ਫਰਾਂਸ ਨੇ ਸਾੜ ਦਿੱਤੇ 160 ਕਰੋੜ ਮਾਸਕ, ਪੀ.ਪੀ.ਈ. ਕਿੱਟ ਦੀ ਕਮੀ ਨਾਲ ਗਈ ਸੈਂਕੜੇ ਡਾਕਟਰਾਂ ਦੀ ਜਾਨ

05/30/2020 2:13:42 AM

ਪੈਰਿਸ (ਫਰਾਂਸ) ਵਿਚ 160 ਕਰੋੜ ਫੇਸਮਾਸਕ ਸਾੜ ਦਿੱਤੇ ਜਾਣ ਦੀ ਇਕ ਸਨਸਨੀਖੇਜ਼ ਖਬਰ ਸਾਹਮਣੇ  ਆਈ ਹੈ। ਇਕ ਰਿਪੋਰਟ ਮੁਤਾਬਕ ਫਰਾਂਸ ਨੇ ਮਹਾਂਮਾਰੀ ਫੈਲਣ ਤੋਂ ਪਹਿਲਾਂ ਤਕਰੀਬਨ 160 ਕਰੋੜ ਫੇਸਮਾਸਕ ਸਾੜ ਦਿੱਤੇ ਸਨ। ਇਕ ਰਿਪੋਰਟ ਮੁਤਾਬਕ ਉਸ ਵੇਲੇ ਦੱਸਿਆ ਗਿਆ ਸੀ ਕਿ ਮਾਸਕ ਦੀ ਕੋਈ ਲੋੜ ਨਹੀਂ ਹੈ। ਦਿ ਸਨ ਦੀ ਇਕ ਰਿਪੋਰਟ ਮੁਤਾਬਕ ਫਰਾਂਸ ਵਿਚ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੋ ਕੇ ਤਕਰੀਬਨ 35 ਡਾਕਟਰਾਂ ਦੀ ਜਾਨ ਗਈ ਹੈ। ਪੂਰੀ ਦੁਨੀਆ ਵਿਚ ਕੋਰੋਨਾ ਨਾਲ ਇਨਫੈਕਟਿਡ ਹੋ ਕੇ ਸੈਂਕੜੇ ਡਾਕਟਰਾਂ ਅਤੇ ਹੈਲਥ ਵਰਕਰਸ ਨੇ ਆਪਣੀ ਜਾਨ ਗਵਾਈ ਹੈ। ਇਨ੍ਹਾਂ ਸਭ ਨੇ ਪੀ.ਪੀ.ਈ. ਕਿੱਟ ਦੀ ਕਮੀ ਦੀ ਗੱਲ ਕਹੀ ਸੀ। ਇਕ ਪਾਸੇ ਪੀ.ਪੀ.ਈ. ਕਿੱਟ ਦੀ ਕਮੀ ਅਤੇ ਦੂਜੇ ਪਾਸੇ ਫਰਾਂਸ ਦਾ 160 ਕਰੋੜ ਮਾਸਕ ਦਾ ਸਾੜ ਦਿੱਤਾ ਜਾਣਾ, ਹੈਰਾਨ ਕਰਨ ਵਾਲੀ ਖਬਰ ਹੈ।

ਫਰਾਂਸ ਕੋਲ ਸੀ ਹਾਈ ਕਵਾਲਟੀ ਮਾਸਕ ਦਾ ਜ਼ਖੀਰਾ
ਇਕ ਸਮੇਂ ਵਿਚ ਫਰਾਂਸ ਕੋਲ ਅਰਬਾਂ ਸਰਜੀਕਲ ਮਾਸਕ ਦਾ ਜ਼ਖੀਰਾ ਸੀ, ਉਸ ਕੋਲ ਤਕਰੀਬਨ 714 ਮਿਲੀਅਨ ਹਾਈ ਪਰਫਾਰਮੈਂਸ ਐੱਫ.ਐੱਫ.ਪੀ2 ਮਾਸਕ ਸਨ। ਇਸ ਮਾਸਕ ਰਾਹੀਂ 94 ਫੀਸਦੀ ਪਾਰਟੀਕਲਸ ਤੋਂ ਬਚਾਅ ਹੁੰਦਾ ਹੈ। ਸਵਾਈਨ ਫਲੂ ਅਤੇ ਸਾਰਸ ਦੀ ਮਹਾਂਮਾਰੀ ਦੌਰਾਨ ਮਾਸਕ ਦਾ ਇੰਨਾ ਵੱਡਾ ਜ਼ਖੀਰਾ ਇਕੱਠਾ ਕੀਤਾ ਗਿਆ ਸੀ। ਦਿ ਟਾਈਮਜ਼ ਦੀ ਇਕ ਰਿਪੋਰਟ ਮੁਤਾਬਕ ਜਦੋਂ ਫਰਾਂਸ ਨੂੰ ਇਸ ਬਾਰੇ ਜਾਣਕਾਰੀ ਮਿਲੀ ਕਿ ਇਸ ਬੀਮਾਰੀ ਤੋਂ ਜ਼ਿਆਦਾ ਖਤਰਾ ਨਹੀਂ ਹੈ ਤਾਂ ਉਸ ਨੇ ਕਰੋੜਾਂ ਮਾਸਕ ਸਾੜ ਦਿੱਤੇ, ਜਦੋਂ ਫਰਾਂਸ ਵਿਚ ਕੋਰੋਨਾ ਵਾਇਰਸ ਦੀ ਮਹਾਂਮਾਰੀ ਫੈਲੀ ਤਾਂ ਪਤਾ ਲੱਗਾ ਕਿ ਉਸ ਦੇ ਕੋਲ ਸਿਰਫ 117 ਮਿਲੀਅਨ ਮਾਸਕ ਯਾਨੀ 11 ਕਰੋੜ 70 ਲੱਖ ਮਾਸਕ ਬਚੇ ਰਹਿ ਗਏ ਹਨ।

