ਫਰਾਂਸ ਨੇ 'ਜਿਨਸੀ ਅਪਰਾਧ' 'ਤੇ ਬਣਾਇਆ ਇਤਿਹਾਸਕ ਕਾਨੂੰਨ, ਹੁਣ ਨਹੀਂ ਬਚ ਪਾਉਣਗੇ ਦੋਸ਼ੀ

04/17/2021 2:24:34 AM

ਪੈਰਿਸ - ਦੁਨੀਆ ਭਰ ਦੇ ਮੁਲਕਾਂ ਵਿਚ ਸਰੀਰਕ ਸਬੰਧ ਬਣਾਉਣ ਨੂੰ ਲੈ ਕੇ ਅਲੱਗ-ਅਲੱਗ ਕਾਨੂੰਨ ਹਨ ਅਤੇ ਅਕਸਰ ਔਰਤਾਂ (ਕੁੜੀਆਂ) ਦੇ ਸਰੀਰਕ ਸਬੰਧ ਬਣਾਉਣ ਦੀ ਉਮਰ ਨੂੰ ਲੈ ਕੇ ਵਿਵਾਦ ਹੁੰਦੇ ਰਹਿੰਦੇ ਹਨ। ਉਥੇ ਫਰਾਂਸ ਵਿਚ ਪਹਿਲੀ ਵਾਰ ਔਰਤਾਂ ਦੇ ਸਰੀਰਕ ਸਬੰਧ ਬਣਾਉਣ ਨੂੰ ਲੈ ਕੇ ਇਤਿਹਾਸਕ ਕਾਨੂੰਨ ਬਣਾਇਆ ਗਿਆ ਹੈ। ਇਸ ਮੁਤਾਬਕ ਔਰਤਾਂ ਦੇ ਸਰੀਰਕ ਸਬੰਧ ਬਣਾਉਣ ਦੀ ਉਮਰ 15 ਸਾਲ ਤੈਅ ਕਰ ਦਿੱਤੀ ਗਈ ਹੈ। ਜੇ ਕੋਈ ਸ਼ਖਸ 15 ਸਾਲ ਦੀ ਉਮਰ ਤੋਂ ਘੱਟ ਦੀ ਕਿਸੇ ਵੀ ਕੁੜੀ ਨਾਲ ਸਬੰਧ ਬਣਾਉਂਦਾ ਹੈ ਤਾਂ ਉਸ ਨੂੰ ਬਲਾਤਕਾਰ ਮੰਨਿਆ ਜਾਵੇਗਾ, ਭਾਵੇਂ ਹੀ ਸਬੰਧ ਬਣਾਉਣ ਲਈ ਕੁੜੀ ਦੀ ਸਹਿਮਤੀ ਕਿਉਂ ਨਾ ਹੋਵੇ।

ਇਹ ਵੀ ਪੜੋ - ਭਾਰਤ 'ਚ ਮਿਲਿਆ ਕੋਰੋਨਾ ਦਾ ਨਵਾਂ ਸਟ੍ਰੇਨ ਪਹੁੰਚਿਆ UK, 77 ਮਰੀਜ਼ ਹੋਏ ਇਨਫੈਕਟਡ

PunjabKesari

ਫਰਾਂਸ ਵਿਚ ਇਤਿਹਾਸਕ ਕਾਨੂੰਨ
ਫਰਾਂਸ ਸਰਕਾਰ ਦਾ ਇਹ ਫੈਸਲਾ ਇਤਿਹਾਸਕ ਮੰਨਿਆ ਜਾ ਰਿਹਾ ਹੈ ਅਤੇ ਲੰਬੇ ਵੇਲੇ ਤੋਂ ਫ੍ਰਾਂਸਿਸੀ ਸਮਾਜ ਵਿਚ ਔਰਤਾਂ ਦੇ ਸਰੀਰਕ ਸਬੰਧ ਬਣਾਉਣ ਦੀ ਉਮਰ ਨੂੰ ਲੈ ਕੇ ਬਹਿਸ ਚੱਲ ਰਹੀ ਸੀ ਅਤੇ ਹੁਣ ਨਵੇਂ ਕਾਨੂੰਨ ਅਧੀਨ 15 ਸਾਲ ਤੋਂ ਘੱਟ ਉਮਰ ਦੀ ਕੁੜੀ ਨਾਲ ਉਸ ਦੀ ਸਹਿਮਤੀ ਨਾਲ ਵੀ ਸਬੰਧ ਬਣਾਉਣ ਨੂੰ ਅਪਰਾਧ ਦੀ ਸ਼੍ਰੇਣੀ ਵਿਚ ਲਿਆਂਦਾ ਗਿਆ ਹੈ। ਫਰਾਂਸ ਦੀ ਸੰਸਦ ਨੇ ਇਸ ਇਤਿਹਾਸਕ ਕਾਨੂੰਨ ਨੂੰ ਬਹੁਮਤ ਨਾਲ ਪਾਸ ਕਰ ਦਿੱਤਾ ਹੈ।

