ਕਾਰਟੂਨ ਵਿਵਾਦ : ਫਰਾਂਸ ਨੇ ISI ਦੀ ਭੈਣ ਸਣੇ 183 ਪਾਕਿ ਨਾਗਰਿਕਾਂ ਦੇ ਵੀਜ਼ੇ ਕੀਤੇ ਰੱਦ, 118 ਡਿਪੋਟ

11/02/2020 6:06:40 PM

ਬਿਊਰੋ - ਪੈਗੰਬਰ ਮੁਹੰਮਦ ਦੇ ਕਾਰਟੂਨ ਵਿਵਾਦ ਮਾਮਲੇ ’ਚ ਘਿਰੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੀ ਅਲੋਚਨਾ ’ਤੇ ਫਰਾਂਸ ਨੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਦੇ ਸਾਬਕਾ ਮੁਖੀ ਲੈਫਟੀਨੈਂਟ ਜਨਰਲ ਅਹਿਮਦ ਸ਼ੁਜਾ ਪਾਸ਼ਾ ਦੀ ਭੈਣ ਸਣੇ 183 ਪਾਕਿ ਨਾਗਰਿਕਾ ਦਾ ਵਿਜ਼ਿਟਰ ਵੀਜ਼ਾ ਰੱਦ ਕਰ ਦਿੱਤਾ ਹੈ। ਇਸ ਤੋਂ ਇਲਾਵਾ 118 ਪਾਕਿ ਨਾਗਰਿਕਾਂ ਨੂੰ ਜ਼ਬਰਦਸਤੀ ਡਿਪੋਟ ਵੀ ਕਰ ਦਿੱਤੀ ਗਿਆ ਹੈ। ਪੈਰਿਸ ’ਚ ਪਾਕਿ ਦੇ ਵਣਜ ਦੂਤਾਵਾਸ ਨੇ ਸਥਾਨਿਕ ਅਧਿਕਾਰੀਆਂ ਤੋਂ ਸਾਬਕਾ ਆਈ.ਐੱਸ.ਆਈ. ਚੀਫ ਦੀ ਭੈਣ ਨੂੰ ਫਰਾਂਸ ’ਚ ਅਸਥਾਈ ਤੌਰ ’ਤੇ ਰਹਿਣ ਦੀ ਆਗਿਆ ਦੇਣ ਦੀ ਮੰਗ ਕੀਤੀ ਹੈ। 

ਪੜ੍ਹੋ ਇਹ ਵੀ ਖਬਰ - karva chauth 2020 : ਵਰਤ ਵਾਲੇ ਦਿਨ ਜਨਾਨੀਆਂ ਕਦੇ ਨਾ ਕਰਨ ਇਹ ਗ਼ਲਤੀਆਂ, ਪੈ ਸਕਦੀਆਂ ਨੇ ਭਾਰੀ

ਪੜ੍ਹੋ ਇਹ ਵੀ ਖਬਰ - ਕਰਵਾ ਚੌਥ 2020: ਵਰਤ ਰੱਖਣ ਤੋਂ ਪਹਿਲਾਂ ਜਨਾਨੀਆਂ ਇਨ੍ਹਾਂ ਗੱਲਾਂ ’ਤੇ ਜ਼ਰੂਰ ਦੇਣ ਖ਼ਾਸ ਧਿਆਨ