ਸਵਾਲਾਂ ਦੇ ਘੇਰੇ ਵਿਚ ਫਰਾਂਸ ਦੀ ਸਰਕਾਰ
ਇਸ ਨਵੀਂ ਰਿਪੋਰਟ ਨੇ ਫਰਾਂਸ ਦੀ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿਚ ਖੜ੍ਹਾ ਕਰ ਦਿੱਤਾ ਹੈ। ਫਰਾਂਸ ਦੇ ਫੈਡਰੇਸ਼ਨ ਆਫ ਡਾਕਟਰਸ ਦੇ ਚੇਅਰਮੈਨ ਜੀਨ ਪਾਲ ਹੇਮਨ ਨੇ ਕਿਹਾ ਹੈ ਕਿ ਉਨ੍ਹਾਂ ਨੇ ਹੈਲਥ ਮਿਨੀਸਟਰੀ ਨੂੰ ਕਿਹਾ ਸੀ ਕਿ ਐਫ.ਐਫ.ਪੀ2 ਮਾਸਕ ਦੀ ਲੋੜ ਬਣੀ ਹੋਈ ਹੈ। ਇਸ ਦੇ 8 ਦਿਨ ਬਾਅਦ ਹੈਲਥ ਮਿਨੀਸਟਰੀ ਵੱਲੋਂ ਕਿਹਾ ਗਿਆ ਕਿ ਐਫ.ਐਫ.ਪੀ2 ਮਾਸਕ ਦੀ ਬਜਾਏ ਆਮ ਮਾਸਕ ਤੋਂ ਕੰਮ ਚਲਾਇਆ ਜਾ ਸਕਦਾ ਹੈ। ਮਰੀਜ਼ ਵੀ ਉਸ ਨੂੰ ਪਹਿਨ ਸਕਦੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਮੁਸ਼ਕਲ ਇਹ ਵੀ ਕਿ ਉਸ ਦੇ ਕੋਲ ਭਰਪੂਰ ਮਾਸਕ ਨਹੀਂਸਨ। ਇਸ ਤੋਂ ਬਾਅਦ ਅਸੀਂ ਇਸ ਬਾਰੇ ਵਿਚ ਸੋਚਣਾ ਸ਼ੁਰੂ ਕੀਤਾ। 73 ਸਾਲ ਦੇ ਪਾਲ ਖੁਦ ਉਨ੍ਹਾਂ 4 ਹਜ਼ਾਰ ਡਾਕਟਰਾਂ ਵਿਚ ਸ਼ਾਮਲ ਹਨ, ਜਿਨ੍ਹਾਂ ਨੂੰ ਕੋਰੋਨਾ ਦਾ ਇਨਫੈਕਸ਼ਨ ਹੋਇਆ ਹੈ। ਉਨ੍ਹਾਂ ਨੂੰ ਕਿਹਾ ਹੈ ਕਿ ਜੇਕਰ ਐਫ.ਐਫ.ਪੀ.2 ਮਾਸਕ ਹੁੰਦਾ ਤਾਂ ਇੰਨੀ ਵੱਡੀ ਗਿਣਤੀ ਵਿਚ ਡਾਕਟਰ ਇਨਫੈਕਟਿਡ ਨਹੀਂ ਹੁੰਦੇ। ਇਸ ਤੋਂ ਪਹਿਲਾਂ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪੂਰੀ ਦੁਨੀਆ ਵਿਚ ਤਕਰੀਬਨ 90 ਹਜ਼ਾਰ ਹੈਲਥ ਕੇਅਰ ਵਰਕਰਸ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੋਏ ਹਨ। ਸੈਂਕੜੇ ਲੋਕਾਂ ਦੀ ਜਾਨ ਗਈ ਹੈ।


Sunny Mehra

Content Editor

Related News