ਇਹ ਵੀ ਪੜੋ - ਨਿਊਯਾਰਕ ਦੀ ਹਡਸਨ ਨਦੀ 'ਚ ਮਿਲੀ ਭਾਰਤੀ ਮੂਲ ਦੇ ਵਿਅਕਤੀ ਦੀ ਲਾਸ਼

ਰਿਪੋਰਟ ਮੁਤਾਬਕ ਫਰਾਂਸ ਵਿਚ ਇਸ ਕਾਨੂੰਨ ਨੂੰ ਇਤਿਹਾਸਕ ਇਸ ਲਈ ਕਿਹਾ ਜਾ ਰਿਹਾ ਹੈ ਕਿ ਕਿਉਂਕਿ ਪਹਿਲਾਂ ਘੱਟ ਉਮਰ ਦੀਆਂ ਕੁੜੀਆਂ ਨਾਲ ਸਬੰਧ ਬਣਾ ਕੇ ਅਕਸਰ ਦੋਸ਼ੀ ਬਚ ਜਾਂਦੇ ਸਨ ਪਰ ਹੁਣ ਛੋਟੀ ਉਮਰ ਦੀਆਂ ਕੁੜੀਆਂ ਨਾਲ ਯੌਨ ਅਪਰਾਧ ਕਰਨ ਵਾਲਿਆਂ ਨੂੰ ਆਸਾਨੀ ਨਾਲ ਸਜ਼ਾ ਮਿਲ ਸਕੇਗੀ। ਫਰਾਂਸ ਦੀ ਸੰਸਦ ਵੱਲੋਂ ਪਾਸ ਕੀਤੇ ਗਏ ਕਾਨੂੰਨ ਅਧੀਨ 15 ਸਾਲ ਤੋਂ ਘੱਟ ਉਮਰ ਦੀ ਕੁੜੀ ਨਾਲ ਸਰੀਰਕ ਸਬੰਧ ਬਣਾਉਣ ਨੂੰ ਬਲਾਤਕਾਰ ਦੀ ਕਲਾਸ ਵਿਚ ਰੱਖਦੇ ਹੋਏ ਦੋਸ਼ੀਆਂ ਲਈ 20 ਸਾਲ ਜੇਲ ਦੀ ਸਜ਼ਾ ਦਾ ਪ੍ਰਬੰਧ ਕੀਤਾ ਗਿਆ ਹੈ।

ਇਹ ਵੀ ਪੜੋ 'ਨੀਰਵ ਮੋਦੀ' ਨੂੰ ਲਿਆਂਦਾ ਜਾਵੇਗਾ ਭਾਰਤ, UK ਦੇ ਗ੍ਰਹਿ ਮੰਤਰਾਲਾ ਨੇ ਦਿੱਤੀ ਮਨਜ਼ੂਰੀ

PunjabKesari

ਕਾਨੂੰਨ ਦਾ ਸੁਆਗਤ
ਫ੍ਰਾਂਸਿਸੀ ਸੰਸਦ ਵੱਲੋਂ ਪਾਸ ਕੀਤੇ ਗਏ ਨਵੇਂ ਕਾਨੂੰਨ ਦਾ ਫ੍ਰਾਂਸਿਸੀ ਸਮਾਜਿਕ ਵਰਕਰ ਸੁਆਗਤ ਕਰ ਰਹੇ ਹਨ। ਉਥੇ ਯੌਨ ਹਿੰਸਾ ਦਾ ਦਰਦ ਸਹਿ ਰਹੀਆਂ ਪੀੜਤਾਂ ਨੇ ਵੀ ਸੰਸਦ ਵੱਲੋਂ ਪਾਸ ਕੀਤੇ ਗਏ ਇਸ ਕਾਨੂੰਨ ਦਾ ਸੁਆਗਤ ਕੀਤਾ ਹੈ। ਉਥੇ ਲੋਕਾਂ ਦਾ ਕਹਿਣਾ ਹੈ ਕਿ ਛੋਟੀ ਉਮਰ ਦੀਆਂ ਕੁੜੀਆਂ ਨਾਲ ਹੋਣ ਵਾਲੇ ਯੌਨ ਅਪਰਾਧਾਂ ਨੂੰ ਰੋਕਣ ਲਈ ਸਿਰਫ ਕਾਨੂੰਨ ਦਾ ਬਣ ਜਾਣਾ ਹੀ ਜ਼ਰੂਰੀ ਨਹੀਂ ਹੈ ਬਲਕਿ ਇਸ ਦੇ ਲਈ ਸਮਾਜਿਕ ਪੱਧਰ 'ਤੇ ਵੀ ਕੰਮ ਕੀਤੇ ਜਾਣ ਦੀ ਜ਼ਰੂਰਤ ਹੈ ਅਤੇ ਸਮਾਜ ਵਿਚ ਜਾਗਰੂਕਤਾ ਫੈਲਾਉਣ ਨੂੰ ਲੈ ਕੇ ਮੁਹਿੰਮ ਚਲਾਏ ਜਾਣ ਦੀ ਜ਼ਰੂਰਤ ਹੈ। ਹੁਣ ਤੱਕ ਫਰਾਂਸ ਵਿਚ ਯੌਨ ਸਬੰਧ ਬਣਾਉਣ ਨੂੰ ਲੈ ਕੇ ਕੋਈ ਘਟੋ-ਘੱਟ ਉਮਰ ਸੀਮਾ ਤੈਅ ਨਹੀਂ ਸੀ, ਜਿਸ ਦਾ ਫਾਇਦਾ ਯੌਨ ਅਪਰਾਧੀ ਆਸਾਨੀ ਨਾਲ ਚੁੱਕ ਲੈਂਦੇ ਸਨ ਪਰ ਹੁਣ ਅਜਿਹੇ ਦੋਸ਼ੀਆਂ ਨੂੰ ਸਜ਼ਾ ਦਿਵਾਉਣਾ ਆਸਾਨ ਹੋ ਜਾਵੇਗਾ।

ਇਹ ਵੀ ਪੜੋ ਪਸ਼ੂਆਂ ਨੂੰ ਕੋਰੋਨਾ ਤੋਂ ਬਚਾਉਣ ਲਈ ਇਹ ਵੈਕਸੀਨ ਹੈ ਪ੍ਰਭਾਵੀ, ਰੂਸ ਨੇ ਕੀਤਾ ਐਲਾਨ


Khushdeep Jassi

Content Editor

Related News