ਪੈਰਿਸ 'ਚ ਸ਼ਾਰਲੀ ਐਬਦੋ ਦਫਤਰ ਨੇੜੇ ਚਾਕੂ ਨਾਲ ਹਮਲਾ, 4 ਲੋਕ ਜ਼ਖਮੀ

09/25/2020 6:02:52 PM

ਪੈਰਿਸ (ਭਾਸ਼ਾ): ਫਰਾਂਸ ਦੀ ਰਾਜਧਾਨੀ ਪੈਰਿਸ ਵਿਚ ਵਿਅੰਗਾਤਮਕ ਹਫਤਾਵਰੀ ਪੱਤਰਿਕਾ 'ਸ਼ਾਰਲੀ ਐਬਦੋ' ਦੇ ਸਾਬਕਾ ਦਫਤਰ ਦੇ ਨੇੜੇ ਸ਼ੁੱਕਰਵਾਰ ਨੂੰ ਚਾਕੂ ਨਾਲ ਹਮਲਾ ਕੀਤਾ ਗਿਆ। ਇਸ ਹਮਲੇ ਵਿਚ 4 ਲੋਕ ਜ਼ਖਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ।

ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਅਧਿਕਾਰੀਆਂ ਨੂੰ ਸ਼ੁਰੂ ਵਿਚ ਅਜਿਹਾ ਲੱਗਾ ਕਿ ਹਮਲੇ ਵਿਚ ਦੋ ਲੋਕ ਸ਼ਾਮਲ ਸਨ ਪਰ ਹੁਣ ਉਹਨਾਂ ਦਾ ਮੰਨਣਾ ਹੈ ਕਿ ਇਹ ਸਿਰਫ ਇਕ ਵਿਅਕਤੀ ਸੀ ਅਤੇ ਉਸ ਨੂੰ ਪੂਰਬੀ ਪੈਰਿਸ ਵਿਚ ਬਾਸਤੀਲ ਪਲਾਜ਼ਾ ਨੇੜੇ ਹਿਰਾਸਤ ਵਿਚ ਲੈ ਲਿਆ ਗਿਆ। ਹਮਲੇ ਦੇ ਉਦੇਸ਼ ਦਾ ਹਾਲੇਪ ਤਾ ਨਹੀਂ  ਚੱਲ ਪਾਇਆ ਹੈ ਅਤੇ ਇਹ ਵੀ ਸਪੱਸ਼ਟ ਨਹੀਂ ਹੋ ਪਾਇਆ ਹੈ ਕੀ ਇਹ ਘਟਨਾ ਸ਼ਾਰਲੀ ਐਬਦੋ ਨਾਲ ਸਬੰਧਤ ਹੈ, ਜਿਸ ਨੇ ਇਸਲਾਮੀ ਕੱਟੜਪੰਥੀਆਂ ਵੱਲੋਂ 2015 ਵਿਚ ਹਫਤਾਵਰੀ ਪੱਤਰਿਕਾ ਦੇ ਦਫਤਰ 'ਤੇ ਹਮਲੇ ਦੇ ਬਾਅਦ ਇੱਥੇ ਆਪਣਾ ਕੰਮਕਾਜ ਸਮੇਟ ਲਿਆ ਸੀ। ਉਸ ਘਟਨਾ ਵਿਚ 12 ਲੋਕ ਮਾਰੇ ਗਏ ਸਨ। 

ਪੜ੍ਹੋ ਇਹ ਅਹਿਮ ਖਬਰ- ਸਿਡਨੀ 'ਚ ਤੇਜ਼ ਤੂਫਾਨ ਨੇ ਮਚਾਈ ਤਬਾਹੀ, ਬਿਜਲੀ ਸਪਲਾਈ ਠੱਪ

ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਹਮਲਾਵਰਾਂ ਜਾ ਜ਼ਖਮੀਆਂ ਦੀ ਪਛਾਣ ਜਨਤਕ ਨਹੀਂ ਕੀਤੀ ਹੈ। ਪ੍ਰਧਾਨ ਮੰਤਰੀ ਜੀਨ ਕਾਸਟੇਕਸ ਨੇ ਪੈਰਿਸ ਦੇ ਇਕ ਉੱਤਰੀ ਉਪਨਗਰ ਦੀ ਯਾਤਰਾ ਅੱਧ ਵਿਚਾਲੇ ਰੋਕ ਦਿੱਤੀ ਤਾਂ ਜੋ ਉਹ ਘਟਨਾਕ੍ਰਮਾਂ ਦੀ ਨਿਗਰਾਨੀ ਦੇ ਲਈ ਗ੍ਰਹਿ ਮੰਤਰਾਲੇ ਜਾ ਸਕਣ। ਸ਼ਾਰਲੀ ਐਬਦੋ ਹਮਲਾ ਮਾਮਲੇ ਵਿਚ ਮੁਕੱਦਮਾ ਚੱਲ ਰਿਹਾ ਹੈ। ਇਸ ਘਟਨਾ ਦੇ ਸਿਲਸਿਲੇ ਵਿਚ ਸ਼ੁੱਕਰਵਾਰ ਦੁਪਹਿਰ ਗਵਾਹੀ ਹੋਣੀ ਸੀ।


Vandana

Content Editor

Related News