ਫਰਾਂਸ ਸਰਕਾਰ ਨੌਜਵਾਨਾਂ ਨੂੰ ਇਹ ਖਾਸ ਅਧਿਕਾਰ ਦੇਣ ''ਤੇ ਕਰ ਰਹੀ ਹੈ ਵਿਚਾਰ
Tuesday, Mar 06, 2018 - 09:38 PM (IST)

ਪੈਰਿਸ— ਫਰਾਂਸ ਦੀ ਸਰਕਾਰ ਆਪਸੀ ਸਹਿਮਤੀ ਨਾਲ ਸਰੀਰਕ ਸੰਬੰਧ ਬਣਾਉਣ ਦੀ ਘੱਟੋਂ-ਘੱਟ ਉਮਰ 15 ਸਾਲ ਕਰਨ 'ਤੇ ਵਿਚਾਰ ਕਰ ਰਹੀ ਹੈ। ਜੇਕਰ ਅਜਿਹੀ ਹੋਇਆ ਤਾਂ ਸਰੀਰਕ ਸੰਬੰਧ ਬਣਾਉਣ ਨੂੰ ਲੈ ਕੇ ਫਰਾਂਸ ਦਾ ਇਹ ਪਹਿਲਾ ਕਾਨੂੰਨ ਹੋਵੇਗਾ। ਇਸ ਕਾਨੂੰਨ ਦੇ ਬਣਨ ਤੋਂ ਬਾਅਦ 15 ਸਾਲ ਦੀ ਉਮਰ ਦੀ ਕੋਈ ਵੀ ਕੁੜੀ ਆਪਣੇ ਦੋਸਤ ਨਾਲ ਸਰੀਰਕ ਸੰਬੰਧ ਬਣਾ ਸਕਦੀ ਹੈ। ਪਰ ਹੁਣ ਸਵਾਲ ਇਹ ਹੈ ਕਿ ਸਰੀਰਕ ਸੰਬੰਧ ਲਈ ਕਾਨੂੰਨ ਬਣਾਉਣ ਤੇ ਇਸ ਦੀ ਘੱਟੋਂ-ਘੱਟ ਉਮਰ ਸੀਮਾ 15 ਸਾਲ ਤੈਅ ਕਰਨ ਪਿੱਛੇ ਕਾਰਨ ਕੀ ਹੈ? ਤਾਂ ਇਸ ਦੇ ਲਈ ਤੁਹਾਨੂੰ ਦੱਸ ਦਈਏ ਕਿ ਹਾਲ ਹੀ 'ਚ ਫਰਾਂਸ 'ਚ ਦੋ ਅਜਿਹੇ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਨੇ ਪੁਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਨ੍ਹਾਂ ਦੋਹਾਂ ਮਾਮਲਿਆਂ 'ਚ 11 ਸਾਲ ਦੀ ਉਮਰ ਦੀਆਂ ਬੱਚੀਆਂ ਦੀ ਸ਼ਮੂਲੀਅਤ ਪਾਈ ਗਈ ਹੈ। ਬੱਚੀਆਂ ਆਪਣੇ ਦੋਸਤਾਂ ਨਾਲ ਸਹਿਮਤੀ ਨਾਲ ਸਰੀਰਕ ਸੰਬੰਧ ਬਣਾਉਂਦੀ ਹੋਈ ਫੜ੍ਹੀਆਂ ਗਈ ਸਨ। ਇਸ ਤੋਂ ਬਾਅਦ ਪੂਰੇ ਦੇਸ਼ 'ਚ ਬਹਿਸ ਚੱਲੀ ਕਿ ਸਰੀਰਕ ਸੰਬੰਧ ਬਣਾਉਣ ਲਈ ਕਿਉਂ ਨਾ ਇਕ ਨਵਾਂ ਕਾਨੂੰਨ ਬਣਾ ਦਿੱਤਾ ਜਾਵੇ ਜਿਸ ਨਾਲ ਕਿ ਬੱਚੇ ਆਪਏ ਬਾਰੇ ਖੁਦ ਫੈਸਲੇ ਲੈ ਸਕਣ ਤੇ ਦੂਜਾ ਸਖਸ਼ ਕਾਨੂੰਨੀ ਮੁਸੀਬਤ 'ਚ ਨਾ ਪਵੇ।
ਫਰਾਂਸ ਸਰਕਾਰ ਮਹਿਲਾ ਵਿਭਾਗ ਨੇ ਦੱਸਿਆ ਕਿ ਇਸ ਕਾਨੂੰਨ ਲਈ ਪ੍ਰਸਤਾਵਿਤ ਬਿੱਲ ਤਿਆਰ ਹੋ ਚੁੱਕਾ ਹੈ। ਮੰਗਲਵਾਰ ਨੂੰ ਅੰਤਿਮ ਰੂਪ ਨਾਲ ਇਸ 'ਚ ਸਰੀਰਕ ਸੰਬੰਧ ਬਣਾਉਣ ਦੀ ਘੱਟੋਂ-ਘੱਟ ਉਮਰ 15 ਸਾਲ ਰੱਖੀ ਗਈ। ਉਨ੍ਹਾਂ ਦੱਸਿਆ ਕਿ ਜਦੋਂ ਬਿੱਲ ਦੇ ਪ੍ਰਸਤਾਵ 'ਤੇ ਚਰਚਾ ਹੋ ਰਹੀ ਸੀ ਤਾਂ ਕੁਝ ਅਧਿਕਾਰੀਆਂ ਨੇ ਸੁਝਾਅ ਦਿੱਤਾ ਕਿ ਸਹਿਮਤੀ ਨਾਲ ਸਰੀਰਕ ਸੰਬੰਧ ਬਣਾਉਣ ਦੀ ਘੱਟੋਂ-ਘੱਟ ਸੀਮਾ 13 ਸਾਲ ਹੋਈ ਚਾਹੀਦੀ ਹੈ ਪਰ ਕੁਝ ਨੇ ਇਹ ਕਹਿੰਦੇ ਹੋਏ ਵਿਰੋਧ ਕੀਤਾ ਕਿ 13 ਸਾਲ ਦੀ ਉਮਰ ਬਹੁਤ ਛੋਟੀ ਉਮਰ ਹੈ। ਇਸ ਦੀ ਸੀਮਾ 15 ਸਾਲ ਹੋਣੀ ਚਾਹੀਦੀ ਹੈ।