ਹੁਣ ਚੀਨ ਤੋਂ ਆਪਣੇ ਨਾਗਰਿਕਾਂ ਨੂੰ ਕੱਢੇਗਾ ਫਰਾਂਸ

Tuesday, Jan 28, 2020 - 11:38 PM (IST)

ਹੁਣ ਚੀਨ ਤੋਂ ਆਪਣੇ ਨਾਗਰਿਕਾਂ ਨੂੰ ਕੱਢੇਗਾ ਫਰਾਂਸ

ਪੈਰਿਸ - ਵੁਹਾਨ ਸਿਟੀ ਤੋਂ ਆਪਣੇ ਨਾਗਰਿਕਾਂ ਨੂੰ ਕੱਢਣ ਲਈ ਫਰਾਂਸ ਬੁੱਧਵਾਰ ਨੂੰ ਜਹਾਜ਼ ਭੇਜੇਗਾ। ਸਿਹਤ ਮੰਤਰੀ ਐਗਨੇਸ ਬੁਜ਼ਿਨ ਨੇ ਪੱਤਰਕਾਰ ਸੰਮੇਲਨ ਵਿਚ ਆਖਿਆ ਕਿ 500 ਤੋਂ ਇਕ ਹਜ਼ਾਰ ਫ੍ਰਾਂਸੀਸੀ ਨਾਗਰਿਕ ਵਾਪਸ ਲਿਆਂਦੇ ਜਾਣਗੇ। ਹਾਲਾਂਕਿ ਸਾਰੇ ਉਥੋਂ ਹੱਟਣ ਨੂੰ ਇਛੁੱਕ ਨਹੀਂ ਹਨ, ਉਥੇ ਅਧਿਕਾਰੀਆਂ ਦਾ ਆਖਣਾ ਹੈ ਕਿ ਵਾਇਰਸ ਨਾਲ ਹਜ਼ਾਰਾਂ ਲੋਕ ਪ੍ਰਭਾਵਿਤ ਹੋਏ ਹਨ ਅਤੇ ਅਜੇ ਤੱਕ 106 ਦੀ ਮੌਤ ਹੋ ਚੁੱਕੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਭਾਰਤ ਚੀਨ ਵਿਚ ਡਾਕਟਰੀ ਦੀ ਪਡ਼ਾਈ ਕਰ ਰਹੇ ਵਿਦਿਆਰਥੀਆਂ ਨੂੰ ਵਾਪਸ ਬੁਲਾਉਣ ਲਈ ਚੀਨ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ।

ਬੁਜ਼ਿਨ ਨੇ ਆਖਿਆ ਕਿ ਪਹਿਲਾ ਜਹਾਜ਼ ਸ਼ੁੱਕਰਵਾਰ ਦੇਰ ਰਾਤ ਜਾਂ ਸ਼ਨੀਵਾਰ ਸਵੇਰੇ ਵਾਪਸ ਆਵੇਗਾ। ਇਸ 'ਤੇ ਸਵਾਰ ਲੋਕਾਂ ਨੂੰ ਪੈਰਿਸ ਵਿਚ ਇਕ ਥਾਂ 'ਤੇ ਲਿਆਂਦਾ ਜਾਵੇਗਾ, ਉਥੇ ਉਹ 14 ਦਿਨਾਂ ਤੱਕ ਰਹਿਣਗੇ ਤਾਂ ਜੋ ਯਕੀਨੀ ਕੀਤਾ ਜਾ ਸਕੇ ਕਿ ਉਨ੍ਹਾਂ ਵਿਚ ਵਾਇਰਸ ਦੇ ਲੱਛਣ ਹਨ ਜਾਂ ਨਹੀਂ ਤਾਂ ਜੋ ਉਨ੍ਹਾਂ ਨਾਲ ਦੂਜਿਆਂ ਵਿਚ ਇਸ ਵਾਇਰਸ ਦੇ ਲੱਛਣ ਨਾ ਦਿੱਖਣ।


author

Khushdeep Jassi

Content Editor

Related News