੀ ਖ਼ਤਮ ਹੋਵੇਗਾ।' ਜੇਮਸ ਨੇ ਸਬਵੇਅ ਵਿੱਚ ਬਹੁਤ ਸਾਰੇ ਬੇਘਰੇ ਲੋਕਾਂ ਬਾਰੇ ਵੀ ਸ਼ਿਕਾਇਤ ਕੀਤੀ ਸੀ ਅਤੇ ਇਸ ਲਈ  ਨਿਊਯਾਰਕ ਸਿਟੀ ਦੇ ਮੇਅਰ ਨੂੰ ਦੋਸ਼ੀ ਠਹਿਰਾਇਆ ਸੀ। ਉਸਨੇ 27 ਮਾਰਚ ਨੂੰ ਇੱਕ ਵੀਡੀਓ ਵਿੱਚ ਕਿਹਾ ਸੀ, “ਤੁਸੀਂ ਕੀ ਕਰ ਰਹੇ ਹੋ ਭਾਈ? ਮੈਂ ਜਿੱਥੇ ਵੀ ਜਾਂਦਾ ਹਾਂ ਬੱਸ, ਬੇਘਰ ਲੋਕਾਂ ਨੂੰ ਵੇਖਦਾ ਹਾਂ। ਇਹ ਬਹੁਤ ਗਲਤ ਹੈ, ਮੈਂ ਇਸ ਨੂੰ ਬਰਦਾਸ਼ਤ ਨਹੀਂ ਕਰ ਸਕਦਾ।'' ਜੇਮਜ਼ ਨੇ 6 ਅਪ੍ਰੈਲ ਦੀ ਵੀਡੀਓ 'ਚ ਗੈਰ-ਗੌਰੇ ਲੋਕਾਂ ਨਾਲ ਹੋ ਰਹੇ ਸਲੂਕ ਦੀ ਸ਼ਿਕਾਇਤ ਵੀ ਕੀਤੀ ਸੀ।

ਇਹ ਵੀ ਪੜ੍ਹੋ: ਗਲਤ ਹੱਥਕੰਡੇ ਵਰਤ ਕੇ ਮੈਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਰਚੀਆਂ ਜਾ ਰਹੀਆਂ : ਤਨਮਨਜੀਤ ਢੇਸੀ

PunjabKesari

ਹਮਲੇ ਤੋਂ ਇੱਕ ਦਿਨ ਪਹਿਲਾਂ ਸਾਂਝੀ ਕੀਤੀ ਗਈ ਇੱਕ ਵੀਡੀਓ ਵਿੱਚ ਵੀ ਜੇਮਸ ਨੇ ਗੈਰ-ਗੌਰੇ ਲੋਕਾਂ ਵਿਰੁੱਧ ਅਪਰਾਧਾਂ ਦੀ ਆਲੋਚਨਾ ਕਰਦੇ ਹੋਏ ਕਿਹਾ ਸੀ ਕਿ ਚੀਜ਼ਾਂ ਤਾਂ ਹੀ ਬਦਲ ਸਕਦੀਆਂ ਹਨ ਜੇਕਰ ਕੁਝ ਲੋਕਾਂ ਨੂੰ 'ਲੱਤ ਮਾਰ ਕੇ ਉਨ੍ਹਾਂ ਦੇ ਸੁਵਿਧਾਜਨਕ ਖੇਤਰ ਤੋਂ ਬਾਹਰ ਨਹੀਂ ਕੱਢਿਆ ਜਾਵੇਗਾ।' ਜਾਂਚਕਰਤਾਵਾਂ ਨੇ ਦੱਸਿਆ ਕਿ ਜੇਮਸ ਨੂੰ 1990 ਤੋਂ 2007 ਦੇ ਵਿਚਕਾਰ ਨਿਊਯਾਰਕ ਅਤੇ ਨਿਊ ਜਰਸੀ ਵਿੱਚ 12 ਵਾਰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ 'ਤੇ ਅਪਰਾਧਿਕ ਜਿਨਸੀ ਗਤੀਵਿਧੀਆਂ, ਤਸ਼ੱਦਦ, ਚੋਰੀ ਆਦਿ ਦੇ ਦੋਸ਼ ਸਨ।

ਇਹ ਵੀ ਪੜ੍ਹੋ: ਨਾਈਜੀਰੀਆ 'ਚ ਕਿਸ਼ਤੀ ਪਲਟਣ ਕਾਰਨ ਔਰਤਾਂ ਅਤੇ ਬੱਚਿਆਂ ਸਮੇਤ 26 ਲੋਕਾਂ ਦੀ ਮੌਤ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 


cherry

Content Editor

Related News