ਫਰਾਂਸ ਦੇ ਇਨ੍ਹਾਂ ਚਾਰ ਖੇਤਰਾਂ ਨੂੰ ਘੇਰਿਆ ਕੋਰੋਨਾ ਨੇ, ਕਾਫੀ ਹੱਦ ਤੱਕ ਘਟੇ ਮਾਮਲੇ

05/27/2020 7:59:29 AM

ਪੈਰਿਸ- ਯੂਰਪੀ ਦੇਸ਼ ਫਰਾਂਸ ਵਿਚ ਕੋਰੋਨਾ ਵਾਇਰਸ ਕਾਰਨ ਹੁਣ ਤੱਕ 28,530 ਮਰੀਜ਼ਾਂ ਦੀ ਜਾਨ ਜਾ ਚੁੱਕੀ ਹੈ ਅਤੇ ਦੇਸ਼ ਵਿਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਿਚ ਲਗਾਤਾਰ ਕਮੀ ਦਰਜ ਕੀਤੀ ਜਾ ਰਹੀ ਹੈ। ਸਿਹਤ ਵਿਭਾਗ ਵਲੋਂ ਮੰਗਲਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਦੇਸ਼ ਵਿਚ ਹੁਣ ਤੱਕ ਸਿਰਫ ਹਸਪਤਾਲਾਂ ਵਿਚ 18,195 ਲੋਕਾਂ ਦੀ ਮੌਤ ਹੋਈ ਤੇ ਬਾਕੀ 10, 335 ਮਰੀਜ਼ਾਂ ਦੀ ਮੌਤ ਘਰ ਵਿਚ ਜਾਂ ਹੋਰ ਮੈਡੀਕਲ ਕੇਂਦਰਾਂ ਵਿਚ ਹੋਈ ਹੈ।

ਵਿਭਾਗ ਮੁਤਾਬਕ ਮੰਗਲਵਾਰ ਤੱਕ 16,264 ਲੋਕ ਹਸਪਤਾਲਾਂ ਵਿਚ ਭਰਤੀ ਹਨ, ਜਿਨ੍ਹਾਂ ਦੀ ਗਿਣਤੀ ਸੋਮਵਾਰ ਤੋਂ 534 ਘਟੀ ਹੈ। ਇਸ ਦੇ ਇਲਾਵਾ ਵਰਤਮਾਨ ਵਿਚ 1,555 ਮਰੀਜ਼ ਆਈ. ਸੀ. ਯੂ. ਵਿਚ ਭਰਤੀ ਹਨ। ਇਨ੍ਹਾਂ ਵਿਚ ਭਰਤੀ 72 ਫੀਸਦੀ ਮਰੀਜ਼ ਇਲੇ-ਡੀ-ਫਰਾਂਸ,ਗ੍ਰੈਂਡ-ਐਸਟ,ਓਵਰਗੇਨ-ਰੋਨ-ਆਲਪਸ ਅਤੇ ਹੌਟਸ-ਡੀ-ਫਰਾਂਸ ਇਨ੍ਹਾਂ ਚਾਰ ਖੇਤਰਾਂ ਤੋਂ ਹਨ। ਇਸ ਮਹਾਮਾਰੀ ਦੀ ਸ਼ੁਰੂਆਤ ਨਾਲ ਹੁਣ ਤੱਕ ਦੇਸ਼ ਵਿਚ 1,45,555 ਲੋਕ ਕੋਰੋਨਾ ਦੀ ਲਪੇਟ ਵਿਚ ਆ ਚੁੱਕੇ ਹਨ। ਜ਼ਿਕਰਯੋਗ ਹੈ ਕਿ ਵਿਸ਼ਵ ਭਰ ਵਿਚ ਕੋਰੋਨਾ ਵਾਇਰਸ ਦੇ ਕੁੱਲ ਮਾਮਲੇ 55 ਲੱਖ ਤੋਂ ਵੱਧ ਹੋ ਚੁੱਕੇ ਹਨ। ਹੁਣ ਤੱਕ 3,43,000 ਲੋਕਾਂ ਦੀ ਜਾਨ ਜਾ ਚੁੱਕੀ ਹੈ। ਕਈ ਦੇਸ਼ ਕੋਰੋਨਾ ਵਾਇਰਸ ਦੇ ਇਲਾਜ ਲਈ ਟੀਕੇ ਤੇ ਦਵਾਈਆਂ ਲੱਭ ਰਹੇ ਹਨ ਪਰ ਅਜੇ ਤੱਕ ਇਸ ਦਾ ਕੋਈ ਪੱਕਾ ਹੱਲ ਨਹੀਂ ਮਿਲ ਸਕਿਆ ਹੈ। ਕੋਰੋਨਾ ਵਾਇਰਸ ਨਾਲ ਸਭ ਤੋਂ ਵੱਧ ਅਮਰੀਕਾ ਪ੍ਰਭਾਵਿਤ ਹੋਇਆ ਹੈ। 


Lalita Mam

Content Editor

Related News