ਫਰਾਂਸ ਦੀ ਏਅਰਸਟ੍ਰਾਈਕ 'ਚ ਅਲਕਾਇਦਾ ਦੇ 50 ਅੱਤਵਾਦੀ ਢੇਰ, 4 ਗ੍ਰਿਫ਼ਤਾਰ

11/3/2020 4:49:29 PM

ਪੈਰਿਸ (ਬਿਊਰੋ): ਫਰਾਂਸ ਦੀ ਹਵਾਈ ਸੈਨਾ ਨੇ ਅਫਰੀਕੀ ਦੇਸ਼ ਮਾਲੀ ਵਿਚ ਸਰਗਰਮ ਅਲਕਾਇਦਾ ਦੇ ਅੱਤਵਾਦੀਆਂ 'ਤੇ ਜ਼ੋਰਦਾਰ ਹਵਾਈ ਹਮਲਾ ਬੋਲਿਆ। ਫ੍ਰਾਂਸੀਸੀ ਹਵਾਈ ਸੈਨਾ ਦੇ ਮਿਰਾਜ ਫਾਈਟਰ ਜੈੱਟ ਅਤੇ ਡਰੋਨ ਜਹਾਜ਼ਾਂ ਨੇ ਮੱਧ ਮਾਲੀ ਵਿਚ ਮਿਜ਼ਾਈਲਾਂ ਦਾਗੀਆਂ, ਜਿਸ ਵਿਚ ਘੱਟੋ-ਘੱਟ 50 ਇਸਲਾਮਿਕ ਅੱਤਵਾਦੀਆਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਫਰਾਂਸ ਨੇ ਇਹ ਹਮਲਾ ਬੁਰਕੀਨਾ ਫਾਸੋ ਅਤੇ ਨਾਈਜ਼ਰ ਦੀ ਸਰਹੱਦ ਨੇੜੇ ਸ਼ੁੱਕਰਵਾਰ ਨੂੰ ਕੀਤਾ।

ਫਰਾਂਸ ਦੀ ਰੱਖਿਆ ਮੰਤਰੀ ਫਲੋਰੇਂਸ ਪਾਰਲੇ ਨੇ ਮਾਲੀ ਦੀ ਅਸਥਾਈ ਸਰਕਾਰ ਨਾਲ ਮੁਲਾਕਾਤ ਦੇ ਬਾਅਦ ਕਿਹਾ ਕਿ 30 ਅਕਤੂਬਰ ਨੂੰ ਮਾਲੀ ਵਿਚ ਫ੍ਰੈਂਚ ਏਅਰਫੋਰਸ ਨੇ ਇਕ ਹਮਲਾਵਰ ਕਾਰਵਾਈ ਕੀਤੀ, ਜਿਸ ਵਿਚ 50 ਜਿਹਾਦੀ ਮਾਰੇ ਗਏ। ਇਸ ਦੌਰਾਨ ਵੱਡੀ ਗਿਣਤੀ ਵਿਚ ਹਥਿਆਰ ਵੀ ਬਰਾਮਦ ਕੀਤੇ ਗਏ। ਇਸ ਇਲਾਕੇ ਵਿਚ ਮਾਲੀ ਦੀ ਸਰਕਾਰ ਇਸਲਾਮਿਕ ਅੱਤਵਾਦੀਆਂ ਦਾ ਸਾਹਮਣਾ ਕਰ ਰਹੀ ਹੈ।ਫ੍ਰਾਂਸੀਸੀ ਰੱਖਿਆ ਮੰਤਰੀ ਨੇ ਕਿਹਾ ਕਿ 30 ਮੋਟਰਸਾਇਕਲਾਂ ਵੀ ਹਵਾਈ ਹਮਲੇ ਵਿਚ ਨਸ਼ਟ ਹੋ ਗਈਆਂ।

ਪੜ੍ਹੋ ਇਹ ਅਹਿਮ ਖਬਰ- ਯੂਕੇ: 63 ਸਾਲਾ ਅਨਿਲ ਪਟੇਲ 179 ਦਿਨਾਂ ਦੇ ਇਲਾਜ ਉਪਰੰਤ ਕੋਰੋਨਾ ਨੂੰ ਹਰਾਇਆ

ਉਹਨਾਂ ਨੇ ਦੱਸਿਆ ਕਿ ਇਹ ਹਮਲਾ ਉਸ ਸਮੇਂ ਕੀਤਾ ਗਿਆ ਜਦੋਂ ਡਰੋਨ ਨੇ ਪਤਾ ਲਗਾਇਆ ਕਿ ਵੱਡੀ ਗਿਣਤੀ ਵਿਚ ਮੋਟਰਸਾਇਕਲ 'ਤੇ ਸਵਾਰ ਹੋ ਕੇ ਲੋਕ ਤਿੰਨ ਦੇਸ਼ਾਂ ਦੀ ਸਰਹੱਦ 'ਤੇ ਮੌਜੂਦ ਹਨ। ਇਹ ਜਿਹਾਦੀ ਰੁੱਖਾਂ ਦੇ ਹੇਠਾਂ ਲੁਕ ਗਏ ਅਤੇ ਨਿਗਰਾਨੀ ਤੋਂ ਬਚਣ ਦੀ ਕੋਸ਼ਿਸ਼ ਕਰਨ ਲੱਗੇ। ਇਸ ਦੇ ਬਾਅਦ ਫ੍ਰਾਂਸੀਸੀ ਹਵਾਈ ਸੈਨਾ ਨੇ ਆਪਣੇ ਦੋ ਮਿਰਾਜ ਫਾਈਟਰ ਜੈੱਟ ਅਤੇ ਡਰੋਨ ਜਹਾਜ਼ ਉੱਥੇ ਭੇਜੇ। ਇਹਨਾਂ ਜਹਾਜ਼ਾਂ ਨੇ ਅੱਤਵਾਦੀਆਂ 'ਤੇ ਮਿਜ਼ਾਈਲਾਂ ਦਾਗੀਆਂ ਜਿਸ ਨਾਲ ਉਹਨਾਂ ਦਾ ਸਫਾਇਆ ਹੋ ਗਿਆ।

ਸੈਨਾ ਦੇ ਬੁਲਾਰੇ ਕਰਨਲ ਫ੍ਰੈਡਰਿਕ ਬਾਰਬੀਨੇ ਕਿਹਾ ਕਿ 4 ਅੱਤਵਾਦੀਆਂ ਨੂੰ ਫੜਿਆ ਗਿਆ ਹੈ। ਉਹਨਾਂ ਕੋਲੋਂ ਵਿਸਫੋਟਕ ਅਤੇ ਆਤਮਘਾਤੀ ਜੈਕਟ ਬਰਾਮਦ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਇਹ ਜਿਹਾਦੀਆਂ ਦਾ ਸਮੂਹ ਸੈਨਾ ਦੇ ਇਕ ਅੱਡੇ 'ਤੇ ਹਮਲੇ ਦੀ ਤਿਆਰੀ ਵਿਚ ਸੀ। ਬਾਰਬੀ ਨੇ ਕਿਹਾ ਕਿ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਨੇ ਨਾਲ ਗ੍ਰੇਟਰ ਸਹਾਰਾ ਇਲਾਕੇ ਵਿਚ ਇਕ ਮੁਕਾਬਲਾ ਚੱਲ ਰਿਹਾ ਹੈ। ਇਸ ਵਿਚ ਕਰੀਬ 3 ਹਜ਼ਾਰ ਸੈਨਿਕ ਸ਼ਾਮਲ ਹਨ।


Vandana

Content Editor Vandana