ਸਾਹੇਲ ਖੇਤਰ ''ਚ ਕੱਟੜਪੰਥੀਆਂ ਨਾਲ ਲੜਨ ਲਈ ਫਰਾਂਸ ਅਤੇ ਅਫਰੀਕੀ ਦੇਸ਼ ਸਹਿਮਤ

01/14/2020 2:23:19 PM

ਪੈਰਿਸ— ਫਰਾਂਸ ਅਤੇ ਪੱਛਮੀ ਅਫਰੀਕੀ ਦੇਸ਼ ਨੇ ਫੈਸਲਾ ਕੀਤਾ ਹੈ ਕਿ ਉਹ ਸਾਹੇਲ ਖੇਤਰ 'ਚ ਕੱਟੜਪੰਥੀਆਂ ਨਾਲ ਲੜਨ ਲਈ ਫੌਜੀ ਗਠਜੋੜ ਕਰਨਗੇ। ਫਰਾਂਸ ਅਤੇ ਪੰਜ ਪੱਛਮੀ ਅਫਰੀਕੀ ਦੇਸ਼ਾਂ ਨੇ ਸਾਹੇਲ ਖੇਤਰ 'ਚ ਕੱਟੜਪੰਥੀਆਂ ਨਾਲ ਲੜਨ ਲਈ ਆਪਣੀ ਫੌਜ ਨਾਲ ਗਠਜੋੜ ਕਰਨ 'ਤੇ ਸੋਮਵਾਰ ਨੂੰ ਇਕ ਸੰਮੇਲਨ ਦੌਰਾਨ ਇਹ ਸਹਿਮਤੀ ਪ੍ਰਗਟਾਈ।


ਸਮਝੌਤੇ ਤਹਿਤ ਫਰਾਂਸ ਆਪਣੇ 220 ਤੋਂ ਵਧੇਰੇ ਫੌਜੀਆਂ ਨੂੰ ਸਾਹੇਲ ਖੇਤਰ 'ਚ ਭੇਜੇਗਾ। ਬੁਰਕੀਨਾ ਫਾਸੋ, ਚਾੜ, ਮਾਲੀ, ਮਾਂਟਾਨੀਆ, ਨਾਈਜਰ ਅਤੇ ਫਰਾਂਸ ਦੇ ਰਾਸ਼ਟਰਪਤੀ ਨੇ ਇਕ ਸਾਂਝੇ ਬਿਆਨ 'ਚ ਕਿਹਾ ਕਿ ਉਹ ਅਫਰੀਕਾ ਦੇ ਸਹਾਰੇ ਮਾਰੂਥਲ ਖੇਤਰ 'ਚ ਇਸਲਾਮਕ ਸਟੇਟ ਦੇ ਖਿਲਾਫ ਲੜਾਈ 'ਤੇ ਧਿਆਨ ਕੇਂਦਰਿਤ ਕਰਨਗੇ। ਸਾਰੇ ਦੇਸ਼ਾਂ ਨੇ ਅਮਰੀਕਾ ਨਾਲ ਉਨ੍ਹਾਂ ਫੌਜੀਆਂ ਨੂੰ ਲਾਜਿਸਟਿਕ ਮਦਦ ਦੇਣ ਦੀ ਅਪੀਲ ਕੀਤੀ ਹੈ। ਇਸ ਗਠਜੋੜ 'ਚ ਫਰਾਂਸ ਅਤੇ ਸਾਹੇਲ ਖੇਤਰ ਦੇ 5 ਦੇਸ਼ ਬਰਖਾਨੇ ਨਾਮਕ ਮੁਹਿੰਮ ਚਲਾ ਕੇ ਕੱਟੜਪੰਥੀਆਂ ਖਿਲਾਫ ਲੜਾਈ ਲੜਨਗੇ। ਜ਼ਿਕਰਯੋਗ ਹੈ ਕਿ 2014 'ਚ ਫਰਾਂਸ ਦੇ ਤਕਰੀਬਨ 4500 ਫੌਜੀਆਂ ਨੇ ਪੱਛਮੀ ਅਫਰੀਕੀ ਮਦਦ ਕਰਨ ਲਈ ਬਰਖਾਨੇ ਨਾਮਕ ਮੁਹਿੰਮ ਸ਼ੁਰੂ ਕੀਤੀ ਸੀ।


Related News