ਪਾਸ਼ਾ ਦੀ ਭੈਣ ਆਪਣੀ ਬੀਮਾਰ ਸੱਸ ਦੀ ਦੇਖਭਾਲ ਲਈ ਫਰਾਂਸ ਤੋਂ ਵਿਜ਼ਟਰ ਵੀਜ਼ੇ 'ਤੇ ਆਈ ਹੈ। ਫਰਾਂਸ ਦੇ ਰਾਸ਼ਟਰਪਤੀ 'ਤੇ ਪਾਕਿ ਦੇ ਪ੍ਰਧਾਨ ਮੰਤਰੀ ਇਮਰਾਨ ਦੀ ਟਿੱਪਣੀ ਤੋਂ ਬਾਅਦ ਅਧਿਕਾਰੀਆਂ ਨੇ ਪਾਸ਼ਾ ਦੀ ਭੈਣ ਸਮੇਤ 183 ਪਾਕਿਸਤਾਨੀ ਨਾਗਰਿਕਾਂ ਦਾ ਵਿਜ਼ਟਰ ਵੀਜ਼ਾ ਰੱਦ ਕਰ ਦਿੱਤਾ ਹੈ। ਪਾਕਿਸਤਾਨੀ ਵਣਜ ਦੂਤਾਵਾਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਇਮਰਾਨ ਵੱਲੋਂ ਮੈਕਰੌਨ ਦੀ ਗਈ ਅਲੋਚਨਾ ਤੋਂ ਬਾਅਦ ਫਰਾਂਸ ਦੇ ਅਧਿਕਾਰੀਆਂ ਨੇ ਸਾਡੇ 183 ਨਾਗਰਿਕਾਂ ਦੇ ਵੀਜ਼ਾ ਰੱਦ ਕਰ ਦਿੱਤੇ ਹਨ, ਜਿਸ ’ਚ ਸਾਬਕਾ ਆਈ.ਐੱਸ.ਆਈ. ਮੁਖੀ ਦੀ ਭੈਣ ਵੀ ਸ਼ਾਮਲ ਹੈ। ਇਸੇ ਲਈ ਅਸੀਂ ਸਥਾਨਕ ਅਧਿਕਾਰੀਆਂ ਨੂੰ ਪਾਸ਼ਾ ਦੀ ਭੈਣ ਨੂੰ ਇਥੇ ਰਹਿਣ ਦੀ ਇਜ਼ਾਜਤ ਦੇਣ ਦੀ ਅਪੀਲ ਕੀਤੀ ਹੈ। 

ਪੜ੍ਹੋ ਇਹ ਵੀ ਖਬਰ - : ਨਵੰਬਰ ਮਹੀਨੇ ’ਚ ਆਉਣ ਵਾਲੇ ਵਰਤ ਤੇ ਤਿਉਹਾਰ ਜਾਣਨ ਲਈ ਪੜ੍ਹੋ ਇਹ ਖ਼ਬਰ

ਫਰਾਂਸ ਦੇ ਅਧਿਕਾਰੀਆਂ ਨੇ ਯੋਗ ਦਸਤਾਵੇਜ਼ਾਂ ਹੋਣ ਦੇ ਬਾਵਜੂਦ ਸਾਡੇ 118 ਨਾਗਰਿਕਾਂ ਨੂੰ ਜ਼ਬਰਦਸਤੀ ਡਿਪੋਟ ਕਰ ਦਿੱਤਾ। ਦੱਸ ਦੇਈਏ ਕਿ ਪਿਛਲੇ ਮਹੀਨੇ ਸਕੂਲ ਵਿੱਚ ਪੈਗੰਬਰ ਮੁਹੰਮਦ ਦਾ ਇੱਕ ਕਾਰਟੂਨ ਦਿਖਾਇਆ ਗਿਆ ਸੀ। ਜਿਸ ਤੋਂ ਬਾਅਦ ਪੈਰਿਸ ’ਚ 18 ਸਾਲਾਂ ਦੇ ਕਿਸ਼ੋਰ ਨੇ ਇੱਕ ਸਕੂਲ ਅਧਿਆਪਕ ਦਾ ਕਤਲ ਕਰ ਦਿੱਤਾ ਸੀ। ਇਸ 'ਤੇ ਰਾਸ਼ਟਰਪਤੀ ਮੈਕਰੋਂ ਨੇ ਇਸਲਾਮ ’ਤੇ ਵਿਵਾਦਪੂਰਨ ਬਿਆਨ ਦਿੱਤਾ ਸੀ, ਜਿਸ ਦੇ ਸਬੰਧ ’ਚ ਉਸ ਦੀ ਪੂਰੀ ਦੁਨੀਆਂ ’ਚ ਆਲੋਚਨਾ ਹੋ ਰਹੀ ਹੈ। 

ਪੜ੍ਹੋ ਇਹ ਵੀ ਖਬਰ - ਰਾਤ ਨੂੰ ਸੌਣ ਤੋਂ ਪਹਿਲਾਂ ਜ਼ਰੂਰ ਖਾਓ 2 ‘ਲੌਂਗ’, ਇਨ੍ਹਾਂ ਬੀਮਾਰੀਆਂ ਤੋਂ ਮਿਲੇਗੀ ਹਮੇਸ਼ਾ ਲਈ ਮੁਕਤੀ


rajwinder kaur

Content Editor

Related News