ਸਮਝੌਤੇ ਦਾ ਸਨਮਾਨ ਨਾ ਕਰਨ ''ਤੇ ਈਰਾਨ ''ਤੇ ਪਾਬੰਦੀਆਂ ਲਾਵੇਗਾ ਫਰਾਂਸ
Wednesday, May 08, 2019 - 09:23 PM (IST)

ਤਹਿਰਾਨ - ਈਰਾਨ ਨੇ ਪ੍ਰਮਾਣੂ ਕਰਾਰ ਤੋਂ ਅਮਰੀਕਾ ਦੇ ਪਿੱਛੇ ਹਟਣ ਤੋਂ ਠੀਕ 1 ਸਾਲ ਬਾਅਦ ਵੀ ਅੰਸ਼ਕ ਤੌਰ 'ਤੇ ਸਮਝੌਤੇ 'ਚੋਂ ਬਾਹਰ ਨਿਕਲਣ ਦਾ ਐਲਾਨ ਕਰ ਦਿੱਤਾ ਹੈ। ਈਰਾਨ ਨੇ ਧਮਕੀ ਦਿੱਤੀ ਸੀ ਕਿ ਜੇਕਰ ਦੁਨੀਆ ਦੇ ਦੇਸ਼ਾਂ ਨੇ ਅਮਰੀਕੀ ਪਾਬੰਦੀਆਂ ਤੋਂ ਬਚਣ ਲਈ ਕੁਝ ਨਹੀਂ ਕੀਤਾ ਤਾਂ ਫਿਰ ਤੋਂ ਉੱਚ ਪੱਧਰ 'ਤੇ ਪ੍ਰਮਾਣੂ ਸੰਸਕਰਤਾ ਸ਼ੁਰੂ ਕਰ ਦੇਵੇਗਾ।
ਫਰਾਂਸ ਨੇ ਕਿਹਾ ਕਿ ਉਹ ਪ੍ਰਮਾਣੂ ਸਮਝੌਤੇ ਨੂੰ ਬਣਾਏ ਰੱਖਣਾ ਚਾਹੁੰਦਾ ਹੈ ਪਰ ਈਰਾਨ ਨੇ ਸਮਝੌਤੇ ਦਾ ਸਨਮਾਨ ਨਹੀਂ ਕੀਤਾ ਤਾਂ ਉਸ ਨੂੰ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਈਰਾਨੀ ਰਾਸ਼ਟਰਪਤੀ ਰੂਹਾਨੀ ਨੇ ਕਿਹਾ ਕਿ ਈਰਾਨ ਫਿਰ ਤੋਂ ਪ੍ਰਮਾਣੂ ਸੰਸਕਰਤਾ ਦੇ ਰਾਹ 'ਤੇ ਵਾਪਸ ਜਾਵੇਗਾ ਜੇਕਰ ਸਮਝੌਤੇ 'ਤੇ ਹਸਤਾਖਰ ਕਰਨ ਵਾਲੇ ਬ੍ਰਿਟੇਨ, ਫਰਾਂਸ, ਚੀਨ, ਰੂਸ ਅਤੇ ਜਰਮਨੀ ਨੇ ਜੇਕਰ ਅਗਲੇ 60 ਦਿਨਾਂ 'ਚ ਸਾਡੇ ਤੇਲ ਅਤੇ ਬੈਕਿੰਗ ਖੇਤਰਾਂ ਨੂੰ ਬਚਾਉਣ ਦੇ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ ਗਿਆ। ਈਰਾਨ ਦੇ ਪ੍ਰਮਾਣੂ ਮਾਮਲੇ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਕੋਲ ਦੁਬਾਰਾ ਭੇਜਣ 'ਤੇ ਰੂਹਾਨੀ ਨੇ ਚਿਤਾਵਨੀ ਵੀ ਦਿੱਤੀ।