ਫਰਾਂਸ ਨੇ ਗੂਗਲ ’ਤੇ ਲਾਇਆ 407 ਕਰੋੜ ਦਾ ਜੁਰਮਾਨਾ

01/23/2019 11:06:48 AM

ਨਿੱਜਤਾ ਦੇ ਨਿਯਮ ਦੀ ਉਲੰਘਣਾ ਕਰਨ ਦਾ ਲੱਗਾ

ਗੈਜੇਟ ਡੈਸਕ : ਫਰਾਂਸ ਦੀ ਡਾਟਾ ਪ੍ਰੋਟੈਕਸ਼ਨ ਅਥਾਰਟੀ  CNIL ਨੇ ਗੂਗਲ ’ਤੇ 57 ਮਿਲੀਅਨ ਡਾਲਰ (ਲਗਭਗ 407 ਕਰੋੜ ਰੁਪਏ) ਦਾ ਜੁਰਮਾਨਾ ਲਾਇਆ ਹੈ। ਗੂਗਲ ’ਤੇ ਦੋਸ਼ ਹੈ ਕਿ ਉਸ ਨੇ ਯੂਰਪੀਅਨ ਯੂਨੀਅਨ ਦੇ ਆਨਲਾਈਨ ਨਿੱਜਤਾ ਨਿਯਮਾਂ ਦੀ ਉਲੰਘਣਾ ਕੀਤੀ ਹੈ, ਜਿਸ ਕਾਰਨ ਇਸ ਤਕਨੀਕੀ ਦਿੱਗਜ਼ ਕੰਪਨੀ ਖਿਲਾਫ ਸਭ ਤੋਂ ਵੱਡਾ ਜੁਰਮਾਨਾ ਲਾਇਆ ਗਿਆ ਹੈ।

CNIL ਨੇ ਕਿਹਾ ਹੈ ਕਿ ਦੁਨੀਆ ਦਾ ਸਭ ਤੋਂ ਵੱਡਾ ਸਰਚ ਇੰਜਣ ਇਹ ਦੱਸਣ ਵਿਚ ਅਸਫਲ ਹੋਇਆ ਹੈ ਕਿ ਯੂਜ਼ਰ ਦੇ ਨਿੱਜੀ ਡਾਟਾ ਨੂੰ ਉਹ ਕਿਵੇਂ ਹੈਂਡਲ ਕਰ ਰਿਹਾ ਹੈ ਅਤੇ ਇਸ ਦਾ ਇਸ਼ਤਿਹਾਰ ਦਿਖਾਉਣ ਲਈ ਕਿਵੇਂ ਵਰਤੋਂ ਵਿਚ ਲਿਆਂਦਾ ਜਾਂਦਾ ਹੈ। CNIL ਨੇ ਦੱਸਿਆ ਕਿ ਗੂਗਲ ਨੇ ਕਈ ਦਸਤਾਵੇਜ਼ਾਂ ਵਿਚ ਇਸ਼ਤਿਹਾਰ ਟੀਚਾਕਰਨ ਨਾਲ ਜੁੜੀ ਜਾਣਕਾਰੀ ਫੈਲਾਈ ਹੈ। ਇਸ ਕਾਰਨ ਇਹ ਵੱਡਾ ਕਦਮ ਚੁੱਕਿਆ ਗਿਆ ਹੈ।PunjabKesariਇਸ ਕਾਰਨ ਵਧੀ ਸਖਤੀ
ਪਹਿਲੀ ਵਾਰ ਜਨਰਲ ਡਾਟਾ ਪ੍ਰੋਟੈਕਸ਼ਨ ਰੈਗੂਲੇਸ਼ਨ (GDPR) ਦੀ ਵਰਤੋਂ ਕਰ ਕੇ ਇਹ ਜੁਰਮਾਨਾ ਲਾਇਆ ਗਿਆ ਹੈ, ਜਿਸ ਨੂੰ ਬੀਤੇ ਸਾਲ ਮਈ ਵਿਚ ਲਾਗੂ ਕੀਤਾ ਗਿਆ ਸੀ। ਇਸ ਯੂਜ਼ਰ ਨੂੰ ਉਨ੍ਹਾਂ ਦੇ ਨਿੱਜੀ ਡਾਟਾ ’ਤੇ ਬਿਹਤਰ ਢੰਗ ਨਾਲ ਕੰਟਰੋਲ ਕਰਨ ਅਤੇ ਡਾਟਾ ਨੀਤੀਆਂ ਦੀ ਉਲੰਘਣਾ ਹੋਣ ’ਤੇ ਰੈਗੂਲੇਟਰਸ ਨੂੰ ਕੰਪਨੀ ਦੇ ਗਲੋਬਲ ਰੈਵੇਨਿਊ ਦਾ 4 ਫੀਸਦੀ ਤਕ ਜੁਰਮਾਨਾ ਲਾਉਣ ਦੀ ਇਜਾਜ਼ਤ ਦਿੰਦਾ ਹੈ।PunjabKesariਗੂਗਲ ਨੇ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਫਰਾਂਸ ਦੀ ਸੰਸਥਾ ਵਲੋਂ ਜੁਰਮਾਨਾ ਲਾਏ ਜਾਣ ਤੋਂ ਬਾਅਦ ਅਸੀਂ ਇਸ ਫੈਸਲੇ ਨੂੰ ਪੜ੍ਹ ਰਹੇ ਹਾਂ, ਜਿਸ ਪਿੱਛੋਂ ਅਗਲੀ ਕਾਰਵਾਈ ਤੈਅ ਕੀਤੀ ਜਾਵੇਗੀ। ਸਾਡੇ ਯੂਜ਼ਰਸ ਸਾਡੇ ਤੋਂ ਪਾਰਦਰਸ਼ਤਾ ਤੇ ਕੰਟਰੋਲ ਦੀ ਆਸ ਰੱਖਦੇ ਹਨ ਅਤੇ ਅਸੀਂ ਉਨ੍ਹਾਂ ਦੀਆਂ ਆਸਾਂ ’ਤੇ ਖਰਾ ਉਤਰਨ ਲਈ ਪ੍ਰਤੀਬੱਧ ਹਾਂ।

CNIL ਸੰਸਥਾ ਨੇ ਕਿਹਾ ਜਾਇਜ਼ ਹੈ ਜੁਰਮਾਨਾ
ਫਰਾਂਸ ਦੇ ਡਾਟਾ ਅਥਾਰਟੀ ਕਮਿਸ਼ਨ CNIL ਦਾ ਕਹਿਣਾ ਹੈ ਕਿ ਗੂਗਲ ’ਤੇ ਜੋ ਜੁਰਮਾਨਾ ਲਾਇਆ ਗਿਆ ਹੈ, ਉਹ ਪੂਰੀ ਤਰ੍ਹਾਂ ਜਾਇਜ਼ ਹੈ ਕਿਉਂਕਿ ਕੰਪਨੀ ਨੇ ਕਈ ਸਿਧਾਂਤਾਂ ਦੀ ਉਲੰਘਣਾ ਕੀਤੀ ਹੈ।PunjabKesari


Related News