ਫਰਾਂਸ : ਮਸਜਿਦ ਸਾਹਮਣੇ ਗੋਲੀਬਾਰੀ, ਸਥਾਨਕ ਇਮਾਮ ਸਮੇਤ ਦੋ ਜ਼ਖਮੀ

06/28/2019 12:58:14 PM

ਪੈਰਿਸ (ਬਿਊਰੋ)— ਫਰਾਂਸ ਦੇ ਪੱਛਮੀ ਸ਼ਹਿਰ ਬ੍ਰੇਸਟ ਵਿਚ ਵੀਰਵਾਰ ਸ਼ਾਮ ਨੂੰ ਇਕ ਮਸਜਿਦ ਦੇ ਸਾਹਮਣੇ ਗੋਲੀਬਾਰੀ ਹੋਈ। ਇਸ ਗੋਲੀਬਾਰੀ ਵਿਚ ਦੋ ਲੋਕ ਜ਼ਖਮੀ ਹੋ ਗਏ। ਪੁਲਸ ਹਮਲਾਵਰਾਂ ਦੀ ਤਲਾਸ਼ ਕਰ ਰਹੀ ਹੈ। ਗ੍ਰਹਿ ਮੰਤਰੀ ਕ੍ਰਿਸਟੋਫੀ ਕਾਸਟੇਨਰ ਨੇ ਟਵੀਟ ਕਰ ਕੇ ਦੱਸਿਆ ਕਿ ਵੀਰਵਾਰ ਨੂੰ ਹੋਈ ਗੋਲੀਬਾਰੀ ਦੇ ਬਾਅਦ ਦੇਸ਼ ਭਰ ਵਿਚ ਪ੍ਰਾਰਥਨਾ ਸਥਲਾਂ 'ਤੇ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ। ਖੇਤਰੀ ਪ੍ਰਸ਼ਾਸਨ ਨੇ ਇਕ ਬਿਆਨ ਨੇ ਇਕ ਬਿਆਨ ਜਾਰੀ ਕਰ ਕੇ ਦੱਸਿਆ ਕਿ ਦੋਹਾਂ ਜ਼ਖਮੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ ਪਰ ਕਿਸੇ ਦੀ ਹਾਲਤ ਗੰਭੀਰ ਨਹੀਂ ਹੈ। 

ਜ਼ਖਮੀਆਂ ਵਿਚ ਇਕ ਸਥਾਨਕ ਇਮਾਮ ਰਾਸ਼ਿਦ ਅਲ ਜੇ ਹੈ, ਜਿਨ੍ਹਾਂ ਨੂੰ ਚਾਰ ਗੋਲੀਆਂ ਲੱਗੀਆਂ ਹਨ। ਦੋ ਗਲੀਆਂ ਉਨ੍ਹਾਂ ਦੇ ਪੇਟ ਵਿਚ ਅਤੇ ਦੋ ਉਨ੍ਹਾਂ ਦੇ ਪੈਰ ਵਿਚ ਲੱਗੀਆਂ ਹਨ। ਉਨ੍ਹਾਂ ਦੇ ਨਾਲ ਮੌਜੂਦ ਇਕ ਹੋਰ ਵਿਅਕਤੀ ਦੇ ਪੈਰ ਵਿਚ ਦੋ ਗੋਲੀਆਂ ਲੱਗੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਕ ਸ਼ਖਸ ਨੇ ਇਮਾਮ ਨੂੰ ਕਿਹਾ ਕਿ ਉਹ ਉਨ੍ਹਾਂ ਨਾਲ ਤਸਵੀਰ ਲੈਣਾ ਚਾਹੁੰਦਾ ਹੈ। ਇਸ ਮਗਰੋਂ ਉਸ ਨੇ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ।  

PunjabKesari

ਪ੍ਰਸ਼ਾਸਨ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਸ਼ੱਕੀ ਹਮਲਾਵਰ ਗੋਲੀਬਾਰੀ ਕਰਨ ਦੇ ਬਾਅਦ ਕਾਰ ਵਿਚ ਬੈਠ ਕੇ ਘਟਨਾਸਥਲ ਤੋਂ ਫਰਾਰ ਹੋ ਗਿਆ। ਇਸ ਮਗਰੋਂ ਸਾਵਧਾਨੀ ਦੇ ਤੌਰ 'ਤੇ ਕਦਮ ਚੁੱਕਦਿਆਂ ਪ੍ਰਸ਼ਾਸਨ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਜਦੋਂ ਤੱਕ ਪੁਲਸ ਜਾਂਚ ਕਰ ਰਹੀ ਹੈ ਉਹ ਇਸ ਇਲਾਕੇ ਵਿਚ ਨਾ ਆਉਣ। ਅਧਿਕਾਰੀਆਂ ਨੇ ਤੁਰੰਤ ਕਾਰਵਾਈ ਕਰਦਿਆਂ ਸ਼ੱਕੀ ਦੀ ਤਲਾਸ਼ ਜਾਰੀ ਕਰ ਦਿੱਤੀ ਹੈ।

ਫਰਾਂਸ ਦੇ ਅੱਤਵਾਦ ਵਿਰੋਧੀ ਪ੍ਰੌਸੀਕਿਊਸ਼ਨ ਦਫਤਰ ਦਾ ਕਹਿਣਾ ਹੈ ਕਿ ਉਹ ਹਾਲਾਤ ਦਾ ਮੁਲਾਂਕਣ ਕਰ ਰਹੇ ਹਨ। ਇਸ ਗੱਲ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਘਟਨਾ ਦਾ ਸੰਬੰਧ ਅੱਤਵਾਦੀ ਗਤੀਵਿਧੀਆਂ ਨਾਲ ਤਾਂ ਨਹੀਂ। ਪੁਲਸ ਨੇ ਦੱਸਿਆ ਕਿ ਨੇੜਲੇ ਮੁਹੱਲੇ ਵਿਚ ਹਮਲਾਵਰ ਦੀ ਰੇਨਾਲਟ ਕਲਿਓ ਕਾਰ ਬਰਾਮਦ ਕਰ ਲਈ ਗਈ ਸੀ।


Vandana

Content Editor

Related News