ਫਰਾਂਸ ''ਚ ਕੋਰੋਨਾ ਨਾਲ ਨਾਬਾਲਿਗ ਕੁਡ਼ੀ ਸਮੇਤ 365 ਲੋਕਾਂ ਦੀ ਮੌਤ
Friday, Mar 27, 2020 - 02:10 AM (IST)
ਪੈਰਿਸ - ਫਰਾਂਸ ਵਿਚ ਕੋਰੋਨਾਵਾਇਰਸ ਤੋਂ ਪਿਛਲੇ 24 ਘੰਟਿਆਂ ਦੌਰਾਨ 16 ਸਾਲਾ ਦੀ ਇਕ ਨਾਬਾਲਿਗ ਕੁਡ਼ੀ ਸਮੇਤ 365 ਲੋਕਾਂ ਦੀ ਮੌਤ ਹੋ ਗਈ ਹੈ। ਇਹ ਦੇਸ਼ ਵਿਚ ਇਸ ਮਹਾਮਾਰੀ ਨਾਲ ਇਕ ਦਿਨ ਵਿਚ ਹੋਈਆਂ ਸਭ ਤੋਂ ਜ਼ਿਆਦਾ ਮੌਤਾਂ ਦਰਜ ਕੀਤੀਆਂ ਗਈਆਂ ਹਨ। ਫਰਾਂਸ ਦੇ ਸੀਨੀਅਰ ਸਿਹਤ ਅਧਿਕਾਰੀ ਜੇਰੋਮ ਸਾਲਮੋਨ ਨੇ ਪੱਤਰਕਾਰਾਂ ਨੂੰ ਆਖਿਆ ਕਿ ਫਰਾਂਸ ਵਿਚ ਵਾਇਰਸ ਨਾਲ ਕੁਲ 1696 ਲੋਕਾਂ ਦੀ ਮੌਤ ਹਸਪਤਾਲ ਵਿਚ ਹੋਈ ਹੈ।
ਉਨ੍ਹਾਂ ਅੱਗੇ ਆਖਿਆ ਕਿ ਇਸ ਵਿਚ ਉਨ੍ਹਾਂ ਮਿ੍ਰਤਕਾਂ ਦੀ ਗਿਣਤੀ ਸ਼ਾਮਲ ਨਹੀਂ ਹੈ, ਜਿਨ੍ਹਾਂ ਦੀ ਘਰਾਂ ਜਾਂ ਰਿਟਾਇਰਮੈਂਟ ਹੋਮ ਵਿਚ ਮੌਤ ਹੋਈ ਹੈ। ਉਨ੍ਹਾਂ ਨੇ ਆਖਿਆ ਕਿ ਫਰਾਂਸ ਵਿਚ ਹੁਣ ਤੱਕ 29,155 ਲੋਕ ਵਾਇਰਸ ਤੋਂ ਪੀਡ਼ਤ ਪਾਏ ਗਏ ਹਨ। ਉਨ੍ਹਾਂ ਆਖਿਆ ਕਿ ਅਸਲ ਗਿਣਤੀ ਕਾਫੀ ਜ਼ਿਆਦਾ ਹੋ ਸਕਦੀ ਹੈ ਕਿਉਂਕਿ ਜ਼ਿਆਦਾ ਖਤਰੇ ਵਾਲੇ ਰੋਗੀਆਂ ਦੀ ਜਾਂਚ ਰਿਪੋਰਟ ਸੁਰੱਖਿਅਤ ਰੱਖੀ ਗਈ ਹੈ।
ਦੱਸ ਦਈਏ ਕਿ ਕੋਰੋਨਾਵਾਇਰਸ ਦਾ ਕਹਿਰ ਪੂਰੇ ਯੂਰਪ ਵਿਚ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਇਸ ਨੇ ਯੂਰਪ ਦੇ ਹਰ ਇਕ ਦੇਸ਼ 'ਤੇ ਪ੍ਰਭਾਵ ਪਾਇਆ ਹੈ। ਪਰ ਇਸ ਦਾ ਸਭ ਤੋਂ ਜ਼ਿਆਦਾ ਕਹਿਰ ਇਟਲੀ, ਸਪੇਨ, ਫਰਾਂਸ ਅਤੇ ਜਰਮਨੀ ਵਿਚ ਦੇਖਣ ਨੂੰ ਮਿਲਦਾ ਹੈ। ਬੀਤੇ ਹਫਤੇ ਤੋਂ ਇਟਲੀ ਅਤੇ ਸਪੇਨ ਵਿਚ ਲਗਾਤਾਰ ਵੱਡੀ ਗਿਣਤੀ ਵਿਚ ਲੋਕ ਇਸ ਵਾਇਰਸ ਦਾ ਸ਼ਿਕਾਰ ਹੋ ਰਹੇ ਹਨ ਅਤੇ ਮੌਤਾਂ ਦੀ ਗਿਣਤੀ ਵੱਧਦੀ ਹੀ ਜਾ ਰਹੀ ਹੈ। ਉਥੇ ਸਪੇਨ ਨੇ ਬੁੱਧਵਾਰ ਨੂੰ ਚੀਨ ਤੋਂ 432 ਮਿਲੀਅਨ ਯੂਰੋ ਦੇ ਮੈਡੀਕਲ ਉਪਕਰਣ ਖਰੀਦਣ ਦੇ ਇਕਰਾਰਨਾਮੇ 'ਤੇ ਹਸਤਾਖਰ ਕੀਤੇ ਹਨ।